ਜਲੰਧਰ : ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ ਹੇਠ ਡਾਕਟਰ ਸੰਜੀਵ ਸ਼ਰਮਾ ਸਹਿ ਪ੍ਰਧਾਨ ਡਾਕਟਰ ਵਿੰਗ ਪੰਜਾਬ ਅਤੇ ਰਾਜੀਵ ਆਨੰਦ, ਬਲਾਕ ਪ੍ਰਧਾਨ ਰਾਮਾ ਮੰਡੀ ਦੇ ਅਣਥੱਕ ਯਤਨਾਂ ਸਦਕਾ 100 ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਪੰਜਾਬ ਦੀ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਲਈ ਉਤਸ਼ਾਹ ਅਤੇ ਅਥਾਹ ਪਿਆਰ ਦੇ ਚਲਦੇ ਭਾਰੀ ਜਨ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਦੀਆਂ ਨੀਤੀਆਂ ਤੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੀਤੇ ਗਏ ਕੰਮਾਂ ਨੂੰ ਵੇਖਦੇ ਹੋਏ ਪੰਜਾਬ ਦੇ ਲੋਕਾਂ ‘ਚ ਵੀ ਬਦਲਾਵ ਦੀ ਭਾਵਨਾ ਹੈ। ਉਨਾਂ ਨੇ ਕਿਹਾ ਕਿ ਜਿਸ ਤਰਾਂ ਦਿੱਲੀ ‘ਚ ਕੇਜਰੀਵਾਲ ਸਰਕਾਰ ਦੀ ਦਿਨ ਬ ਦਿਨ ਲੋਕਪ੍ਰਿਯਤਾ ਵੱਧ ਰਹੀ ਹੈ,ਉਸਨੂੰ ਵੇਖਦੇ ਹੋਏ ਪੰਜਾਬ ਦੇ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਵੀ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਨਣੀ ਚਾਹੀਦੀ ਹੈ । ਇਸ ਮੌਕੇ ਡਾਕਟਰ ਸੰਜੀਵ ਸ਼ਰਮਾ ਅਤੇ ਰਾਜੀਵ ਆਨੰਦ ਨੇ ਸਾਂਝੇ ਤੌਰ ‘ਤੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮਾਂ ਦੇ ਅਧਾਰ ‘ਤੇ ਵੋਟ ਮੰਗਣ ਜਾਂਦੀ ਹੈ ਜਦਕਿ ਦੂਸਰੀ ਪਾਰਟੀਆਂ ਦੋਫਾੜ ਦੀ ਰਾਜਨੀਤੀ ਕਰਦੀਆਂ ਹਨ ਅਤੇ ਆਮ ਆਦਮੀ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿਚ ਯਕੀਨ ਰੱਖਦੀ ਹੈ। ਬਹੁਤ ਜਲਦ ਕਾਂਗਰਸ ਅਤੇ ਅਕਾਲੀ ਦਲ ਦੇ 20-20 ਮੈਚ ਦਾ ਅੰਤ ਹੋਣ ਵਾਲਾ ਹੈ। ਪੰਜਾਬ ਦੀ ਬਦਹਾਲ ਸਿੱਖਿਆ ਪ੍ਰਣਾਲੀ, ਬਦਹਾਲ ਸਿਹਤ ਸੇਵਾਵਾਂ,ਬੇਰੋਜ਼ਗਾਰੀ, ਮਹਿੰਗੀ ਬਿਜਲੀ, ਨਸ਼ਾ ਅਤੇ ਕਾਲਾਬਜ਼ਾਰੀ ਆਪਣੀ ਚਰਮ ਸੀਮਾ ‘ਤੇ ਹੈ ਅਤੇ ਆਮ ਆਦਮੀ ਪਾਰਟੀ ਵਾਅਦਾ ਕਰਦੀ ਹੈ ਕਿ ਪੰਜਾਬ ‘ਚ ਆਪ ਦੀ ਸਰਕਾਰ ਬਣਨ ‘ਤੇ ਬੜੀ ਜਲਦੀ ਇਨਾਂ ‘ਤੇ ਨਕੇਲ ਕਸੀ ਜਾਵੇਗੀ। ਇਸ ਮੌਕੇ ਵਾਰਡ ਨੰਬਰ 9 ਦੇ ਪ੍ਰਧਾਨ ਗੁਰਵਿੰਦਰ ਸਿੰਘ, ਉਪ ਪ੍ਰਧਾਨ ਯਾਦਵਿੰਦਰ ਸਿੰਘ, ਯੂਥ ਪ੍ਰਧਾਨ ਜਸਪ੍ਰੀਤ, ਕੋਮਲਦੀਪ ਸਿੰਘ ਸੀਨੀਅਰ ਉਪ ਪ੍ਰਧਾਨ ਸਪੋਰਟਸ ਵਿੰਗ, ਸ ਸੱਜਣ ਸਿੰਘ ਐਕਸ ਹਲਕਾ ਇੰਚਾਰਜ, ਸੁਲਤਾਨਪੁਰ, ਜ਼ਿਲ੍ਹਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਬਲਵੰਤ ਭਾਟੀਆ ਉਪ ਪ੍ਰਧਾਨ ਐਸ ਸੀ ਵਿੰਗ ਜਲੰਧਰ, ਗੁਰਪ੍ਰੀਤ ਕੌਰ ਜੌਇੰਟ ਸਕੱਤਰ ਮਹਿਲਾ ਵਿੰਗ ਜਲੰਧਰ, ਮਨਜੀਤ ਸਿੰਘ, ਤੇਜਪਾਲ ਸਿੰਘ,ਸੰਜੇ ਗਿੱਲ, ਅਜੇ ਗਿੱਲ, ਕੇ ਕੇ ਸ਼ਰਮਾ, ਕੈਪਟਨ ਕਿਸ਼ਨ ਸਿੰਘ, ਏ ਐਨ ਸਹਿਗਲ, ਸੁਭਾਸ਼ ਪ੍ਰਭਾਕਰ, ਸ਼੍ਰੀਮਤੀ ਕਮਲੇਸ਼, ਪਰਿਤੋਸ਼ , ਭੂਪੀ ਸਿੰਘ,ਪ੍ਰੇਮ ਦਾਸ ਵੀ ਹਾਜ਼ਰ ਸਨ।