admin, Author at TV Punjab | English News Channel https://en.tvpunjab.com/author/admin/ Canada News, English Tv,English News, Tv Punjab English, Canada Politics Tue, 18 May 2021 20:47:48 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg admin, Author at TV Punjab | English News Channel https://en.tvpunjab.com/author/admin/ 32 32 ਭਾਰਤ ‘ਚ ਕੋਰੋਨਾ ਦੀ ਹਾਲਤ ਤੋਂ ਅਮਰੀਕਾ ਫਿਕਰਮੰਦ, ਮਦਦ ਲਈ ਹੋ ਰਹੀ ਤਿਆਰੀ https://en.tvpunjab.com/us-concerned-over-coronas-condition-in-india-preparing-for-help/ https://en.tvpunjab.com/us-concerned-over-coronas-condition-in-india-preparing-for-help/#respond Wed, 05 May 2021 21:43:30 +0000 http://beta.tvpunjab.com/?p=186 ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਭਾਰਤ ਵਿੱਚ ਕੋਰੋਨਾ (Coronavirsu in India) ਮਾਮਲਿਆਂ ਵਿੱਚ ਹੋਏ ਵਾਧੇ ਨਾਲ ਚਿੰਤਤ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕੋਰੋਨਾ ਖਿਲਾਫ (Fight Against Corona) ਲੜਾਈ ਵਿੱਚ ਭਾਰਤ ਦੀ ਮਦਦ ਕਰਨ ਦੀ ਗੱਲ ਕਹੀ ਹੈ। ਵ੍ਹਾਈਟ ਹਾਊਸ (White House) ਨੇ ਕਿਹਾ ਕਿ ਅਮਰੀਕਾ ਦੀ ਯੋਜਨਾ ਹੈ ਕਿ ਉਹ ਭਾਰਤ ਸਰਕਾਰ ਤੇ […]

The post ਭਾਰਤ ‘ਚ ਕੋਰੋਨਾ ਦੀ ਹਾਲਤ ਤੋਂ ਅਮਰੀਕਾ ਫਿਕਰਮੰਦ, ਮਦਦ ਲਈ ਹੋ ਰਹੀ ਤਿਆਰੀ appeared first on TV Punjab | English News Channel.

]]>
FacebookTwitterWhatsAppCopy Link


ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਭਾਰਤ ਵਿੱਚ ਕੋਰੋਨਾ (Coronavirsu in India) ਮਾਮਲਿਆਂ ਵਿੱਚ ਹੋਏ ਵਾਧੇ ਨਾਲ ਚਿੰਤਤ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕੋਰੋਨਾ ਖਿਲਾਫ (Fight Against Corona) ਲੜਾਈ ਵਿੱਚ ਭਾਰਤ ਦੀ ਮਦਦ ਕਰਨ ਦੀ ਗੱਲ ਕਹੀ ਹੈ। ਵ੍ਹਾਈਟ ਹਾਊਸ (White House) ਨੇ ਕਿਹਾ ਕਿ ਅਮਰੀਕਾ ਦੀ ਯੋਜਨਾ ਹੈ ਕਿ ਉਹ ਭਾਰਤ ਸਰਕਾਰ ਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਾਧੂ ਮਦਦ ਪ੍ਰਦਾਨ ਕਰੇ।

ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, “ਅਸੀਂ ਭਾਰਤ ਨਾਲ ਉੱਚ ਪੱਧਰੀ ਗੱਲਬਾਤ ਕਰ ਰਹੇ ਹਾਂ। ਅਸੀਂ ਭਾਰਤ ਸਰਕਾਰ ਵਿੱਚ ਆਪਣੇ ਭਾਈਵਾਲਾਂ ਨਾਲ ਨੇੜਿਓਂ ਕੰਮ ਕਰ ਰਹੇ ਹਾਂ। ਅਸੀਂ ਭਾਰਤ ਦੇ ਲੋਕਾਂ ਤੇ ਸਿਹਤ ਸੰਭਾਲ ਨਾਇਕਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਾਂਗੇ।”

ਉਧਰ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਜੇਕ ਸੁਲੀਵਨ ਨੇ ਕਿਹਾ, ‘ਭਾਰਤ ਗੰਭੀਰ ਕੋਵਿਡ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ‘ਤੇ ਅਮਰੀਕਾ ਦੀ ਨਜ਼ਦੀਕੀ ਨਜ਼ਰ ਹੈ। ਅਸੀਂ ਭਾਰਤ ਦੀ ਸਪਲਾਈ ਤੇ ਸਹਾਇਤਾ ਲਈ ਹਰ ਸਮੇਂ ਕੰਮ ਕਰ ਰਹੇ ਹਾਂ ਕਿਉਂਕਿ ਉਹ ਬਹਾਦਰੀ ਨਾਲ ਇਸ ਮਹਾਂਮਾਰੀ ਦਾ ਲੜ ਰਹੇ ਹਨ।”

ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸਾਕੀ ਨੇ ਕਿਹਾ, “ਭਵਿੱਖ ਵਿੱਚ ਟੀਕੇ ਦੇ ਉਤਪਾਦਨ ਅਤੇ ਵੰਡ ਬਾਰੇ ਵਿਚਾਰ ਵਟਾਂਦਰੇ ਲਈ ਭਾਰਤ ਨਿਸ਼ਚਤ ਰੂਪ ਵਿੱਚ ਸਾਡੇ ਕਵਾਡ ਭਾਈਵਾਲਾਂ ਚੋਂ ਇੱਕ ਹੈ। ਅਸੀਂ ਕੋਵੈਕਸ ਨੂੰ ਅਰਬਾਂ ਡਾਲਰ ਵੀ ਦਿੱਤੇ ਹਨ।” ਕਵਾਡ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦਾ ਸਮੂਹ ਹੈ।

The post ਭਾਰਤ ‘ਚ ਕੋਰੋਨਾ ਦੀ ਹਾਲਤ ਤੋਂ ਅਮਰੀਕਾ ਫਿਕਰਮੰਦ, ਮਦਦ ਲਈ ਹੋ ਰਹੀ ਤਿਆਰੀ appeared first on TV Punjab | English News Channel.

]]>
https://en.tvpunjab.com/us-concerned-over-coronas-condition-in-india-preparing-for-help/feed/ 0
ਦਿੱਲੀ ਕੈਪੀਟਲਸ ਦੀ ਟੀਮ ਨੂੰ ਵੱਡਾ ਝਟਕਾ, ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਲਿਆ ਆਈਪੀਐਲ ਤੋਂ ਹਟਣ ਦਾ ਫੈਸਲਾ https://en.tvpunjab.com/big-blow-to-delhi-capitals-star-off-spinner-ravichandran-ashwin-decides-to-withdraw-from-ipl/ https://en.tvpunjab.com/big-blow-to-delhi-capitals-star-off-spinner-ravichandran-ashwin-decides-to-withdraw-from-ipl/#respond Sun, 02 May 2021 23:00:08 +0000 http://beta.tvpunjab.com/?p=178 ਇਸ ਸਾਲ ਆਈਪੀਐਲ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਦਿੱਲੀ ਕੈਪੀਟਲ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਈਪੀਐਲ ਤੋਂ ਹਟਣ ਦਾ ਫੈਸਲਾ ਲਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੰਦੇ ਹੋਏ ਅਸ਼ਵਿਨ ਨੇ ਕਿਹਾ ਹੈ ਕਿ ਉਸ ਦਾ ਪਰਿਵਾਰ ਇਸ ਸਮੇਂ ਕੋਵਿਡ -19 ਨਾਲ ਲੜ ਰਿਹਾ ਹੈ […]

The post ਦਿੱਲੀ ਕੈਪੀਟਲਸ ਦੀ ਟੀਮ ਨੂੰ ਵੱਡਾ ਝਟਕਾ, ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਲਿਆ ਆਈਪੀਐਲ ਤੋਂ ਹਟਣ ਦਾ ਫੈਸਲਾ appeared first on TV Punjab | English News Channel.

