Canada’ਚ ਗਰਮੀ ਨੇ ਕਰਵਾਈ ਤਸੱਲੀ

FacebookTwitterWhatsAppCopy Link

Vancouver – ਵੈਸਟਰਨ ਕੈਨੇਡਾ ‘ਚ ਅਜੇ ਗਰਮੀ ਜਾਰੀ ਰਹੇਗੀ। Environment Canada ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਸਾਂਝੀ ਕੀਤੀ ਗਈ ਹੈ। ਬੀਸੀ ਤੇ ਯੂਕੋਨ ’ਚ ਕੁੱਝ ਦਿਨਾਂ ਬਾਅਦ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਕੱਲ ਗਰੇਟਰ ਵੈਨਕੂਵਰ ਨੇੜੇ ਤਾਪਮਾਨ 40 ਡਿਗਰੀ ਦੇ ਕਰੀਬ ਰਿਹਾ ਜਦਕਿ ਬੀਸੀ ਦਾ ਸਭ ਤੋਂ ਗਰਮ ਸ਼ਹਿਰ ਫਰੇਜ਼ਰ ਕੈਨਿਯਨ ਰਿਹਾ, ਜਿੱਥੇ ਤਾਪਮਾਨ 47 ਡਿਗਰੀ ਦਰਜ ਕੀਤਾ ਗਿਆ।

ਗਰਮੀ ਕਾਰਨ ਲੋਕ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਉੱਧਰ ਦੂਜੇ ਪਾਸੇ ਸਟੋਰਾਂ ‘ਚ ਪੱਖੇ ਤੇ ਏਸੀ ਵੀ ਖ਼ਤਮ ਹੋ ਗਏ ਹਨ। ਸਟੋਰਾਂ ‘ਚ ਇਨ੍ਹਾਂ ਦੀ ਭਾਰੀ ਕਮੀ ਹੈ। ਗਰਮੀ ਕਾਰਨ ਮੈਟਰੋ ਵੈਨਕੂਵਰ ਦੇ ਕੁੱਝ ਸਕੂਲ ਬੰਦ ਰਹਿਣਗੇ।

ਮਿਸ਼ਨ ਪਬਲਿਕ ਸਕੂਲ, ਵੈਨਕੂਵਰ ਸਕੂਲ ਬੋਰਡ, ਲੈਂਗਲੀ ਸਕੂਲ, ਐਬਟਸਫੋਰਡ ਸਕੂਲ, ਸਕੂਲ ਡਿਸਟ੍ਰਿਕਟ 43,ਡੈਲਟਾ ਡਿਸਟ੍ਰਿਕਟ ਸਕੂਲ, ਵੈਸਟਮਿੰਸਟਰ ਸਕੂਲ, ਉੱਤਰੀ ਵੈਨਕੂਵਰ ਡਿਸਟ੍ਰਿਕਟ,ਬਰਨਬੀ ਸਕੂਲ ਡਿਸਟ੍ਰਿਕਟ,ਵੈਸਟ ਵੈਨਕੂਵਰ ਸਕੂਲ ਡਿਸਟ੍ਰਿਕਟ। ਇਹ ਸਕੂਲ ਗਰਮੀ ਕਾਰਨ ਬੰਦ ਰਹਿਣਗੇ|