ਲੁਧਿਆਣਾ : ਜਗਰਾਉਂ ਵਿਖੇ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦੀ ਤੇ ਉਨ੍ਹਾਂ ਦੇ ਨਾਂਅ ‘ਤੇ ਬਣੀ ਲਾਇਬ੍ਰੇਰੀ ਤੇ ਮੈਮੋਰੀਅਲ ਦੀ ਹਾਲਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਨੇ ਇਕ ਕਰੋੜ 57 ਲੱਖ ਦੀ ਗ੍ਰਾਂਟ ਜਾਰੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦੇਣ ਲਈ ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਅੱਜ ਖਾਸ ਤੌਰ ‘ਤੇ ਲਾਲਾ ਜੀ ਦੇ ਘਰ ਪਹੁੰਚੇ।
ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਲਾਲਾ ਜੀ ਦੀ ਯਾਦਗਾਰ ਸੰਭਾਲਣ ਲਈ ਸਰਕਾਰ ਹਰ ਸੰਭਵ ਯਤਨ ਕਰੇਗੀ। ਦੱਸ ਦਈਏ ਕਿ ਲਾਲਾ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਸੁਧਾਰਨ ਲਈ ਚਾਰ ਸਾਲ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਨੇ ਇਕ ਕਰੋੜ ਸੱਤ ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ।
ਪਰ ਲੰਬੇ ਇੰਤਜ਼ਾਰ ਦੇ ਬਾਅਦ ਵੀ ਇਹ ਗ੍ਰਾਂਟ ਕਾਗਜ਼ਾਂ ਦੇ ਢੇਰ ਥੱਲੇ ਗੁਆਚੀ ਰਹੀ। ਹੁਣ ਚੋਣਾਂ ਨੇੜੇ ਆਉਂਦੇ ਹੀ ਸਰਕਾਰ ਨੇ ਇਕ ਕਰੋੜ 57 ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ।
ਟੀਵੀ ਪੰਜਾਬ ਬਿਊਰੋ