]]>
FacebookTwitterWhatsAppCopy Link


ਇਸ ਸਾਲ ਆਈਪੀਐਲ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਦਿੱਲੀ ਕੈਪੀਟਲ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਈਪੀਐਲ ਤੋਂ ਹਟਣ ਦਾ ਫੈਸਲਾ ਲਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੰਦੇ ਹੋਏ ਅਸ਼ਵਿਨ ਨੇ ਕਿਹਾ ਹੈ ਕਿ ਉਸ ਦਾ ਪਰਿਵਾਰ ਇਸ ਸਮੇਂ ਕੋਵਿਡ -19 ਨਾਲ ਲੜ ਰਿਹਾ ਹੈ ਅਤੇ ਇਸ ਮੁਸ਼ਕਲ ਸਮੇਂ ‘ਚ ਉਹ ਉਨ੍ਹਾਂ ਨਾਲ ਖੜਨਾ ਚਾਹੁੰਦਾ ਹੈ। ਉਨ੍ਹਾਂ ਇਹ ਜਾਣਕਾਰੀ ਕੱਲ੍ਹ ਆਈਪੀਐਲ 2021 ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਉਣ ਤੋਂ ਬਾਅਦ ਦਿੱਤੀ।

ਅਸ਼ਵਿਨ ਨੇ ਮੈਚ ਤੋਂ ਬਾਅਦ ਟਵੀਟ ਕੀਤਾ, “ਮੈਂ ਕੱਲ ਤੋਂ ਇਸ ਸਾਲ ਦੇ ਆਈਪੀਐਲ ਤੋਂ ਬਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਇਸ ਸਮੇਂ ਕੋਵਿਡ -19 ਮਹਾਂਮਾਰੀ ਵਿਰੁੱਧ ਲੜ ਰਿਹਾ ਹੈ। ਮੈਂ ਉਨ੍ਹਾਂ ਦੇ ਨਾਲ ਖੜਨਾ ਚਾਹੁੰਦਾ ਹਾਂ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਨੂੰ ਹੌਂਸਲਾ ਦੇਣਾ ਚਾਹੁੰਦਾ ਹਾਂ। ਭਵਿੱਖ ਵਿਚ ਸਥਿਤੀ ‘ਚ ਸੁਧਾਰ ਹੁੰਦੀਆਂ ਹੀ ਮੈਂ ਮੈਦਾਨ ‘ਚ ਵਾਪਸੀ ਬਾਰੇ ਸੋਚ ਸਕਦਾ ਹਾਂ। ਧੰਨਵਾਦ।”

ਇਸ ਤੋਂ ਪਹਿਲਾਂ, ਅਸ਼ਵਿਨ ਨੇ 23 ਅਪ੍ਰੈਲ ਨੂੰ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਉਹ ਕੋਰੋਨਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਜਿਵੇਂ ਵੀ ਹੋਵੇ ਸਪੋਰਟ ਕਰਨਗੇ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ, “ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਵਾਇਰਸ ਕਿਸੇ ਨੂੰ ਵੀ ਬਖਸ਼ਦਾ ਨਹੀਂ ਹੈ ਅਤੇ ਮੈਂ ਇਸ ਲੜਾਈ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਹਾਂ। ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਇਸ ਲੜਾਈ ਵਿੱਚ ਮੇਰੀ ਮਦਦ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਦੱਸੋ। ਮੈਂ ਇਸ ਦੀ ਮਦਦ ਕਰਾਂਗਾ। ਮੇਰੇ ਵਲੋਂ ਜਿੰਨਾ ਸੰਭਵ ਹੋ ਸਕੇ।”

ਆਪਣੇ ਇਕ ਹੋਰ ਟਵੀਟ ‘ਚ ਉਸ ਨੇ ਇਸ ਮੁਸ਼ਕਲ ਸਮੇਂ ਦੌਰਾਨ ਦੇਸ਼ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ, “ਇਸ ਸਮੇਂ ਮੇਰੇ ਦੇਸ਼ ਦੀ ਸਥਿਤੀ ਨੂੰ ਵੇਖਦਿਆਂ ਮੇਰਾ ਦਿਲ ਬਹੁਤ ਦੁਖੀ ਹੈ। ਮੈਂ ਸਿਹਤ ਸੰਭਾਲ ਖੇਤਰ ਨਾਲ ਜੁੜਿਆ ਨਹੀਂ ਹਾਂ, ਪਰ ਇਸ ਮੁਸ਼ਕਲ ਸਮੇਂ ਤੇ ਉਹ ਜਿਸ ਢੰਗ ਨਾਲ ਕੰਮ ਕਰ ਰਹੇ ਹਨ, ਉਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸਥਿਤੀ ਵਿੱਚ ਪੂਰੀ ਚੌਕਸੀ ਰੱਖਣ ਅਤੇ ਆਪਣੀ ਰੱਖਿਆ ਕਰਨ।”

The post ਦਿੱਲੀ ਕੈਪੀਟਲਸ ਦੀ ਟੀਮ ਨੂੰ ਵੱਡਾ ਝਟਕਾ, ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਲਿਆ ਆਈਪੀਐਲ ਤੋਂ ਹਟਣ ਦਾ ਫੈਸਲਾ appeared first on TV Punjab | English News Channel.

