Site icon TV Punjab | English News Channel

ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਮੁੰਬਈ : ਅਭਿਨੇਤਰੀ ਅਤੇ ਟੀਵੀ ਪੇਸ਼ਕਾਰ ਮੰਦਿਰਾ ਬੇਦੀ ਦੇ ਪਤੀ ਅਤੇ “ਸ਼ਾਦੀ ਕਾ ਲੱਡੂ” ਤੇ “ਪਿਆਰ ਮੇਂ ਕਭੀ ਕਭੀ” ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਰਾਜ ਕੌਸ਼ਲ ਦਾ ਬੁੱਧਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 50 ਸਾਲਾਂ ਦੇ ਸਨ।

ਕੌਸ਼ਲ ਦੇ ਪਰਿਵਾਰਕ ਦੋਸਤ ਅਤੇ ਅਦਾਕਾਰ ਰੋਹਿਤ ਰਾਏ ਨੇ ਇਹ ਜਾਣਕਾਰੀ ਦਿੱਤੀ।

ਕੌਸ਼ਲ ਆਪਣੇ ਪਿੱਛੇ ਪਤਨੀ ਮੰਦਿਰਾ ਬੇਦੀ, ਬੇਟਾ ਵੀਰ ਅਤੇ ਬੇਟੀ ਤਾਰਾ ਛੱਡ ਗਏ ਹਨ। ਰਾਏ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।

ਟੀਵੀ ਪੰਜਾਬ ਬਿਊਰੋ