UP ਮਿਸ਼ਨ ਤਹਿਤ ਮਹਾਪੰਚਾਇਤ ‘ਚ 50 ਹਜ਼ਾਰ ਕਿਸਾਨ ਲੈਣਗੇ ਹਿੱਸਾ : ਟਿਕੈਤ

FacebookTwitterWhatsAppCopy Link

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਯੂ.ਪੀ. ਮਿਸ਼ਨ ਤਹਿਤ 5 ਸਤੰਬਰ ਨੂੰ ਮਹਾਪੰਚਾਇਤਾਂ ਕਰਨ ਜਾ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਾਕੇਸ਼ ਟਿਕੈਤ ਅੱਜ ਚੰਡੀਗੜ੍ਹ ਪੁੱਜੇ। ਉਨ੍ਹਾਂ ਨਾਲ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਹਰਿਆਣਾ ਦੇ ਪ੍ਰਧਾਨ ਰਤਨ ਮਾਨ ਵੀ ਮੌਜੂਦ ਸਨ।

ਰਾਕੇਸ਼ ਟਿਕੈਤ ਨੇ ਕਿਹਾ ਕਿ 50 ਹਜ਼ਾਰ ਕਿਸਾਨ ਯੂ.ਪੀ. ਜਾਣ ਵਾਸਤੇ ਤਿਆਰ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਉਹ ਕਿਸਾਨਾਂ ਨਾਲ ਗੱਲ ਕਰਦੀ ਪਰ ਇਹ ਮੋਦੀ ਸਰਕਾਰ ਜਿਸ ਨੂੰ ਕਾਰਪੋਰੇਟ ਕੰਪਨੀਆਂ ਚਲਾ ਰਹੀਆਂ ਹਨ 22 ਜਨਵਰੀ ਤੋਂ ਕਿਸਾਨਾਂ ਨਾਲ ਵਾਰਤਾ ਬੰਦ ਕਰੀਂ ਬੈਠੀ ਹੈ।

ਉਨ੍ਹਾਂ ਕਿਹਾ ਸਾਡੀ ਲੜਾਈ ਤਿੰਨ ਕਾਨੂੰਨ ਵਾਪਸ ਕਰਨ ਦੀ ਹੈ। ਅੱਜ ਪੰਜਾਬ ਵਿਚ ਵੀ ਐੱਮ.ਐੱਸ.ਪੀ. ‘ਤੇ ਫ਼ਸਲ ਨਹੀਂ ਵਿਕਦੀ। ਪ੍ਰਧਾਨ ਮੰਤਰੀ ਆਖਦੇ ਹਨ ਕਿ ਆਮਦਨ ਦੁਗਣੀ ਹੋ ਜਾਵੇਗੀ ਅਸੀਂ ਆਪਣੀਆਂ ਫ਼ਸਲਾਂ ਦੇ ਰੇਟ ਦੁੱਗਣੇ ਕਰਨ ਜਾ ਰਹੇ ਹਾਂ ਸਰਕਾਰ ਤਿਆਰ ਰਹੇ ਅਸੀਂ ਵੀ ਪ੍ਰਚਾਰ ਕਰਾਂਗੇ।

ਟੀਵੀ ਪੰਜਾਬ ਬਿਊਰੋ