ਹਾਈਕਮਾਨ ਨਾਲ ਮੁਲਾਕਾਤ ਮਗਰੋਂ ਨਵਜੋਤ ਸਿੱਧੂ ਦੀ ਕੈਪਟਨ ਨੂੰ ਵੱਡੀ ਸਲਾਹ, ਇਕ ਤੋਂ ਬਾਅਦ ਇਕ ਕੀਤੇ 9 ਟਵੀਟ

FacebookTwitterWhatsAppCopy Link

ਚੰਡੀਗੜ੍ਹ : ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਜ਼ੋਰਾਂ ‘ਤੇ ਹੈ। ਅਕਾਲੀ ਦਲ ਇਸ ਸੰਕਟ ਨੂੰ ਸਿਆਸੀ ਫਾਇਦੇ ਲਈ ਭੁਨਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਪੰਜਾਬ ਦੇ ਕਿਸਾਨ ਤੇ ਆਮ ਲੋਕ ਵੀ ਬਿਜਲੀ ਦੇ ਕੱਟਾਂ ਨੂੰ ਲੈਕੇ ਸੜਕਾਂ ‘ਤੇ ਹਨ। ਹੁਣ ਇਸ ਮਾਮਲੇ ਵਿਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਤੋਂ ਬਾਅਦ ਇਕ 9 ਟਵੀਟ ਕਰਕੇ ਕਈ ਸਲਾਹਾਂ ਦਿੱਤੀਆਂ ਹਨ।

ਸਿੱਧੂ ਨੇ ਕਿਹਾ ਹੈ ਕਿ ਜੇ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਕੀਤੀਆਂ ਜਾਣ ਤਾਂ ਪੰਜਾਬ ਵਿਚ ਬਿਜਲੀ ਕੱਟਾਂ ਦੀ ਜ਼ਰੂਰਤ ਨਹੀਂ ਪਵੇਗੀ। ਸਰਕਾਰੀ ਦਫਤਰਾਂ ਦੇ ਕੰਮ ਦੇ ਸਮੇਂ ਅਤੇ ਏ.ਸੀ. ਦੀ ਵਰਤੋਂ ਨਿਰਧਾਰਤ ਕਰਨ ਦੀ ਵੀ ਲੋੜ ਨਹੀਂ ਪਵੇਗੀ।

ਸਿੱਧੂ ਨੇ ਸਰਕਾਰ ਨੂੰ ਇਕ ਤਰਕੀਬ ਦੱਸੀ ਹੈ, ਜਿਸ ਨਾਲ ਪੰਜਾਬ ਨੈਸ਼ਨਲ ਗਰਿੱਡ ਤੋਂ ਘੱਟ ਪੈਸਿਆਂ ‘ਚ ਵਾਧੂ ਬਿਜਲੀ ਖਰੀਦ ਸਕਦਾ ਹੈ।

ਟੀਵੀ ਪੰਜਾਬ ਬਿਊਰੋ