ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੇ 26 ਵਿਦਿਆਰਥੀ ਕੋਰੋਨਾ ਪਾਜ਼ੇਟਿਵ

FacebookTwitterWhatsAppCopy Link

ਲੁਧਿਆਣਾ : ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਹੋਮ ਕੁਆਰੰਟੀਨ ਵਿਚ ਭੇਜ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੇ ਸਕੂਲਾਂ ਵਿੱਚ ਕੋਵਿਡ -19 ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਸਤੀ ਜੋਧੇਵਾਲ, ਲੁਧਿਆਣਾ ਦੇ 8 ਅਤੇ ਸਰਕਾਰੀ ਹਾਈ ਸਕੂਲ, ਕੈਲਾਸ਼ ਨਗਰ ਦੇ 12 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪ੍ਰਸ਼ਾਸਨ ਨੇ ਦੋਵਾਂ ਸਕੂਲਾਂ ਵਿੱਚ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਹਨ ਤਾਂ ਜੋ ਹਰ ਕਿਸੇ ਦੀ ਜਾਂਚ ਕੀਤੀ ਜਾ ਸਕੇ।

ਹੁਸ਼ਿਆਰਪੁਰ ਦੇ ਜਾਜਾ ਦੇ ਸਰਕਾਰੀ ਸਕੂਲ ਵਿਚ 6 ਬੱਚੇ ਕਰੋਨਾ ਪਾਜ਼ੇਟਿਵ

ਇਸੇ ਤਰਾਂ ਹੁਸ਼ਿਆਰਪੁਰ ਦੇ ਟਾਂਡਾ ਨਜ਼ਦੀਕੀ ਪਿੰਡ ਜਾਜਾ ਦੇ ਸਰਕਾਰੀ ਸਕੂਲ ਵਿਚ 6 ਬੱਚੇ ਕਰੋਨਾ ਪਾਜ਼ੇਟਿਵ ਆਏ ਹਨ। ਸਿਹਤ ਵਿਭਾਗ ਵੱਲੋਂ ਸਕੂਲ ਦੇ ਬੱਚਿਆ ਅਤੇ ਸਟਾਫ ਦੇ ਸੈਂਪਲ ਲਏ ਗਏ।

ਜਿਸ 88 ਬੱਚੇ ਅਤੇ 13 ਅਧਿਆਪਕਾ ਦੇ ਸੈਂਪਲ ਲਏ 6 ਬੱਚੇ ਕਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਉਣ ਕਾਰਨ ਸਕੂਲ ਵਿਚ ਹੜਕੰਪ ਮੱਚ ਗਿਆ। ਇਹ ਪਤਾ ਲੱਗਣ ਤੇ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਵੱਲੋਂ ਆਪੋ ਆਪਣੇ ਬੱਚਿਆਂ ਨੂੰ ਘਰ ਗੱਲ ਕਹੀ ਗਈ। ਮੁੱਖ ਅਧਿਆਪਕ ਵੱਲੋਂ ਸਕੂਲ ਨੂੰ ਐਤਵਾਰ ਤੱਕ ਬੰਦ ਕਰ ਦਿੱਤਾ ਗਿਆ।

ਟੀਵੀ ਪੰਜਾਬ ਬਿਊਰੋ