]]>
https://en.tvpunjab.com/big-blow-to-delhi-capitals-star-off-spinner-ravichandran-ashwin-decides-to-withdraw-from-ipl/feed/ 0
ਸੁਰੇਸ਼ ਰੈਨਾ ਦੀ ਭਵਿੱਖਵਾਣੀ, ਇਹ ਖਿਡਾਰੀ ਬਣਨ ਜਾ ਰਿਹਾ ਦੁਨੀਆ ਦਾ ‘ਨੰਬਰ ਵਨ’ ਪਲੇਅਰ https://en.tvpunjab.com/%e0%a8%b8%e0%a9%81%e0%a8%b0%e0%a9%87%e0%a8%b6-%e0%a8%b0%e0%a9%88%e0%a8%a8%e0%a8%be-%e0%a8%a6%e0%a9%80-%e0%a8%ad%e0%a8%b5%e0%a8%bf%e0%a9%b1%e0%a8%96%e0%a8%b5%e0%a8%be%e0%a8%a3%e0%a9%80-%e0%a8%87/ https://en.tvpunjab.com/%e0%a8%b8%e0%a9%81%e0%a8%b0%e0%a9%87%e0%a8%b6-%e0%a8%b0%e0%a9%88%e0%a8%a8%e0%a8%be-%e0%a8%a6%e0%a9%80-%e0%a8%ad%e0%a8%b5%e0%a8%bf%e0%a9%b1%e0%a8%96%e0%a8%b5%e0%a8%be%e0%a8%a3%e0%a9%80-%e0%a8%87/#respond Sun, 02 May 2021 22:57:48 +0000 http://beta.tvpunjab.com/?p=175 ਨਵੀਂ ਦਿੱਲੀ: ਟੀਮ ਇੰਡੀਆ ’ਚ ਇੱਕ ਸਮੇਂ ਸੁਰੇਸ਼ ਰੈਨਾ, ਯੁਵਰਾਜ ਸਿੰਘ ਜਿਹੇ ਗੋਲਡਨ ਟੱਚ ਵਾਲੇ ਪਲੇਅਰ ਸਨ। ਉਹ ਸ਼ਾਨਦਾਰ ਕੈਚ ਫੜਨ, ਵਧੀਆ ਫ਼ੀਲਡਿੰਗ, ਟੀਮ ਲਈ ਲੋਅਰ ਆਰਡਰ ’ਚ ਦੌੜਾਂ ਬਣਾਉਣ ਦੇ ਨਾਲ-ਨਾਲ ਵਿਕਟਾਂ ਵੀ ਲੈਂਦੇ ਸਨ। ਰੈਨਾ ਭਾਵੇ ਹੁਣ ਟੀਮ ਦਾ ਹਿੱਸਾ ਨਾ ਹੋਣ ਪਰ ਚੇਨਈ ਸੁਪਰ-ਕਿੰਗਜ਼ ’ਚ ਟੀਮ ਇੰਡੀਆ ਦੇ ਸਾਬਕਾ ਸਾਥੀ ਖਿਡਾਰੀ ਰਵੀਂਦਰ […]

The post ਸੁਰੇਸ਼ ਰੈਨਾ ਦੀ ਭਵਿੱਖਵਾਣੀ, ਇਹ ਖਿਡਾਰੀ ਬਣਨ ਜਾ ਰਿਹਾ ਦੁਨੀਆ ਦਾ ‘ਨੰਬਰ ਵਨ’ ਪਲੇਅਰ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ: ਟੀਮ ਇੰਡੀਆ ’ਚ ਇੱਕ ਸਮੇਂ ਸੁਰੇਸ਼ ਰੈਨਾ, ਯੁਵਰਾਜ ਸਿੰਘ ਜਿਹੇ ਗੋਲਡਨ ਟੱਚ ਵਾਲੇ ਪਲੇਅਰ ਸਨ। ਉਹ ਸ਼ਾਨਦਾਰ ਕੈਚ ਫੜਨ, ਵਧੀਆ ਫ਼ੀਲਡਿੰਗ, ਟੀਮ ਲਈ ਲੋਅਰ ਆਰਡਰ ’ਚ ਦੌੜਾਂ ਬਣਾਉਣ ਦੇ ਨਾਲ-ਨਾਲ ਵਿਕਟਾਂ ਵੀ ਲੈਂਦੇ ਸਨ। ਰੈਨਾ ਭਾਵੇ ਹੁਣ ਟੀਮ ਦਾ ਹਿੱਸਾ ਨਾ ਹੋਣ ਪਰ ਚੇਨਈ ਸੁਪਰ-ਕਿੰਗਜ਼ ’ਚ ਟੀਮ ਇੰਡੀਆ ਦੇ ਸਾਬਕਾ ਸਾਥੀ ਖਿਡਾਰੀ ਰਵੀਂਦਰ ਜਡੇਜਾ ਨਾਲ ਬੱਲੇਬਾਜ਼ੀ ਦਾ ਮੌਕਾ ਮਿਲਿਆ ਹੈ।

ਰਵੀਂਦਰ ਜਡੇਜਾ ਸਦਾ ਵਿਕੇਟ ਲੈਣ ਵਾਲੇ ਗ਼ਦਬਾਜ਼ ਰਹੇ ਹਨ ਪਰ ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ; ਜਿਸ ਕਰਕੇ ਉਹ ਦੁਨੀਆ ਦੇ ਸਭ ਤੋਂ ਮੁਕੰਮਲ ਕ੍ਰਿਕੇਟਰਾਂ ਵਿੱਚੋਂ ਇੱਕ ਬਣ ਗਏ ਹਨ।

ਇਸ ਤੋਂ ਇਲਾਵਾ ਉਹ ਇਸ ਵੇਲੇ ਦੁਨੀਆ ਦੇ ਸਭ ਤੋਂ ਵਧੀਆ ਫ਼ੀਲਡਰ ਵੀ ਹਨ। ਰੈਨਾ ਨੇ ਆਪਣੀ CSK ਟੀਮ ਦੇ ਸਾਥੀ ਲਈ ਭਵਿੱਖਬਾਣੀ ਕੀਤੀ ਹੈ ਕਿ ਇਹ ਆਲ ਰਾਊਂਡਰ ਦੁਨੀਆ ਦਾ ਨੰਬਰ-1 ਖਿਡਾਰੀ ਬਣੇਗਾ।

ਸੁਰੇਸ਼ ਰੈਨਾ ਨੇ ਕਿਹਾ ਕਿ ਉਹ ਅਮੇਜ਼ਿੰਗ ਹੈ, ਮੈਂ ਇਹ ਕਹਾਂਗਾ ਕਿ ਉਹ ਦੁਨੀਆ ’ਚ ਨੰਬਰ-1 ਬਣਨ ਜਾ ਰਿਹਾ ਹੈ। ਮੈਨੂੰ ਉਸ ਦੇ ਐਟੀਚਿਊਡ ਨਾਲ ਪਿਆਰ ਹੈ ਕਿ ਕਿਵੇਂ ਉਹ ਗੇਂਦ ਥ੍ਰੋਅ ਕਰਦਾ ਹੈ ਤੇ ਆਪਣੀ ਫ਼ੀਲਡਿੰਗ ਐਨਜੌਇ ਕਰਦਾ ਹੈ। ਉਹ ਇੱਕ ਸ਼ਾਨਦਾਰ ਫ਼ੀਲਡਰ ਹੈ ਤੇ ਬਹੁਤ ਸਾਰੇ ਡਾਇਰੈਕਟ ਥ੍ਰੋਅ ਕਰਦਾ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨਾਲ ਖੇਡ ਰਿਹਾ ਹਾਂ ਤੇ ਮੈਂ ਬਹੁਤ ਸਾਰੀਆਂ ਮੈਮੋਰੀਜ਼ ਦਾ ਹਿੱਸਾ ਰਿਹਾ ਹਾਂ।

