ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀਆਂ ਚਾਰ ਖੱਬੇ ਪੱਖੀ ਪਾਰਟੀਆ ਦੇ ਸੱਦੇ ‘ਤੇ ਅੱਜ ਮੁਕਤਸਰ ਸਾਹਿਬ ਦੀਆਂ ਦੋ ਖੱਬੇ ਪੱਖੀ ਪਾਰਟੀਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਦਫਤਰ ਸਾਹਮਣੇ ਲੱਕ ਤੋੜ ਮੰਹਿਗਾਈ ਵਿਰੁੱਧ ਰੋਹ ਭਰਪੂਰ ਧਰਨਾ ਦਿੱਤਾ।
ਇਸ ਤੋ ਪਹਿਲਾ ਸਥਾਨਕ ਖੰਡਾ ਪਾਰਕ ‘ਚ ਵੱਡਾ ਇਕੱਠ ਕੀਤਾ ਗਿਆ ਜਿਸ ਨੂੰ ਦੋਵਾਂ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਸਕੱਤਰਾਂ ਕਾਮਰੇਡ ਜਗਜੀਤ ਸਿੰਘ ਜੱਸੇਆਣਾ, ਹਰਲਾਭ ਸਿੰਘ ਦੂਹੇਵਾਲਾ, ਹਰਜੀਤ ਸਿੰਘ ਮਦਰੱਸਾ, ਬੋਹੜ ਸਿੰਘ ਸੁਖਨਾ ਨੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਜੰਮਕੇ ਨਿਖੇਧੀ ਕੀਤੀ।
ਉਨ੍ਹਾਂ ਫਾਸੀਵਾਦੀ ਮੋਦੀ ਹਕੂਮਤ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਵੀ ਨਿੰਦਾ ਕੀਤੀ ਅਤੇ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕੀਤੀ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਦੇ ਚੋਣ ਵਾਦਿਆਂ ਤੋ ਪੂਰੀ ਤਰਾਂ ਮੁਕਰਨ ਤੇ ਮਜਦੂਰਾਂ-ਕਿਸਾਨਾਂ ਤੇ ਮੁਲਾਜ਼ਮ ਵਰਗ ਤੇ ਕੀਤੇ ਜਾ ਰਹੇ ਦਮਨਕਾਰੀ ਤਸ਼ੱਦਦ ਦੀ ਅਲੋਚਨਾ ਕੀਤੀ।
ਇਸ ਮੌਕੇ ਡੀਸੀ ਦਫਤਰ ਤੱਕ ਮਾਰਚ ਵੀ ਕੀਤਾ ਗਿਆ ਤੇ ਡੀਸੀ ਮੁਕਤਸਰ ਨੂੰ ਮੰਗ ਪੱਤਰ ਸੌਂਪਿਆ ਗਿਆ। ਅੱਜ ਦੇ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਸਤਪਾਲ ਸਿੰਘ ਮੋਹਲਾਂ, ਕਾਮਰੇਡ ਚੰਬਾ ਸਿੰਘ, ਕਾਮਰੇਡ ਜਰਨੈਲ ਸਿੰਘ ਸੀਰਵਾਲੀ, ਬੇਅੰਤ ਸਿੰਘ ਵੰਗਲ, ਗੁਰਤੇਜ ਤੇਜੀ ਡੋਹਕ,ਕਾਕੂ ਸਿੰਘ ਬਧਾਈ ਤਾਰਾ ਸਿੰਘ ਬਧਾਈ, ਤਰਸੇਮ ਸਿੰਘ ਬਰੀਵਾਲਾ ਨੇ ਵੀ ਸੰਬੋਧਨ ਕੀਤਾ।
ਟੀਵੀ ਪੰਜਾਬ ਬਿਊਰੋ