ਬੈਟਰੀਆਂ ਦੀ ਦੁਕਾਨ ਨੂੰ ਲੱਗੀ ਅੱਗ, ਲਖਾਂ ਰੁਪਏ ਦਾ ਹੋਇਆ ਨੁਕਸਾਨ

FacebookTwitterWhatsAppCopy Link

ਬਟਾਲਾ : ਅੱਜ ਸਵੇਰੇ ਪ੍ਰਭਾਕਰ ਚੋਕ ਸਿੱਥਤ ਇਕ ਬੈਟਰੀਆਂ ਦੀ ਦੁਕਾਨ ਨੂੰ ਅੱਗ ਲਗ ਗਈ। ਅੱਗ ਲਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਲਲਿਤ ਕੁਮਾਰ ਉਰਫ਼ ਰੋਮੀ ਮਹਾਜਨ ਜੋਕਿ ਬੈਟਰੀਆਂ ਪ੍ਰਭਾਕਰ ਚੋਕ ਨੇੜੇ ਬੈਟਰੀਆਂ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਦੀ ਦੁਕਾਨ ਨੂੰ ਅਚਾਨਕ ਅੱਗ ਲਗ ਗਈ। ਜਿਸਤੇ ਤੁਰੰਤ ਬਟਾਲਾ ਸਿੱਥਤ ਫ਼ਾਈਰ ਬ੍ਰਿਗੇਡ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਕਾਫ਼ੀ ਜਦੋ ਜਹਿਦ ਬਾਅਦ ਫ਼ਾਇਰ ਬ੍ਰਿਗੇਡ ਤੇ ਕਾਬੂ ਪਾਇਆ ਜਾ ਸਕਿਆ। ਇੱਸ ਸਬੰਧ ਚ ਰੋਮੀ ਮਹਾਜਨ ਨੇ ਦੱਸਿਆ ਕਿ  ਕਿਸੇ ਨੇ ਉਸਨੂੰ ਸਵੇਰੇ ਫ਼ੋਨ ਰਾਹੀਂ ਸੂਚਨਾ ਦਿੱਤੀ ਕਿ ਉਸਦੀ ਦੁਕਾਨ ਦੇ ਅੰਦਰੋਂ ਧੁਆਂ ਨਿਕਲ ਰਿਹਾ ਹੈ। ਜਦੋਂ ਉਸਨੂੰ ਆਪਣੀ ਦੁਕਾਨ ਦਾ ਸ਼ਟਰ ਖੋਲਿਆ ਤਾਂ ਦੁਕਾਨ ਅੰਦਰ ਅੱਗ ਲਗੀ ਹੋਈ ਸੀ। ਪੁਲੀਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਜਿਸਤੇ ਤੁਰੰਤ ਪੁਲੀਸ ਮੋਕੇ ਤੇ ਪਹੁੰਚ ਗਈ।

 

 

ਬਟਾਲਾ ਸਿੱਥਤ ਫ਼ਾਈਰ ਬ੍ਰਿਗੇਡ ਅਧਿਕਾਰੀਆਂ ਨੂੰ ਵੀ ਅੱਗ ਲਗਣ ਬਾਰੇ ਸੂਚਿਤ ਕੀਤਾ ਗਿਆ।  ਜਿਸਤੇ ਲਗਪਗ ਪੋਨੇ ਦੋ ਘੰਟੇ ਬਾਅਦ ਫ਼ਾਈਰ ਬ੍ਰਿਗੇਡ ਦੀ ਗੱਡੀ ਪਹੁੰਚ ਕੇ ਅੱਗ ਬੁਝਾਉਣ ਚ ਜੁੱਟ ਗਈ। ਨਗਰ ਕੋਂਸਲ ਦੇ ਅਧਿਕਾਰੀਆਂ ਨੇ ਵੀ ਮੋਕੇ ਤੇ ਪਹੁੰਚਕੇ ਪ੍ਰਸ਼ਾਸਨ ਨੂੰ ਸਹਿਯੌਗ ਦਿੱਤਾ। ਕਾਫ਼ੀ ਜਦੋ ਜਹਿਦ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਦੋਰਾਣ ਕਈ ਬੈਟਰੇ ਧਮਾਕੇ ਨਾਲ ਉਡ ਗਏ। ਅਤੇ ਦੁਕਾਨ ਲਗਪਗ ਪੂਰੀ ਤਰ੍ਹਾਂ ਜਲਕੇ ਤਬਾਹ ਹੋ ਗਈ। ਲਲਿਤ ਕੁਮਾਰ ਉਰਫ਼ ਰੋਮੀ ਮਹਾਜਨ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਦੀਆਂ ਚ ਦਮਕਲ ਵਿਭਾਗ ਦੀ ਗੱਡੀ ਹਰ ਸਮੇਂ ਰਹਿਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਅੱਗ ਲਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਟੀਵੀ ਪੰਜਾਬ ਬਿਊਰੋ