Site icon TV Punjab | English News Channel

ਪਾਕਿਸਤਾਨ ਵਿਚ ਮੁਹਰਮ ਦੌਰਾਨ ਵੱਡਾ ਧਮਾਕਾ, 3 ਦੀ ਮੌਤ, 50 ਤੋਂ ਵੱਧ ਲੋਕ ਜ਼ਖ਼ਮੀ

FacebookTwitterWhatsAppCopy Link

ਇਸਲਾਮਾਬਾਦ : ਪਾਕਿਸਤਾਨ ਦੇ ਬਹਾਵਲਨਗਰ ਵਿਚ ਮੁਹਰਮ ਦੇ ਦੌਰਾਨ ਇਕ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ 3 ਲੋਕਾਂ ਦੀ ਮੌਤ  ਹੋ ਗਈ ਹੈ ਜਦੋਂ ਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਮੁਹਰਮ ਦੇ ਮੌਕੇ ‘ਤੇ ਸ਼ੀਆ ਭਾਈਚਾਰੇ ਦੇ ਲੋਕ ਜਲੂਸ ਕੱਢ ਰਹੇ ਸਨ, ਜਦੋਂ ਅਚਾਨਕ ਵੱਡਾ ਧਮਾਕਾ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਧਮਾਕਾ ਕਿਵੇਂ ਹੋਇਆ ਇਸ ਬਾਰੇ ਅਜੇ ਜਾਣਕਾਰੀ ਉਪਲਬਧ ਨਹੀਂ ਹੈ।ਸਥਾਨਕ ਪੁਲਿਸ ਅਨੁਸਾਰ ਜਲੂਸ ਦੌਰਾਨ ਵੱਡਾ ਧਮਾਕਾ ਹੋਇਆ। ਜਿਸ ਵਿਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 50 ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।

ਇਸ ਤੋਂ ਪਹਿਲਾਂ ਕਰਾਚੀ ਵਿਚ ਧਮਾਕਾ ਹੋਇਆ ਸੀ। ਜਾਣਕਾਰੀ ਅਨੁਸਾਰ 15 ਅਗਸਤ ਦੀ ਸ਼ਾਮ ਨੂੰ, ਅਣਪਛਾਤੇ ਹਮਲਾਵਰਾਂ ਨੇ ਇਕ ਹੈਂਡ ਗ੍ਰਨੇਡ ਨਾਲ ਇਕ ਟਰੱਕ ਉੱਤੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਕਈ ਲੋਕ ਜ਼ਖਮੀ ਹੋਏ ਹਨ।

ਟੀਵੀ ਪੰਜਾਬ ਬਿਊਰੋ

Exit mobile version