SBI ਨੇ ਲਾਂਚ ਕੀਤੀ ਵੱਡੀ ਕਰਜ਼ ਸਕੀਮ, 10 ਲੱਖ ਤੋਂ 100 ਕਰੋੜ ਤਕ ਦਾ ਲੈ ਸਕਦੇ ਹੋ Loan

FacebookTwitterWhatsAppCopy Link

ਨਵੀ ਦਿੱਲੀ-ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ ਹੈਲਥਕੇਅਰ ਸੈਕਟਰ ਨੂੰ ਮਦਦ ਦੇਣ ਲਈ ਇਕ ਨਵਾਂ Business Loan Product ‘Arogyam Healthcare Business Loan ਲਾਂਚ ਕੀਤਾ ਹੈ। ਇਸ ’ਚ ਕਾਰੋਬਾਰੀਆਂ ਨੂੰ ਘੱਟ ਤੋਂ ਘੱਟ 10 ਲੱਖ ਤੇ ਜ਼ਿਆਦਾ ਤੋਂ ਜ਼ਿਆਦਾ 100 ਕਰੋੜ ਰੁਪਏ ਤਕ ਦਾ ਕਰਜ਼ ਮਿਲ ਸਕੇਗਾ। ਇਸ ਕਰਜ਼ ਨੂੰ ਕੈਸ਼ ਕਰੈਡਿਟ, ਟਰਮ loan, ਬੈਂਕ ਗਾਰੰਟੀ ਜਾਂ letter of credit ਰਾਹੀਂ ਲਿਆ ਜਾ ਸਕਦਾ ਹੈ। ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ‘ਐੱਸਬੀਆਈ ਨੇ ਮਹਾਮਾਰੀ ਦੌਰਾਨ ਦੇਸ਼ ਦੇ ਸਿਹਤ ਸੇਵਾ ਖੇਤਰ ਨੂੰ ਸਹਾਇਤਾ ਪ੍ਰਦਾਨ ਕਰਨ ਲਈ Arogyam Healthcare Business Loan ਪੇਸ਼ ਕੀਤਾ ਹੈ।’

ਕਿੰਨਾ ਲਿਆ ਜਾ ਸਕਦਾ ਹੈ ਲੋਨ

ਬੈਂਕ ਅਨੁਸਾਰ ਮਹਾ ਨਗਰਾਂ ’ਚ ਇਸ ਸਹੂਲਤ ਦੇ ਤਹਿਤ 100 ਕਰੋੜ ਰੁਪਏ ਜਦਕਿ ਪੇਂਡੂ ਤੇ ਸ਼ਹਿਰੀ ਕੇਂਦਰਾਂ ’ਚ 20 ਕਰੋੜ ਰੁਪਏ ਤਕ ਦਾ ਕਰਜ਼ ਲਿਆ ਜਾ ਸਕਦਾ ਹੈ। ਹੋਰ ਛੋਟੇ ਸ਼ਹਿਰਾਂ ’ਚ 10 ਕਰੋੜ ਰੁਪਏ ਤਕ ਦਾ ਕਰਜ਼ ਲਿਆ ਜਾ ਸਕਦਾ ਹੈ। ਬਿਆਨ ਮੁਤਾਬਕ, ਦੋ ਕਰੋੜ ਰੁਪਏ ਤਕ ਕਰਜ਼ ਲਈ ਇਕਾਈਆਂ ਨੂੰ ਕਿਸੇ ਤਰ੍ਹਾਂ ਦੀ ਗਾਰੰਟੀ ਨਹੀਂ ਦੇਣੀ ਪਵੇਗੀ। ਇਹ ਕਰਜ਼ ਕਰੈਡਿਟ ਗਾਰੰਟੀ ਫੰਡ ਟਰੱਸਟ ਫਾਰ ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜੈਜ਼ (ਸੀਜੀਟੀਐੱਮਐੱਸਈ) ਗਾਰੰਟੀ ਯੋਜਾਨਾ ਤਹਿਤ ਆਵੇਗਾ।

ਐੱਸਬੀਆਈ ਦੇ ਬਿਆਨ ਅਨੁਸਾਰ, ਇਸ ਦੇ ਤਹਿਤ ਹਸਪਤਾਲ, ਨਰਸਿੰਗ ਹੋਮ, Diagnostic Centre, Pathology Lab, ਸਿਹਤ ਖੇਤਰ ਨਾਲ ਜੁੜੇ ਨਿਰਮਾਤਾ, Suppliers, Importers, Logistics ਆਦਿ ਨੂੰ 100 ਕਰੋੜ ਰੁਪਏ ਤਕ ਕਰਜ਼ ਉਪਲੱਬਧ ਕਰਵਾਇਆ ਜਾਵੇਗਾ। ਇਸ ਕਰਜ਼ ਨੂੰ 10 ਸਾਲ ’ਚ ਚੁਕਾਇਆ ਜਾ ਸਕੇਗਾ।
ਐੱਸਬੀਆਈ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਸਾਡਾ ਹੈਲਥ ਸਿਸਟਮ ਪਿਛਲੇ ਇਕ ਸਾਲ ਤੋਂ ਦੇਸ਼ ਨੂੰ ਮਹਾਮਾਰੀ ਦੌਰਾਨ ਨਿਰਵਿਘਨ ਤੇ ਜ਼ਰੂਰੀ ਸਹਾਇਤਾ ਕਰ ਰਿਹਾ ਹੈ। ਕੋਵਿਡ-19 ਦੇ ਮੱਦੇਨਜ਼ਰ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਸਾਨੂੰ ਉੁਨ੍ਹਾਂ ਲਈ Arogyam Healthcare Business Loan Launched ਕਰਦੇ ਹੋਏ ਖੁਸ਼ੀ ਹੋ ਰਹੀ ਹੈ।

ਟੀਵੀ ਪੰਜਾਬ ਬਿਊਰੋ