Site icon TV Punjab | English News Channel

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉਲ-ਜ਼ੂਹਾ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਈਦ-ਉਲ-ਜ਼ੂਹਾ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਹੈ , ‘ਈਦ ਮੁਬਾਰਕ! ਈਦ-ਉਲ-ਜ਼ਹਾ ‘ਤੇ ਤਹਿ ਦਿਲੋਂ ਸ਼ੁਭਕਾਮਨਾਵਾਂ। ਆਓ ਇਸ ਦਿਨ ਸਮਾਜ ਦੀ ਬਿਹਤਰੀ ਲਈ ਸਮੂਹਕ ਹਮਦਰਦੀ, ਸਦਭਾਵਨਾ ਅਤੇ ਸ਼ਮੂਲੀਅਤ ਦੀ ਭਾਵਨਾ ਨੂੰ ਅੱਗੇ ਵਧਾਈਏ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਕ ਟਵੀਟ ਰਾਹੀਂ ਈਦ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦਿਨ ਸਾਡੇ ਸਮਾਜ ਵਿਚ ਖੁਸ਼ਹਾਲੀ ਅਤੇ ਸਦਭਾਵਨਾ ਦਾ ਦਿਨ ਹੈ।

ਟੀਵੀ ਪੰਜਾਬ ਬਿਊਰੋ