ਲੋਕਤੰਤਰ ਬਚਾਓ, ਦੇਸ਼ ਬਚਾਓ ਦੇ ਨਾਹਰੇ ਨਾਲ ਮਮਤਾ ਬੈਨਰਜੀ ਦਾ ਦਿੱਲੀ ਦੌਰਾ ਸਮਾਪਤ

FacebookTwitterWhatsAppCopy Link

ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਿੱਲੀ ਦੌਰੇ ਦਾ ਅੱਜ ਆਖਰੀ ਦਿਨ ਸੀ। ਇਸ ਦੌਰਾਨ ਉਨ੍ਹਾਂ ਨੇ ਨਵਾਂ ਨਾਅਰਾ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਲੋਕਤੰਤਰ ਜਾਰੀ ਰੱਖਣਾ ਚਾਹੀਦਾ ਹੈ। ਸਾਡਾ ਨਾਅਰਾ ਹੈ- ਲੋਕਤੰਤਰ ਬਚਾਓ, ਦੇਸ਼ ਬਚਾਓ। ਪ੍ਰਾਪਤ ਜਾਣਕਾਰੀ ਅਨੁਸਾਰ, ਮਮਤਾ ਬੈਨਰਜੀ ਨੇ ਆਪਣੇ ਦਿੱਲੀ ਦੌਰੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਐਨਸੀਪੀ ਮੁਖੀ ਸ਼ਰਦ ਪਵਾਰ ਨੂੰ ਮਿਲਣਾ ਸੀ ਪਰ ਉਹ ਮੁਲਾਕਾਤ ਨਹੀਂ ਕਰ ਸਕੀ। ਹਾਲਾਂਕਿ, ਉਸਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਸੂਤਰਾਂ ਅਨੁਸਾਰ, ਮਮਤਾ ਬੈਨਰਜੀ ਨੇ ਦੱਸਿਆ ਕਿ ਮੈਂ ਸ਼ਰਦ ਪਵਾਰ ਨਾਲ ਗੱਲ ਕੀਤੀ ਹੈ। ਇਹ ਦੌਰਾ ਸਫਲ ਰਿਹਾ,ਉਹ ਇਕ ਰਾਜਨੀਤਿਕ ਉਦੇਸ਼ ਲਈ ਵੱਖ ਵੱਖ ਆਗੂਆਂ ਨੂੰ ਮਿਲੀ ਹੈ। ਉਨ੍ਹਾਂ ਕਿਹਾ ਲੋਕਤੰਤਰ ਚਲਦਾ ਰਹਿਣਾ ਚਾਹੀਦਾ ਹੈ। ਸਾਡਾ ਨਾਅਰਾ ਹੈ, ਲੋਕਤੰਤਰ ਬਚਾਓ, ਦੇਸ਼ ਨੂੰ ਬਚਾਓ। ਉਹ ਕਿਸਾਨਾਂ ਦੇ ਮੁੱਦਿਆਂ ਦਾ ਵੀ ਸਮਰਥਨ ਕਰਦੇ ਹਨ । ਹੁਣ ਹਰ 2 ਮਹੀਨੇ ਬਾਅਦ ਉਹ ਇਥੇ ਆਉਂਦੀ ਰਹੇਗੀ।

ਮਮਤਾ ਬੈਨਰਜੀ ਵਿਰੋਧੀ ਧਿਰਾਂ ਦੀ ਏਕਤਾ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਇਹ ਗੱਲ ਤ੍ਰਿਣਮੂਲ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਘਰ ਪੁੱਜਣ ਸਮੇਂ ਕਹੀ। ਤੁਹਾਨੂੰ ਦੱਸ ਦੇਈਏ ਕਿ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਮਲਨਾਥ, ਆਨੰਦ ਸ਼ਰਮਾ, ਅਭਿਸ਼ੇਕ ਮਨੂ ਸਿੰਘਵੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਗੀਤਕਾਰ ਜਾਵੇਦ ਅਖਤਰ, ਅਦਾਕਾਰਾ ਸ਼ਬਾਨਾ ਆਜ਼ਮੀ ਸਮੇਤ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ।

ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਰੋਨਾ ਟੀਕਾ ਅਤੇ ਬੰਗਾਲ ਦਾ ਨਾਮ ਬਦਲਣ ਦੇ ਮੁੱਦੇ ‘ਤੇ ਮੁਲਾਕਾਤ ਕੀਤੀ। ਇਸ ਤੋਂ ਇਲਾਵਾ, ਆਪਣੀ ਦਿੱਲੀ ਫੇਰੀ ਦੌਰਾਨ, ਮਮਤਾ ਨੇ ਸੜਕ ਪ੍ਰੋਜੈਕਟਾਂ ਦੇ ਵਿਸ਼ੇ ‘ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੁਲਾਕਾਤ ਕੀਤੀ ਸੀ।

ਟੀਵੀ ਪੰਜਾਬ ਬਿਊਰੋ