Canada ‘ਚ ਪੰਜਾਬੀ ਸਿੱਖ ਉੱਤੇ ਨਸਲੀ ਹਮਲਾ

FacebookTwitterWhatsAppCopy Link

Vancouver – ਕੈਨੇਡਾ ‘ਚ ਪੰਜਾਬੀ ਸਿੱਖ ਨੌਜਵਾਨ ’ਤੇ ਨਸਲੀ ਟਿੱਪਣੀ ਦਾ ਮਾਮਲਾ ਸਾਹਮਣੇ ਸਾਹਮਣੇ ਆਇਆ ਹੈ। ਇਸ ਨੌਜਵਾਨ ਨੂੰ ਵਿਅਕਤੀ ਨੇ ਕੈਨੇਡਾ ਛੱਡ ਕੇ ਜਾਣ ਵਾਸਤੇ ਕਿਹਾ। ਇਹ ਮੁੱਦਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਵੀ ਚੁੱਕਿਆ ਗਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਮਾਮਲਾ ਬੀਸੀ ਦੇ Kelowna ਤੋਂ ਸਾਹਮਣੇ ਆਇਆ ਜਿੱਥੇ ਇਕ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਨੇ ਪੰਜਾਬੀ ਸਿੱਖ ਨੌਜਵਾਨ ‘ਤੇ ਨਸਲੀ ਟਿਪਣੀ ਕੀਤੀ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਪੰਜਾਬੀ ਸਿੱਖ ਨੌਜਵਾਨ ਗਾਰਡ ਦੇ ਤੌਰ ‘ਤੇ ਆਪਣੀ ਡਿਊਟੀ ਨਿਭਾਅ ਰਿਹਾ ਸੀ। ਇਸ ਦੌਰਾਨ ਜੋ ਵਿਅਕਤੀ ਕੋਰੋਨਾ ਟੀਕਾ ਦਾ ਵਿਰੋਧ ਕਰ ਰਿਹਾ ਸੀ ਉਸ ਨੂੰ ਇਸ ਨੌਜਵਾਨ ਨੇ ਹਟਣ ਵਾਸਤੇ ਕਿਹਾ। ਪਰ,ਸਾਹਮਣੇ ਤੋਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਕੈਨੇਡਾ ਦਾ ਨਹੀਂ ਹੈ,ਤੂੰ ਆਪਣੇ ਦੇਸ਼ ਵਾਪਿਸ ਚਲਾ ਜਾ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਤੈਨੂੰ ਕੈਨੇਡਾ ਦੇ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਭ ਤੋਂ ਬਾਅਦ ਵੀ ਨੌਜਵਾਨ ਨੇ ਆਪਣਾ ਆਪਾ ਨਹੀਂ ਖੋਹਿਆ ਤੇ ਅਰਾਮ ਨਾਲ ਕਹਿੰਦਾ ਰਿਹਾ ਕਿ ਮੈਂ ਸਿਰਫ਼ ਆਪਣੀ ਡਿਊਟੀ ਨਿਭਾਅ ਰਿਹਾ ਹਾਂ। ਇਹ ਮਾਮਲਾ ਧਿਆਨ ‘ਚ ਆਉਣ ਤੋਂ ਬਾਅਦ ਕਲੋਨਾ ਦੀ ਕਾਉੰਸਲਰ ਨੇ ਵੀ ਇਸ ਦੀ ਨਿੰਦਾ ਕੀਤੀ ਹੈ।