ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਕਾਂਗਰਸ ਵੱਲੋਂ ਦੇਸ਼ ਭਰ ‘ਚ ਰੋਸ ਪ੍ਰਦਰਸ਼ਨ ਅੱਜ

FacebookTwitterWhatsAppCopy Link

ਟੀਵੀ ਪੰਜਾਬ ਬਿਊਰੋ- ਪੈਟਰੋਲ ਤੇ ਡੀਜ਼ਲ ਦੀਆਂ ਬੇਕਾਬੂ ਹਈਆਂ ਕੀਮਤਾਂ ਵਾਪਸ ਲੈਣ ਅਤੇ ਵਧਦੀ ਮਹਿੰਗਾਈ ਖਿਲਾਫ ਅੱਜ ਦਿੱਲੀ ਵਿੱਚ ਕਾਂਗਰਸ ਦੇ ਆਗੂ ਅਤੇ ਵਰਕਰ ਪੈਟਰੋਲ ਪੰਪਾਂ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ। ਕਾਂਗਰਸ ਦੇ ਆਗੂਆਂ ਮੁਤਾਬਕ ਇਸ ਆਫਤ ਭਰੇ ਦੌਰ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਮੋਟਾ ਟੈਕਸ ਵਸੂਲ ਕੇ ਲੋਕਾਂ ਦੀਆ ਜੇਬਾਂ ‘ਤੇ ਡਾਕਾ ਮਾਰ ਰਹੀ ਹੈ।
ਜਾਣਕਾਰੀ ਮੁਤਾਬਕ ਕਾਂਗਰਸ ਸੰਗਠਨ ਦੇ ਮਹਾਂ ਸਕੱਤਰ ਵੇਣੂਗੋਪਾਲ, ‘ਮਹਾਂ ਸਕੱਤਰ ਹਰੀਸ਼ ਰਾਵਤ ਸਮੇਤ ਕਈ ਲੀਡਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਪੈਟਰੋਲ ਪੰਪਾਂ ਦੇ ਨੇੜੇ ਸੰਕੇਤਕ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣਗੇ। ਕਾਂਗਰਸ ਦਾ ਕਹਿਣਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ‘ਚ ਕੋਰੋਨਾ ਵਾਇਰਸ ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।’

ਕਾਂਗਰਸੀ ਆਗੂ ਵੈਣੂਗੋਪਾਲ ਨੇ ਕਿਹਾ, ‘ਬੀਜੇਪੀ ਸਰਕਾਰ ਨੇ ਪਿਛਲੇ ਸੱਤ ਸਾਲ ‘ਚ ਪੈਟਰੋਲ ਡੀਜ਼ਲ ‘ਤੇ ਟੈਕਸ ‘ਚ ਵੱਡਾ ਵਾਧਾ ਕਰਕੇ ਕੀਮਤਾਂ ਨੂੰ ਰਿਕਾਰਡ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਦੇਸ਼ ਦੇ ਕਈ ਹਿੱਸਿਆਂ ‘ਚ ਪੈਟਰੋਲ ਦੀਆਂ ਕੀਮਤਾਂ ਅੱਜ 100 ਰੁਪਏ ਨੂੰ ਵੀ ਪਾਰ ਕਰ ਚੁੱਕੀਆਂ ਹਨ। ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੀ 100 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚਣ ਵਾਲੀਆਂ ਹਨ। ਉਨ੍ਹਾਂ ਦਸਿਆ ਕਿ ‘ਕੇਜਰੀਵਾਲ ਸਰਕਾਰ ਨੇ 6 ਸਾਲਾਂ ‘ਚ ਪੈਟਰੋਲ-ਡੀਜ਼ਲ ‘ਤੇ 25,000 ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਵਸੂਲੇ ਹਨ ਤੇ ਮੋਦੀ ਸਰਕਾਰ ਨੇ 7 ਸਾਲਾਂ ‘ਚ 20.56 ਲੱਖ ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਵਸੂਲੇ ਹਨ। ਉਨ੍ਹਾਂ ਸ਼ੀਲਾ ਦੀਕਸ਼ਿਤ ਸਰਕਾਰ ਨੂੰ ਯਾਦ ਕਰਦਿਆਂ ਕਿਹਾ ਕਿ 2013 ‘ਚ ਦਿੱਲੀ ‘ਚ ਪੈਟਰੋਲ ਤੇ 20 ਫੀਸਦ ਤੇ ਡੀਜ਼ਲ ਤੇ 12.5 ਫੀਸਦ ਵੈਟ ਟੈਕਸ ਵਸੂਲਿਆ ਜਾਂਦਾ ਸੀ। ਜਿਸ ਨੂੰ ਕੇਜਰੀਵਾਲ ਸਰਕਾਰ ਨੇ ਬੀਜੇਪੀ ਨਾਲ ਮਿਲ ਕੇ 2015 ‘ਚ  ਪੈਟਰੋਲ ਤੇ ਵੈਟ 30 ਫੀਸਦ ਤੇ ਡੀਜ਼ਲ ਤੇ 16.75 ਫੀਸਦ ਕਰ ਦਿੱਤਾ ਜੋ ਕਿ ਜਨਤਾ ਦੀ ਜੇਬ ‘ਤੇ ਸਿੱਧਾ ਸਿੱਧਾ ਡਾਕਾ ਹੈ।