ਰੈਨਾ ਨੇ ਕਿਹਾ ਕਿ ਇਹ ਆੱਲਰਾਊਂਡਰ ਭਾਰਤ ਲਈ ਤਿੰਨੇ ਫ਼ਾਰਮੈਟ ਲਈ ਇੱਕ ਵਧੀਆ ਉਮੀਦਵਾਰ ਹੈ। ਉਨ੍ਹਾਂ ਕਿਹਾ, ਮੈਨੂੰ ਲੱਗਦਾ ਹੈ ਕਿ ਜਡੇਜਾ ਇੱਕ ਅਜਿਹਾ ਵਿਅਕਤੀ ਹੈ, ਜੋ ਦਰਅਸਲ ਮੋਮੈਂਟ ਬਦਲ ਸਕਦਾ ਹੈ। ਜੋ ਕੋਈ ਵੀ ਟੀਮ ਦਾ ਕਪਤਾਨ ਹੈ, ਉਹ ਉਸ ਨੂੰ ਟੀਮ ’ਚ ਰੱਖਣਾ ਚਾਹੁੰਦਾ ਹੈ। ਜਦੋਂ ਚੀਜ਼ਾਂ ਪੱਖ ’ਚ ਨਹੀਂ ਹੁੰਦੀਆਂ ਹਨ, ਤਾਂ ਇੱਕ ਛਿਣ ਹੀ ਸਭ ਕੁਝ ਬਦਲ ਸਕਦਾ ਹੈ ਤੇ ਜਡੇਜਾ ਇਹੋ ਕਰ ਰਿਹਾ ਹੈ।

The post ਸੁਰੇਸ਼ ਰੈਨਾ ਦੀ ਭਵਿੱਖਵਾਣੀ, ਇਹ ਖਿਡਾਰੀ ਬਣਨ ਜਾ ਰਿਹਾ ਦੁਨੀਆ ਦਾ ‘ਨੰਬਰ ਵਨ’ ਪਲੇਅਰ appeared first on TV Punjab | English News Channel.

]]>
https://en.tvpunjab.com/%e0%a8%b8%e0%a9%81%e0%a8%b0%e0%a9%87%e0%a8%b6-%e0%a8%b0%e0%a9%88%e0%a8%a8%e0%a8%be-%e0%a8%a6%e0%a9%80-%e0%a8%ad%e0%a8%b5%e0%a8%bf%e0%a9%b1%e0%a8%96%e0%a8%b5%e0%a8%be%e0%a8%a3%e0%a9%80-%e0%a8%87/feed/ 0
ਸਾਹ ਰੋਕ ਦੇਣ ਵਾਲੇ ਮੈਚ ਵਿਚ ਮੁੰਬਈ ਨੇ ਚੇਨੱਈ ਨੂੰ ਹਰਾਇਆ, ਪੋਲਾਰਡ ਨੇ ਖੇਡੀ ਤੂਫਾਨੀ ਪਾਰੀ https://en.tvpunjab.com/mumbai-beat-chennai-in-suffocating-match-pollard-played-a-stormy-innings/ https://en.tvpunjab.com/mumbai-beat-chennai-in-suffocating-match-pollard-played-a-stormy-innings/#respond Sun, 02 May 2021 22:53:17 +0000 http://beta.tvpunjab.com/?p=172 ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਗਏ ਆਈਪੀਐਲ 2021 ਦੇ 27ਵੇਂ ਮੁਕਾਬਲੇ ‘ਚ ਮੁੰਬਈ ਇੰਡੀਅਨਸ ਨੇ ਚੇਨੱਈ ਸੁਪਰਕਿੰਗਸ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਚੇਨੱਈ ਨੇ ਪਹਿਲਾਂ ਖੇਡਦਿਆਂ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰ ‘ਚ ਚਾਰ ਵਿਕਟਾਂ ‘ਤੇ 218 ਰਨ ਬਣਾਏ ਸਨ। ਇਸ ਦੇ ਜਵਾਬ ‘ਚ ਮੁੰਬਈ ਨੇ ਕੀਰਨ ਪੋਲਾਰਡ ਦੀ ਅਦਭੁਤ […]

The post ਸਾਹ ਰੋਕ ਦੇਣ ਵਾਲੇ ਮੈਚ ਵਿਚ ਮੁੰਬਈ ਨੇ ਚੇਨੱਈ ਨੂੰ ਹਰਾਇਆ, ਪੋਲਾਰਡ ਨੇ ਖੇਡੀ ਤੂਫਾਨੀ ਪਾਰੀ appeared first on TV Punjab | English News Channel.

]]>
FacebookTwitterWhatsAppCopy Link


ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਗਏ ਆਈਪੀਐਲ 2021 ਦੇ 27ਵੇਂ ਮੁਕਾਬਲੇ ‘ਚ ਮੁੰਬਈ ਇੰਡੀਅਨਸ ਨੇ ਚੇਨੱਈ ਸੁਪਰਕਿੰਗਸ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਚੇਨੱਈ ਨੇ ਪਹਿਲਾਂ ਖੇਡਦਿਆਂ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰ ‘ਚ ਚਾਰ ਵਿਕਟਾਂ ‘ਤੇ 218 ਰਨ ਬਣਾਏ ਸਨ। ਇਸ ਦੇ ਜਵਾਬ ‘ਚ ਮੁੰਬਈ ਨੇ ਕੀਰਨ ਪੋਲਾਰਡ ਦੀ ਅਦਭੁਤ ਪਾਰੀ ਦੀ ਬਦੌਲਤ ਅੰਤਿਮ ਗੇਂਦ ‘ਤੇ ਟੀਚੇ ਦਾ ਪਿੱਛਾ ਕਰ ਲਿਆ।

ਮੁੰਬਈ ਦਾ ਆਈਪੀਐਲ ਦੇ ਇਤਿਹਾਸ ‘ਚ ਇਹ ਸਰਵੋਤਮ ਸਫਲ ਰਨ ਚੇਜ ਹੈ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਸ ਨੇ ਕਦੇ ਵੀ 200 ਤੋਂ ਜ਼ਿਆਦਾ ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕੀਤਾ ਸੀ। ਮੁੰਬਈ ਦੀ ਇਸ ਜਿੱਤ ਦੇ ਹੀਰੋ ਰਹੇ ਕੀਰਨ ਪੋਲਰਡ। ਉਨ੍ਹਾਂ ਸਿਰਫ 34 ਗੇਂਦਾਂ ‘ਚ 87 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਚੋਂ ਛੇ ਚੌਕੇ ਤੇ ਅੱਠ ਛੱਕੇ ਨਿੱਕਲੇ। ਉੱਥੇ ਹੀ ਇਸ ਤੋਂ ਪਹਿਲਾਂ ਪੋਲਰਾਡ ਨੇ ਗੇਂਦਬਾਜ਼ੀ ‘ਚ ਦੋ ਵਿਕੇਟ ਵੀ ਲਏ ਸਨ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀ ਵਜਾ ਨਾਲ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਦਾ ਖਿਤਾਬ ਮਿਲਿਆ।

ਇਸ ਤੋਂ ਪਹਿਲਾਂ ਚੇਨੱਈ ਤੋਂ ਮਿਲੇ 219 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਮੁੰਬਈ ਨੂੰ ਰੋਹਿਤ ਸ਼ਰਮਾ ਤੇ ਕੁਇੰਟਨ ਡੀਕੌਕ ਨੇ ਬਿਹਤਰੀਨ ਸ਼ੁਰੂਆਤ ਦਿਵਾਈ ਸੀ। ਦੋਵਾਂ ਨੇ ਪਹਿਲੇ ਵਿਕੇਟ ਲਈ 7.4 ਓਵਰ ‘ਚ 71 ਦੌੜਾਂ ਜੋੜੀਆਂ ਸਨ। ਰੋਹਿਤ 24 ਗੇਂਦਾਂ ‘ਚ 35 ਰਨ ਬਣਾ ਕੇ ਕੈਚ ਆਊਟ ਹੋ ਗਏ। ਉਨ੍ਹਾਂ ਚਾਰ ਚੌਕੇ ਤੇ ਇਕ ਛੱਕਾ ਲਾਇਆ। ਉੱਥੇ ਹੀ ਡੀਕੌਕ ਨੇ 28 ਗੇਂਦਾਂ ‘ਚ 38 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਵੀ ਚਾਰ ਚੌਕੇ ਤੇ ਇਕ ਛੱਕਾ ਜੜਿਆ।

ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਸੂਰਯਕੁਮਾਰ ਯਾਦਵ ਵੀ ਤਿੰਨ ਰਨ ਬਣਾ ਕੇ ਚੱਲਦੇ ਬਣੇ। ਉਨ੍ਹਾਂ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। 10ਵੇਂ ਓਵਰ ‘ਚ 81 ਦੌੜਾਂ ਤੇ ਤਿੰਨ ਵਿਕੇਟ ਡਿੱਗ ਜਾਣ ਮਗਰੋਂ ਕੀਰਨ ਪੋਲਾਰਡ ਤੇ ਕ੍ਰੂਣਾਲ ਪਾਂਡਿਆਂ ਨੇ 89 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਇਸ ਸਾਂਝੇਦਾਰੀ ‘ਚ ਜ਼ਿਆਦਾ ਰਨ ਪੋਲਰਡ ਦੇ ਰਹੇ।

The post ਸਾਹ ਰੋਕ ਦੇਣ ਵਾਲੇ ਮੈਚ ਵਿਚ ਮੁੰਬਈ ਨੇ ਚੇਨੱਈ ਨੂੰ ਹਰਾਇਆ, ਪੋਲਾਰਡ ਨੇ ਖੇਡੀ ਤੂਫਾਨੀ ਪਾਰੀ appeared first on TV Punjab | English News Channel.

]]>
https://en.tvpunjab.com/mumbai-beat-chennai-in-suffocating-match-pollard-played-a-stormy-innings/feed/ 0
ਅਜਿਹੀ ਹੋ ਸਕਦੀ ਪੰਜਾਬ ਤੇ ਦਿੱਲੀ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਤੇ ਮੈਚ ਪ੍ਰੀਡਿਕਸ਼ਨ https://en.tvpunjab.com/this-could-be-punjab-and-delhis-playing-xi-know-the-pitch-report-and-match-predictions/ https://en.tvpunjab.com/this-could-be-punjab-and-delhis-playing-xi-know-the-pitch-report-and-match-predictions/#respond Sun, 02 May 2021 22:49:44 +0000 http://beta.tvpunjab.com/?p=169 ਆਈਪੀਐਲ 2021 ਦਾ 29ਵਾਂ ਮੁਕਾਬਲਾ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਅੱਜ ਸ਼ਾਮੀਂ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਹੀ ਟੀਮਾਂ ਨੇ ਆਪਣੇ ਪਿਛਲੇ ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਸੀ। ਅਜਿਹੀ ਸਥਿਤੀ ਵਿੰਚ ਸਾਨੂੰ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ। ਪੰਜਾਬ ਲਈ ਨਿਕੋਲਸ ਪੂਰਨ ਦੀ ਖ਼ਰਾਬ ਫ਼ੌਰਮ ਚਿੰਤਾ […]

The post ਅਜਿਹੀ ਹੋ ਸਕਦੀ ਪੰਜਾਬ ਤੇ ਦਿੱਲੀ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਤੇ ਮੈਚ ਪ੍ਰੀਡਿਕਸ਼ਨ appeared first on TV Punjab | English News Channel.

]]>
FacebookTwitterWhatsAppCopy Link


ਆਈਪੀਐਲ 2021 ਦਾ 29ਵਾਂ ਮੁਕਾਬਲਾ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਅੱਜ ਸ਼ਾਮੀਂ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਹੀ ਟੀਮਾਂ ਨੇ ਆਪਣੇ ਪਿਛਲੇ ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਸੀ। ਅਜਿਹੀ ਸਥਿਤੀ ਵਿੰਚ ਸਾਨੂੰ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ।

ਪੰਜਾਬ ਲਈ ਨਿਕੋਲਸ ਪੂਰਨ ਦੀ ਖ਼ਰਾਬ ਫ਼ੌਰਮ ਚਿੰਤਾ ਦਾ ਵਿਸ਼ਾ ਹੈ। ਪੂਰਨ ਇਸ ਸੀਜ਼ਨ ਵਿੱਚ ਹਾਲੇ ਤੱਕ 4.66 ਦੀ ਔਸਤ ਨਾਲ ਸਿਰਫ਼ 28 ਦੌੜਾਂ ਹੀ ਬਣਾ ਸਕੇ ਹਨ। ਉਹ ਚਾਰ ਵਾਰ ਸਿਫ਼ਰ ’ਤੇ ਆਊਟ ਹੋਏ ਹਨ। ਅਜਿਹੀ ਸਥਿਤ ਵਿੱਚ ਉਨ੍ਹਾਂ ਦੀ ਥਾਂ ਅੱਜ ਡੇਵਿਡ ਮਲਾਨ ਨੂੰ ਮੌਕਾ ਮਿਲ ਸਕਦਾ ਹੈ।

ਦਿੱਲੀ ਨੇ ਇਸ ਸੀਜ਼ਨ ਦੇ ਸੱਤ ਵਿੱਚੋਂ ਪੰਜ ਮੈਚ ਜਿੱਤੇ ਹਨ ਤੇ ਉਹ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ’ਤੇ ਹੈ। ਪੰਜਾਬ ਨੇ ਸੱਤ ਵਿੱਚੋਂ ਸਿਰਫ਼ ਤਿਨ ਮੈਚ ਜਿੱਤੇ ਹਨ। ਕੇਐੱਲ ਰਾਹੁਲ ਦੀ ਟੀਮ ਅੰਕ ਤਾਲਿਕਾ ਵਿੱਚ 5ਵੇਂ ਸਥਾਨ ’ਤੇ ਹੈ।

ਪਿੱਚ ਰਿਪੋਰਟ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੁਣ ਤੱਕ ਸ਼ੁਰੂਆਤ ਵਿੱਚ ਦੌੜਾਂ ਬਣਾਉਣਾ ਔਖਾ ਹੋ ਰਿਹਾ ਹੈ। ਭਾਵੇਂ, ਜਿਵੇਂ ਹੀ ਗੇਂਦ ਪੁਰਾਣੀ ਹੁੰਦੀ ਹੈ, ਤਾਂ ਦੌੜਾਂ ਬਣਾਉਣਾ ਸੌਖਾ ਹੋ ਜਾਂਦਾ ਹੈ। ਨਾਲ ਹੀ ਇੱਥੇ ਸਪਿੰਨਰਜ਼ ਨੂੰ ਮਦਦ ਨਹੀਂ ਮਿਲ ਰਹੀ। ਰਾਤ ਦੇ ਮੈਂਚ ਵਿੱਚ ਤ੍ਰੇਲ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਟੌਸ ਜਿੱਤਣ ਵਾਲੀ ਟੀਮ ਟੀਚੇ ਦਾ ਪਿੱਛਾ ਕਰਨਾ ਪਸੰਦ ਕਰ ਸਕਦੀ ਹੈ।

