Site icon TV Punjab | English News Channel

ਪੀ.ਏ.ਯੂ. ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਘਰੇਲੂ ਵਸਤਾਂ ਅਤੇ ਸਾਜ਼ੋ-ਸਮਾਨ ਦਾ ਯੋਗਦਾਨ ਕਰਨ ਲਈ ਅਪੀਲ

FacebookTwitterWhatsAppCopy Link

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬਣੇ ਪੇਂਡੂ ਸਭਿਅਤਾ ਦੇ ਅਜਾਇਬ ਘਰ ਵਿੱਚ ਪੁਰਾਤਨ ਸਮੇਂ ਦੇ ਪੇਂਡੂ ਜੀਵਨ ਨੂੰ ਦਰਸਾਉਣ ਵਾਲੀਆਂ ਵੱਖ ਵੱਖ ਤਰਾਂ ਦੀਆਂ ਘਰੇਲੂ ਅਤੇ ਖੇਤੀ ਸੰਬੰਧਤ ਵਸਤੂਆਂ ਪਰਦਰਸ਼ਿਤ ਹਨ। ਇਹ ਵਸਤੂਆਂ ਅੱਜਕਲ ਦੀ ਨਵੀਂ ਪੀੜੀ ਨੂੰ ਪੰਜਾਬ ਦੇ ਪੁਰਾਣੇ ਸਮੇਂ ਵਿੱਚ ਲੋਕਾਂ ਦੀ ਰਹਿਣੀ ਸਹਿਣੀ ਬਾਰੇ ਦੱਸਦੀਆਂ ਹਨ। ਇਹ ਵਸਤੂਆਂ ਪੰਜਾਬ ਦੇ ਪਿੰਡਾਂ ਵਿੱਚੋਂ ਲੋਕਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇਸ ਮਹਾਨ ਅਜਾਇਬ ਘਰ ਦੇ ਨਿਰਮਾਣ ਲਈ ਦਾਨ ਕੀਤੀਆਂ ਸਨ।
ਜੇ ਤੁਹਾਡੇ ਕੋਲ ਪੁਰਾਣੇ ਸਮੇਂ ਦੇ ਕੋਈ ਭਾਂਡੇ ਜਿਵੇਂ ਕਿ ਪਿੱਤਲ ਦੇ ਥਾਲ, ਗੜਵਾ, ਗਾਗਰ, ਜੱਗ, ਛੰਨਾ, ਪਤੀਲੀ ਜਾਂ ਖੇਤੀਬਾੜੀ ਦੇ ਸੰਦ ਅਤੇ ਰਵਾਇਤੀ ਕਲਾਕਿ੍ਰਤੀਆਂ ਆਦਿ ਬਿਨਾਂ ਵਰਤੋਂ ਤੋਂ ਪਏ ਹਨ ਤਾਂ ਤੁਸੀਂ ਇਹਨਾਂ ਨੂੰ ਅਜਾਇਬ ਘਰ ਨੂੰ ਭੇਂਟ ਕਰ ਸਕਦੇ ਹੋ। ਇਸ ਤਰਾਂ ਤੁਸੀ ਆਪਣੀ ਪੁਰਾਣੀ ਸੱਭਿਅਤਾ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਅਤੇ ਤੁਹਾਡੇ ਵੱਲੋਂ ਦਿੱਤਾ ਇਹ ਵੱਡਮੁੱਲਾ ਯੋਗਦਾਨ ਅਜਾਇਬ ਘਰ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਸਾਡੀ ਸੱਭਿਅਤਾ ਸਮਝਣ ਵਿੱਚ ਵੀ ਸਹਾਈ ਹੋਵੇਗਾ।
ਪਿਛੋਕੜ ਨੂੰ ਸਾਂਭਣ ਦੀ ਸੋਚ ਦੇ ਧਾਰਣੀ ਵਿਅਕਤੀਆਂ ਦੇ ਇਸ ਉਪਰਾਲੇ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਧੰਨਵਾਦੀ ਹੋਵੇਗੀ। ਇਸ ਸ਼ੁਭ ਕਾਰਜ ਵਿੱਚ ਆਪਣਾ ਹਿੱਸਾ ਪਾਉਣ ਲਈ ਤੁਸੀਂ ਡਾ. ਸੰਦੀਪ ਬੈਂਸ-9814447549, ਡਾ. ਨਰਿੰਦਰਜੀਤ ਕੌਰ 8872010019, ਡਾ. ਸੁਮੀਤ ਗਰੇਵਾਲ 9915334701 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਟੀਵੀ ਪੰਜਾਬ ਬਿਊਰੋ

Exit mobile version