ਵੱਡੀ ਖ਼ਬਰ: ਕੈਨੇਡਾ ‘ਚ ਪੰਜਾਬੀ ਵਿਅਕਤੀ ਕਰੀਬ ਇਕ ਅਰਬ ਰੁਪਏ ਦੀ ਕੋਕੀਨ ਸਣੇ ਕਾਬੂ

FacebookTwitterWhatsAppCopy Link

ਟੋਰਾਂਟੋ – ਕੈਨੇਡਾ ’ਚ 24 ਸਾਲਾ ਪੰਜਾਬੀ ਨੌਜਵਾਨ ਨੂੰ ਕੋਕੀਨ ਤਸਕਰੀ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਇਹ ਕੋਕੀਨ ਅਮਰੀਕਾ ਤੋਂ ਤਸਕਰੀ ਕਰ ਕੇ ਵੱਡੀ ਮਾਤਰਾ ਵਿੱਚ ਲਿਆਂਦੀ ਗਈ ਸੀ। ਇਸ ਦਾ ਕੁੱਲ ਵਜਨ 112.5 ਕਿੱਲੋ ਅਤੇ ਇਸਦੀ ਅੰਦਾਜ਼ਨ ਕੀਮਤ ਇਕ ਅਰਬ ਰੁਪਏ ਤੋਂ ਵਧੇਰੇ ਹੈ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕੋਕੀਨ ਕਿਊਬੈਕ ’ਚ ਰਹਿਣ ਵਾਲਾ ਪ੍ਰਦੀਪ ਸਿੰਘ ਨਾਂ ਦਾ ਡਰਾਈਵਰ ਕੋਲੋਂ ਬਰਾਮਦ ਕੀਤੀ ਗਈ। ਉਸ ਕੋਲੋਂ ਏਨੀ ਵੱਡੀ ਮਾਤਰਾ ’ਚ ਕੋਕੀਨ ਉਦੋਂ ਜ਼ਬਤ ਕੀਤੀ ਗਈ ਜਦੋਂ ਉਹ ਇਕ ਕਮਰਸ਼ੀਅਲ ਟਰੱਕ ’ਚ ਕੈਨੇਡਾ ’ਚ ਦਾਖਲ ਹੋਇਆ ਤੇ ਓਟਾਂਰੀਓ ਦੇ ਪੀਸ ਬਿ੍ਰਜ ਦੇ ਨੇੜੇ ਚੈਕਿੰਗ ਦੌਰਾਨ ਫੜਿਆ ਗਿਆ। ਸਰਹੱਦੀ ਜਵਾਨਾਂ ਨੇ ਵਾਹਨ ਦੀ ਤਲਾਸ਼ੀ ਲਈ ਤੇ 112.5 ਕਿੱਲੋ ਕੋਕੀਨ ਬਰਾਮਦ ਕੀਤੀ।