ਮੈਚ ਪ੍ਰੀਡਿਕਸ਼ਨ

ਸਾਡਾ ਮੈਚ ਪ੍ਰੀਡਿਕਸ਼ਨ ਮੀਟਰ ਦੱਸਿ ਰਿਹਾ ਹੈ ਕਿ ਇਸ ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਪੱਲੜਾ ਭਾਰੀ ਹੈ। ਭਾਵੇਂ ਪੰਜਾਬ ਨੇ ਆਪਣੇ ਪਿਛਲੇ ਮੁਕਾਬਲੇ ’ਚ ਰਾਇਲ ਚੈਲੇਂਜਰਜ਼ ਬੈਂਗਲੌਰ ਨੂੰ ਹਰਾਇਆ ਸੀ ਪਰ ਇੱਥੇ ਦਿੱਲੀ ਨੂੰ ਹਰਾਉਣਾ ਉਸ ਲਈ ਕਾਫ਼ੀ ਔਖਾ ਹੈ।

ਦਿੱਲੀ ਦੀ ਸੰਭਾਵੀ ਪਲੇਇੰਗ ਇਲੈਵਨ: ਪ੍ਰਿਕਵੀ ਸ਼ਾੱਅ, ਸ਼ਿਖਰ ਧਵਨ, ਸਟੀਵ ਸਮਿੱਥ, ਰਿਸ਼ਭ ਪੰਤ (ਕਪਤਾਨ ਅਤੇ ਵਿਕੇਟ ਕੀਪਰ), ਸ਼ਿਮਰਨ ਹੇਟਮਾਇਰ, ਮਾਰਕਸ ਸਟੋਈਨਿਸ, ਲਲਿਤ ਯਾਦਵ, ਅਕਸ਼ਰ ਪਟੇਲ, ਈਸ਼ਾਂਤ ਸ਼ਰਮਾ, ਕਗੀਸੋ ਰਬਾੜਾ ਅਤੇ ਆਵੇਸ਼ ਖ਼ਾਨ

ਪੰਜਾਬ ਦੀ ਸੰਭਾਵੀ ਪਲੇਇੰਗ ਇਲੈਵਨ: ਕੇਐੱਲ ਰਾਹੁਲ, ਪ੍ਰਭਸਿਮਰਨ ਸਿੰਘ, ਕ੍ਰਿਸ ਗੇਲ, ਡੇਵਿਡ ਮਲਾਨ, ਦੀਪਕ ਹੁੱਡਾ, ਸ਼ਾਹਰੁਖ਼ ਖ਼ਾਨ, ਹਰਪ੍ਰੀਤ ਬਰਾੜ, ਕ੍ਰਿਸ ਜੌਰਡਨ,ਰੀਲੇ ਮੇਰੀਡਿਥ/ਝਾਇ ਰਿਚਰਡਸਨ, ਰਵੀ ਬਿਸ਼ਨੋਈ ਅਤੇ ਮੁਹੰਮਦ ਸ਼ੰਮੀ

The post ਅਜਿਹੀ ਹੋ ਸਕਦੀ ਪੰਜਾਬ ਤੇ ਦਿੱਲੀ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਤੇ ਮੈਚ ਪ੍ਰੀਡਿਕਸ਼ਨ appeared first on TV Punjab | English News Channel.

]]>
https://en.tvpunjab.com/this-could-be-punjab-and-delhis-playing-xi-know-the-pitch-report-and-match-predictions/feed/ 0
ਹੁਣ ਮਾਸਕ ਲਾ ਕੇ ਵੀ Face Unlock ਹੋ ਸਕਦਾ ਫ਼ੋਨ, Apple ਨੇ ਜਾਰੀ ਕੀਤਾ ਨਵਾਂ ਫ਼ੀਚਰ https://en.tvpunjab.com/%e0%a8%b9%e0%a9%81%e0%a8%a3-%e0%a8%ae%e0%a8%be%e0%a8%b8%e0%a8%95-%e0%a8%b2%e0%a8%be-%e0%a8%95%e0%a9%87-%e0%a8%b5%e0%a9%80-face-unlock-%e0%a8%b9%e0%a9%8b-%e0%a8%b8%e0%a8%95%e0%a8%a6%e0%a8%be-%e0%a9%9e/ https://en.tvpunjab.com/%e0%a8%b9%e0%a9%81%e0%a8%a3-%e0%a8%ae%e0%a8%be%e0%a8%b8%e0%a8%95-%e0%a8%b2%e0%a8%be-%e0%a8%95%e0%a9%87-%e0%a8%b5%e0%a9%80-face-unlock-%e0%a8%b9%e0%a9%8b-%e0%a8%b8%e0%a8%95%e0%a8%a6%e0%a8%be-%e0%a9%9e/#respond Sun, 02 May 2021 22:40:48 +0000 http://beta.tvpunjab.com/?p=166 ਕੋਰੋਨਾਵਾਇਰਸ ਤੋਂ ਬਚਣ ਲਈ ਲੋਕ ਮਾਸਕ ਪਹਿਨ ਕੇ ਰੱਖਦੇ ਹਨ। ਭਾਵੇਂ ਇਸ ਕਾਰਣ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਵੀ ਹੋ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣਾ ਸਭ ਤੋਂ ਵੱਧ ਜ਼ਰੂਰੀ ਹੈ ਪਰ ਇਸ ਦੌਰਾਨ ਫ਼ੇਸ ਲੌਕ ਤੇ ਅਨਲੋਕ ਦੀ ਵਰਤੋਂ ਕਰ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ। ਲੋਕਾਂ ਨੂੰ ਮਾਸਕ […]

The post ਹੁਣ ਮਾਸਕ ਲਾ ਕੇ ਵੀ Face Unlock ਹੋ ਸਕਦਾ ਫ਼ੋਨ, Apple ਨੇ ਜਾਰੀ ਕੀਤਾ ਨਵਾਂ ਫ਼ੀਚਰ appeared first on TV Punjab | English News Channel.

]]>
FacebookTwitterWhatsAppCopy Link


ਕੋਰੋਨਾਵਾਇਰਸ ਤੋਂ ਬਚਣ ਲਈ ਲੋਕ ਮਾਸਕ ਪਹਿਨ ਕੇ ਰੱਖਦੇ ਹਨ। ਭਾਵੇਂ ਇਸ ਕਾਰਣ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਵੀ ਹੋ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣਾ ਸਭ ਤੋਂ ਵੱਧ ਜ਼ਰੂਰੀ ਹੈ ਪਰ ਇਸ ਦੌਰਾਨ ਫ਼ੇਸ ਲੌਕ ਤੇ ਅਨਲੋਕ ਦੀ ਵਰਤੋਂ ਕਰ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ। ਲੋਕਾਂ ਨੂੰ ਮਾਸਕ ਲਾਉਣ ਕਰ ਕੇ iPhone ਨੂੰ ਫ਼ੇਸ ਰਾਹੀਂ ਅਨਲੋਕ ਕਰਨ ਵਿੱਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਮਾਸਕ ਪਹਿਨ ਕੇ iPhone ਫ਼ੇਸ ਨੂੰ ਪਛਾਣਦਾ ਨਹੀਂ, ਜਿਸ ਨਾਲ iPhone ਨੂੰ ਅਨਲੌਕ ਕਰਨਾ ਔਖਾ ਹੁੰਦਾ ਹੈ।

