ਭਾਰਤ ਨੂੰ ਨੀਰਜ ਤੋਂ ਮੈਡਲ ਦੀ ਉਮੀਦ

FacebookTwitterWhatsAppCopy Link

ਟੋਕੀਓ : ਟੋਕੀਓ ਉਲੰਪਿਕ ਵਿਚ ਜੈਵਲਿਨ ਥ੍ਰੋ ਫਾਈਨਲ ਵਿਚ ਭਾਰਤ ਦਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਮੈਡਲ ਜਿੱਤਣ ਦੇ ਇਰਾਦੇ ਨਾਲ ਜੈਵਲਿਨ ਥ੍ਰੋ ਫਾਈਨਲ ਵਿਚ ਪ੍ਰਵੇਸ਼ ਕਰ ਗਿਆ ਹੈ। ਹਰ ਕੋਈ ਨੀਰਜ ਤੋਂ ਮੈਡਲ ਦੀ ਉਮੀਦ ਕਰ ਰਿਹਾ ਹੈ।

ਜੇਕਰ ਨੀਰਜ ਮੈਡਲ ਜਿੱਤਣ ‘ਚ ਸਫਲ ਹੋ ਜਾਂਦਾ ਹੈ ਤਾਂ ਉਸ ਦੇ ਨਾਂ ‘ ਤੇ ਇਕ ਵੱਡਾ ਕਾਰਨਾਮਾ ਦਰਜ ਹੋ ਜਾਵੇਗਾ। ਉਲੰਪਿਕ ਦੇ ਇਤਿਹਾਸ ਵਿਚ ਕਿਸੇ ਵੀ ਭਾਰਤੀ ਨੇ ਟ੍ਰੈਕ ਅਤੇ ਫੀਲਡ ਅਥਲੈਟਿਕਸ ਵਿਚ ਤਗਮਾ ਨਹੀਂ ਜਿੱਤਿਆ ਹੈ।

ਦੱਸ ਦੇਈਏ ਕਿ ਨੀਰਜ ਨੇ ਆਪਣੇ ਕੁਆਲੀਫਿਕੇਸ਼ਨ ਰਾਊਡ ਵਿਚ ਆਪਣੀ ਪਹਿਲੀ ਕੋਸ਼ਿਸ਼ ਵਿਚ 86.65 ਮੀਟਰ ਸੁੱਟਿਆ ਸੀ ਅਤੇ ਸਿੱਧੇ ਹੀ ਫਾਈਨਲ ਵਿਚ ਪਹੁੰਚ ਗਿਆ ਸੀ। ਫਾਈਨਲ ਵਿਚ ਨੀਰਜ ਦੀ ਸਭ ਤੋਂ ਵੱਡੀ ਚੁਣੌਤੀ ਜਰਮਨੀ ਦੇ ਜੋਹਾਨਸ ਵੈਟਰ ਤੋਂ ਹੋਣ ਜਾ ਰਹੀ ਹੈ।

ਜਿਸ ਨੇ 85.64 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਵਿਚ ਜਗ੍ਹਾ ਬਣਾਈ। ਦੱਸ ਦਈਏ ਕਿ ਜਰਮਨੀ ਦੇ ਵੇਟਰ ਦਾ ਨਿੱਜੀ ਰਿਕਾਰਡ 97.76 ਮੀਟਰ ਜੈਵਲਿਨ ਸੁੱਟਣ ਦਾ ਰਿਹਾ ਹੈ।

ਟੀਵੀ ਪੰਜਾਬ ਬਿਊਰੋ