ਨਵੀਂ ਦਿੱਲੀ : ਭਾਰਤੀ ਫ਼ੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਚਾਰ ਦਿਨਾਂ ਦੇ ਬਰਤਾਨੀਆ ਤੇ ਇਟਲੀ ਦੇ ਦੌਰੇ ਲਈ ਅੱਜ ਰਵਾਨਾ ਹੋ ਗਏ। ਇਨ੍ਹਾਂ ਦੌਰਿਆਂ ਦਾ ਮਕਸਦ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਜਨਰਲ ਨਰਵਾਣੇ ਦੋਵਾਂ ਦੇਸ਼ਾਂ ਦੇ ਉੱਚ ਫ਼ੌਜੀ ਅਫ਼ਸਰਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਮਿਲਟਰੀ ਸਹਿਯੋਗ ‘ਚ ਵਾਧਾ ਕੀਤਾ ਜਾ ਸਕੇ।
ਟੀਵੀ ਪੰਜਾਬ ਬਿਊਰੋ