ਇਸੇ ਲਈ Apple ਨੇ ਨਵਾਂ iOS 14.5 ਅਪਡੇਟ iPhone ਲਈ ਜਾਰੀ ਕੀਤਾ ਹੈ। ਤੁਹਾਨੂੰ ਨਵੇਂ ਅਪਡੇਟ ਵਿੱਚ ਨਵੇਂ ਫ਼ੀਚਰਜ਼ ਮਿਲਣਗੇ। ਜਿਨ੍ਹਾਂ ਵਿੱਚੋਂ ਇੱਕ ਫ਼ੀਚਰ ਮਾਸਕ ਪਹਿਨ ਕੇ ਵੀ iPhone ਨੂੰ ਅਨਲੌਕ ਕਰਨ ਦਾ ਹੈ। ਭਾਵੇਂ ਇਸ ਲਈ ਕੁਨੈਕਟਡ Apple Watch ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਫ਼ੋਨ ਨੂੰ ਮਾਸਕ ਪਹਿਨ ਕੇ ਵੀ ਅਨਲੌਕ ਕਰ ਸਕਦੇ ਹੋ।

ਕੰਪਨੀ ਵੱਲੋਂ iOS 14.5 ਅਪਡੇਟ ਵਿੱਚ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਤੁਸੀਂ ਮਾਸਕ ਪਹਿਨ ਕੇ Apple Watch ਦੀ ਮਦਦ ਨਾਲ ਇਸ ਨੂੰ ਅਨਲੌਕ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਇਸ ਫ਼ੀਚਰ ਨੂੰ ਅਪਡੇਟ ਕਰਨ ਤੁਹਾਨੂੰ ਕੀ ਕਰਨਾ ਹੋਵੇਗਾ।

ਮਾਸਕ ਲਾ ਕੇ ਇੰਝ ਅਨਲੌਕ ਕਰੋ iPhone

1. ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫ਼ੋਨ ’ਚ ਆਈਫ਼ੋਨ ਲੇਟੈਸਟ iOS 14.5 ਅਪਡੇਟ ਕਰਨਾ ਹੋਵੇਗਾ।

2. ਆਈਫ਼ੋਨ ਨੂੰ ਲੇਟੈਸਟ iOS 14.5 ਵਿੱਚ ਅਪਡੇਟ ਕਰਨ ਲਈ ਤੁਹਾਨੂੰ ਫ਼ੋਨ ਦੀ ਸੈਟਿੰਗ ’ਚ ਜਾਣਾ ਹੋਵੇਗਾ।

3. ਸੈਟਿੰਗ ਵਿੱਚ ਜਨਰਲ ਸੈਟਿੰਗ ਉੱਤੇ ਟੈਪ ਕਰਨਾ ਹੋਵੇਗਾ। ਜਨਰਲ ਸੈਟਿੰਗ ਵਿੱਚ ਜਾਣ ਤੋਂ ਅਦ ਤੁਸੀਂ ਸਾੱਫ਼ਟਵੇਅਰ ਅਪਡੇਟ ਆੱਪਸ਼ਨ ਉੱਤੇ ਕਲਿੱਕ ਕਰੋ।

4. ਹੁਣ ਅਪਡੇਟ ਨੂੰ ਡਾਊਨਲੋਡ ਹੋਣ ਦੇਵੋ। ਅਪਡੇਟ ਹੋਣ ਤੋਂ ਬਾਅਦ ਇਹ ਵੇਖ ਲਵੋ ਕਿ ਐਪਲ ਵਾਚ Watch OS 7.4 ਚੱਲ ਰਹੀ ਹੈ ਜਾਂ ਨਹੀਂ।

5. ਹੁਣ ਦੋਵੇਂ ਡਿਵਾਈਸ ਨੂੰ ਲੇਟੈਸਟ ਸਾਫ਼ਟਵੇਅਰ ਉੱਤੇ ਅਪਡੇਟ ਕਰਨ ਤੋਂ ਬਾਅਦ iPhone ਉੱਤੇ ਸੈਟਿੰਗ ਐਪ ਓਪਨ ਕਰੋ।

6. ਹੁਣ Face ID & Passcode ਉੱਤੇ ਕਲਿੱਕ ਕਰੋ। ਇੱਥੇ ਤੁਹਾਨੂੰ iPhone ਦੇ ਪਾਸਕੋਡ ਪਾਉਣ ਦੀ ਜ਼ਰੂਰਤ ਪੈ ਸਕਦੀ ਹੈ।

7. ਹੁਣ ਹੇਠਾਂ ਸਕ੍ਰੌਲ ਕਰ ਕੇ Unlock with Apple Watch ਆੱਪਸ਼ਨ ਉੱਤੇ ਕਲਿੱਕ ਕਰੋ।

8. ਇੱਥੇ ਇਸ ਦਾ ਟੌਗਲ ਆੱਨ ਕਰ ਦੇਵੋ। ਇਸ ਤੋਂ ਬਾਅਦ ਮਾਸਕ ਪਹਿਨ ਕੇ ਵੀ ਆਪਣੀ Apple Watch ਦੀ ਮਦਦ ਨਾਲ iPhone ਅਨਲੌਕ ਕਰ ਸਕਦੇ ਹੋ।

The post ਹੁਣ ਮਾਸਕ ਲਾ ਕੇ ਵੀ Face Unlock ਹੋ ਸਕਦਾ ਫ਼ੋਨ, Apple ਨੇ ਜਾਰੀ ਕੀਤਾ ਨਵਾਂ ਫ਼ੀਚਰ appeared first on TV Punjab | English News Channel.

]]>
https://en.tvpunjab.com/%e0%a8%b9%e0%a9%81%e0%a8%a3-%e0%a8%ae%e0%a8%be%e0%a8%b8%e0%a8%95-%e0%a8%b2%e0%a8%be-%e0%a8%95%e0%a9%87-%e0%a8%b5%e0%a9%80-face-unlock-%e0%a8%b9%e0%a9%8b-%e0%a8%b8%e0%a8%95%e0%a8%a6%e0%a8%be-%e0%a9%9e/feed/ 0
ਕੋਰੋਨਾ ਦੌਰ ‘ਚ ਜਨਤਕ ਟ੍ਰਾਂਸਪੋਰਟ ਦੀ ਥਾਂ ਵਰਤੋਂ ਆਪਣਾ ਵਾਹਨ https://en.tvpunjab.com/use-your-vehicle-instead-of-public-transport-in-the-corona-era/ https://en.tvpunjab.com/use-your-vehicle-instead-of-public-transport-in-the-corona-era/#respond Sun, 02 May 2021 22:39:24 +0000 http://beta.tvpunjab.com/?p=163 ਨਵੀਂ ਦਿੱਲੀ: ਅਜੋਕੇ ਦੌਰ ‘ਚ ਕਾਰ ਵੀ ਇਕ ਜ਼ਰੂਰਤ ਬਣ ਗਈ ਹੈ। ਜਦੋਂ ਮਹਾਮਾਰੀ ਦਾ ਦੌਰ ਹੋਵੋ ਤਾਂ ਹਰ ਕੋਈ ਇਹ ਸੋਚਦਾ ਹੈ ਕਿ ਪਬਲਿਕ ਟ੍ਰਾਂਸਪੋਰਟ ਦੀ ਬਜਾਇ ਆਪਣੇ ਨਿੱਜੀ ਵਾਹਨ ਹੋਵੇ। ਅਜਿਹੇ ‘ਚ ਅਸੀਂ ਤਹਾਨੂੰ ਬਜਟ ਕਾਰਾਂ ਦੀ ਜਾਣਕਾਰੀ ਦੇ ਰਹੇ ਹਾਂ। ਜੋ ਸਸਤੀਆਂ ਵੀ ਹਨ ਤੇ ਬਿਹਤਰ ਵੀ ਹਨ। Renault Kwid: ਰੇਨੋ ਦੀ […]

