4 ਪੜ੍ਹਾਵਾਂ ਵਿੱਚ ਖੁਲ੍ਹੇਗਾ British Columbia

FacebookTwitterWhatsAppCopy Link

Vancouver – ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਾਸੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਸਨ ਕਿ ਕਰੋਨਾ ਵਾਇਰਸ ਦੇ ਚਲਦੇ ਜੋ ਪਾਬੰਦੀਆਂ ਲਗਾਈਆਂ ਗਈਆਂ ਉਨ੍ਹਾਂ ਤੋਂ ਰਾਹਤ ਕਦੋ ਮਿਲੇਗੀ| ਜਾਣਕਾਰੀ ਅਨੁਸਾਰ 60% ਬੀ .ਸੀ ਵਾਸੀਆਂ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ |ਇਸ ਦੇ ਚੱਲਦੇ ਜੋਨ ਹੋਰਗਨ ਅਤੇ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਬੀ.ਸੀ ਵਿੱਚ ਚਾਰ ਪੜ੍ਹਾਵਾਂ ਵਿੱਚ ਪਾਬੰਦੀਆਂ ਨੂੰ ਹਟਾਇਆ ਜਾਵੇਗਾ|

ਪਹਿਲੇ ਪੜਅ ਦੀ ਸ਼ੁਰੂਆਤ 25 ਮਈ ਤੋਂ ਹੋਵੇਗੀ |ਇਸ ਪੜਅ ਦੇ ਚਲਦੇ ਘਰ ਵਿੱਚ 5 ਬੰਦੇ ਆ-ਜਾ ਸਕਦੇ ਹਨ ਤੇ 10 ਬੰਦਿਆ ਦੇ ਇਕੱਠ ਤੇ ਵੀ ਕੋਈ ਰੋਕ ਨਹੀਂ ਹੋਵੇਗੀ ਪਰ ਉਨ੍ਹਾਂ ਨੂੰ ਸੇਫਟੀ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ | ਹੁਣ ਲੋਕ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਖਾ ਸਕਣਗੇ ਇਸਦੇ ਨਾਲ ਉਨ੍ਹਾਂ ਨੂੰ ਕਈ ਹਦਾਇਤਾਂ ਵੀ ਜਾਰੀ ਕੀਤੇ ਗਏ | ਕੰਮ ਦੇ ਜਾਣ ਵਾਲਿਆਂ ਲਈ ਕੋਈ ਰੋਕ ਨਹੀਂ ਹੋਵੇਗੀ ਪਰ ਮਾਸਕ ਪਾਉਣਾ ਜਰੂਰੀ ਹੋਵੇਗਾ |

John Horgan, Premier, British Columbia

ਦੂਜੇ ਪੜਅ ਦੀ ਸ਼ੁਰੁਆਤ ਜੂਨ ਮਹੀਨੇ ਦੀ 15 ਤਰੀਕ ਤੋਂ ਹੋਵੇਗੀ| ਦੂਜੇ ਪੜਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੀ.ਸੀ ਵਿੱਚ 65% ਲੋਕਾਂ ਦੇ ਵੈਕਸੀਨ ਲੱਗਣੀ ਜਰੂਰੀ ਹੋਵੇਗੀ |

ਇਸ ਪੜਅ ਵਿੱਚ ਲੋਕ ਬੇਂਕਟ ਹਾਲ , ਸਿਨੇਮਾ ਅਤੇ ਲਾਈਵ ਥੇਟਰ ਵਿੱਚ ਜਾ ਸਕਣਗੇ , ਕੋਈ ਆਵਾਜਾਈ ਤੇ ਪਾਬੰਦੀ ਨਹੀਂ ਹੋਵੇਗੀ | ਬਾਹਰ ਖੇਡਣ ਲਈ 50 ਲੋਕਾਂ ਤੱਕ ਨੂੰ ਅਨੁਮਤੀ ਦਿੱਤੀ ਗਈ| ਤੀਜੇ ਪੜਅ ਦੀ ਸ਼ੁਰੂਆਤ ਜੁਲਾਈ ਮਹੀਨੇ ਵਿੱਚ ਹੋਵੇਗੀ ਜਿਸ ਤੋਂ ਪਹਿਲਾ 70% ਲੋਕਾਂ ਦੇ ਵੈਕਸੀਨ ਲੱਗਣਾ ਜਰੂਰੀ ਹੋਵੇਗੀ | ਇਸ ਵਿੱਚ ਕਲੱਬ ਖੋਲੇ ਜਾਣਗੇ | ਚੋਥੇ ਪੜਅ ਦੀ ਸ਼ੁਰੁਆਤ ਸਤੰਬਰ ਮਹੀਨੇ ਵਿੱਚ ਹੋਵੇਗੀ | ਇਸ ਵਿੱਚ ਵੱਡੇ ਪੱਧਰ ਤੇ ਪਾਬੰਦੀਆਂ ਹਟਾਈਆਂ ਜਾਣਗੀਆਂ|