Site icon TV Punjab | English News Channel

ਰਾਜਸਥਾਨ ਦੇ ਕਿਸਾਨ ਦੀਆਂ 3 ਧੀਆਂ ਨੇ ਮਾਰੀ ਬਾਜ਼ੀ, ਹੁਣ ਕਿਸਾਨ ਦੀਆਂ ਪੰਜ ਧੀਆਂ ਕਰਨਗੀਆਂ ਅਫਸਰੀ

FacebookTwitterWhatsAppCopy Link

ਹਨੂਮਾਨਗੜ੍ਹ : ਰਾਜਸਥਾਨ ਦੇ ਹਨੂਮਾਨਗੜ੍ਹ ਦੀ ਤਿੰਨ ਭੈਣਾਂ ਅੰਸ਼ੂ, ਰੀਤੂ ਅਤੇ ਸੁਮਨ ਨੇ ਰਾਜ ਪ੍ਰਸ਼ਾਸਕੀ ਸੇਵਾਵਾਂ ਦੇ ਇਮਤਿਹਾਨ ਵਿਚ ਬਾਜ਼ੀ ਮਾਰ ਲਈ ਹੈ। ਇਨ੍ਹਾਂ ਤਿੰਨਾਂ ਭੈਣਾਂ ਨੇ ਇਕੱਠਿਆਂ ਰਾਜਸਥਾਨ ਪ੍ਰਸ਼ਾਸਕੀ ਸੇਵਾਵਾਂ ਇਮਤਿਹਾਨ ’ਚ ਬਾਜ਼ੀ ਮਾਰੀ ਹੈ। ਹੁਣ ਉਹ ਆਪਣੀਆਂ ਦੋ ਹੋਰ ਭੈਣਾਂ ਰੋਮਾ ਅਤੇ ਮੰਜੂ ਨਾਲ ਆਰਏਐੱਸ ਅਧਿਕਾਰੀ ਬਣ ਗਈਆਂ ਹਨ। ਇਹ ਪੰਜ ਭੈਣਾਂ ਕਿਸਾਨ ਸਹਿਦੇਵ ਸਹਾਰਨ ਦੀਆਂ ਧੀਆਂ ਹਨ।

ਟੀਵੀ ਪੰਜਾਬ ਬਿਊਰੋ

Exit mobile version