ਬਿਜਲੀ ਸੰਕਟ : ਪੰਜਾਬ ਸਰਕਾਰ ਨੇ ਇੰਡਸਟਰੀ ਨੂੰ ਬਿਜਲੀ ਦੇਣ ‘ਤੇ ਲਾਈਆਂ ਬੰਦਿਸ਼ਾਂ

FacebookTwitterWhatsAppCopy Link

ਪਟਿਆਲਾ- ਪੰਜਾਬ ਵਿਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਅਨੁਸਾਰ ਮੀਂਹ ਨਾ ਪੈਣ ਕਾਰਨ ਇੰਡਸਟਰੀ ਖ਼ਪਤਕਾਰਾਂ ਲਈ ਬੰਦਿਸ਼ਾਂ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਮੁਤਾਬਕ ਜਨਰਲ ਇੰਡਸਟਰੀ ਐਲ. ਐਸ. ਅਤੇ ਰੋਲਿੰਗ ਮਿੱਲ ਖ਼ਪਤਕਾਰ ਕੈਟ-2 ਫੀਡਰ ਤੋਂ ਬਿਜਲੀ ਪ੍ਰਾਪਤ ਕਰ ਰਹੇ ਹਨ, ਹਫ਼ਤੇ ਵਿਚ ਇਕ ਦਿਨ ਬੰਦ ਰਹਿਣਗੇ। ਇਸੇ ਤਰ੍ਹਾਂ ਕੈਟ-2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਕਰਨ ਵਾਲੇ ਆਰਕ ਤੇ ਇੰਡਕਸ਼ਨ ਫਰੇਸ ਵੀ ਹਫ਼ਤੇ ਵਿਚ ਇਕ ਦਿਨ ਬੰਦ ਰਹਿਣਗੇ। ਜਨਰਲ ਤੇ ਰੋਲਿੰਗ ਮਿੱਲਾਂ ਸਿਰਫ 10 ਫ਼ੀਸਦੀ ਐਸ. ਸੀ. ਡੀ. ਜਾਂ 50 ਕਿੱਲੋਵਾਟ ਜੋ ਵੀ ਘੱਟ ਹੋਵੇ, ਵਰਤ ਸਕਣਗੀਆਂ।

ਇੰਡਕਸ਼ਨ ਫਰਨੇਸ ਵੀ ਢਾਈ ਫ਼ੀਸਦੀ ਐਸ. ਸੀ. ਡੀ. ਜਾਂ 50 ਕਿੱਲੋਵਾਟ ਜੋ ਘੱਟ ਹੋਵੇ, ਵਰਤ ਸਕਣਗੇ। ਹਫ਼ਤਾਵਾਰੀ ਛੁੱਟੀ ਅੱਜ 1 ਜੁਲਾਈ ਨੂੰ ਸਵੇਰੇ 8 ਵਜੇ ਤੋਂ 2 ਜੁਲਾਈ ਸਵੇਰੇ  8 ਵਜੇ ਤੱਕ ਹੋਵੇਗੀ।