The post ਕੋਰੋਨਾ ਦੌਰ ‘ਚ ਜਨਤਕ ਟ੍ਰਾਂਸਪੋਰਟ ਦੀ ਥਾਂ ਵਰਤੋਂ ਆਪਣਾ ਵਾਹਨ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ: ਅਜੋਕੇ ਦੌਰ ‘ਚ ਕਾਰ ਵੀ ਇਕ ਜ਼ਰੂਰਤ ਬਣ ਗਈ ਹੈ। ਜਦੋਂ ਮਹਾਮਾਰੀ ਦਾ ਦੌਰ ਹੋਵੋ ਤਾਂ ਹਰ ਕੋਈ ਇਹ ਸੋਚਦਾ ਹੈ ਕਿ ਪਬਲਿਕ ਟ੍ਰਾਂਸਪੋਰਟ ਦੀ ਬਜਾਇ ਆਪਣੇ ਨਿੱਜੀ ਵਾਹਨ ਹੋਵੇ। ਅਜਿਹੇ ‘ਚ ਅਸੀਂ ਤਹਾਨੂੰ ਬਜਟ ਕਾਰਾਂ ਦੀ ਜਾਣਕਾਰੀ ਦੇ ਰਹੇ ਹਾਂ। ਜੋ ਸਸਤੀਆਂ ਵੀ ਹਨ ਤੇ ਬਿਹਤਰ ਵੀ ਹਨ।

Renault Kwid:

ਰੇਨੋ ਦੀ ਇਹ ਕਾਰ ਬਜਟ ਕਾਰਾਂ ਦੀ ਕੈਟੇਗਰੀ ‘ਚ ਕਾਫੀ ਪਾਪੂਲਰ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਕਰੀਬ 4 ਲੱਖ ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲੇਜ ਦੇ ਸਕਦੀ ਹੈ। ਇਹ ਕਾਰ ਪੈਟਰੋਲ ਇੰਜਨ ਤੇ ਆਟੋਮੈਟਿਕ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਬਜ਼ਾਰ ‘ਚ ਉਤਾਰੀ ਗਈ ਹੈ। ਇਸਦਾ ਡਿਜ਼ਾਇਨ ਵੀ ਕਾਫੀ ਵਧੀਆ ਹੈ।

Maruti Alto:

ਮਾਰੂਤੀ ਦੀ ਇਹ ਕਾਰ ਦੇਸ਼ ਦੀਆਂ ਸਭ ਤੋਂ ਸਸਤੀਆਂ ਕਾਰਾਂ ‘ਚ ਸ਼ੁਮਾਰ ਹੈ। ਇਸ ਦੀ ਸ਼ੁਰੂਆਤ ਐਕਸ-ਸ਼ੋਅਰੂਮ ਕੀਮਤ ਕਰੀਬ 4 ਲੱਖ ਰੁਪਏ ਹੈ। ਇਹ ਕਾਰ ਕਈ ਮਾਇਨਿਆਂ ‘ਚ ਖਾਸ ਹੈ। ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲਜ਼ ਦੇ ਸਕਦੀ ਹੈ। ਇਸ ‘ਚ 4 ਲੋਕ ਆਸਾਨੀ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਇਸ ਕਾਰ ਦਾ ਮੇਂਟੀਨੈਂਸ ਵੀ ਮਹਿੰਗਾ ਨਹੀਂ ਹੈ। ਇਹ ਕਾਰ ਕਈ ਵੇਰੀਏਂਟ ‘ਚ ਬਜ਼ਾਰ ‘ਚ ਉਪਲਬਧ ਹਨ।

Tata Tiago:

ਟਾਟਾ ਦੀ ਇਹ ਕਾਰ ਆਮ ਆਦਮੀ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ ਕਰੀਬ 5 ਲੱਖ ਰੁਪਏ ਹੈ। ਇਸ ਕਾਰ ਦੇ ਡਿਜ਼ਾਇਨ ਤੇ ਫੀਚਰਸ ਕਾਫੀ ਸ਼ਾਨਦਾਰ ਹਨ। BS6 ਤਕਨਾਲੋਜੀ ‘ਤੇ ਆਧਾਰਤ ਇਹ ਕਾਰ 22 ਕਿਲੋਮੀਟਰ ਤਕ ਦੀ ਐਵਰੇਜ ਦੇ ਸਕਦੀ ਹੈ। ਟਾਟਾ ਦੀਆਂ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ‘ਚ ਇਹ ਸ਼ੁਮਾਰ ਹੈ।

Hyundai Santro:

ਹੁੰਡਈ ਦੀ ਸੈਂਟਰੋ ਕਾਰ ਸਭ ਤੋਂ ਸਸਤੀਆਂ ਕਾਰਾਂ ‘ਚ ਸ਼ੁਮਾਰ ਹੈ ਤੇ ਇਹ ਭਾਰਤ ‘ਚ ਕਾਫੀ ਪਸੰਦ ਕੀਤੀ ਜਾਂਦੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਕਰੀਬ ਪੰਜ ਲੱਖ ਰੁਪਏ ਹੈ। ਇਸ ਕਾਰ ‘ਚ 4 ਲੋਕ ਬੈਠ ਕੇ ਆਰਾਮ ਨਾਲ ਸਫਰ ਕਰ ਸਕਦੇ ਹਨ। ਇਹ ਕਾਰ ਕਰੀਬ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲੇਜ ਦੇ ਸਕਦੀ ਹੈ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਇਹ ਤੁਹਾਡੇ ਲਈ ਬੈਸਟ ਆਪਸ਼ਨ ਸਾਬਿਤ ਹੋ ਸਕਦੀ ਹੈ।

The post ਕੋਰੋਨਾ ਦੌਰ ‘ਚ ਜਨਤਕ ਟ੍ਰਾਂਸਪੋਰਟ ਦੀ ਥਾਂ ਵਰਤੋਂ ਆਪਣਾ ਵਾਹਨ appeared first on TV Punjab | English News Channel.

]]>
https://en.tvpunjab.com/use-your-vehicle-instead-of-public-transport-in-the-corona-era/feed/ 0
ਭਾਰਤ ’ਚ ਛੇਤੀ ਵਾਪਸੀ ਕਰੇਗੀ PUBG, ਨਵੇਂ ਟੀਜ਼ਰ ਤੋਂ ਮਿਲੀ ਇਹ ਜਾਣਕਾਰੀ https://en.tvpunjab.com/pubg-will-return-to-india-soon-according-to-a-new-teaser/ https://en.tvpunjab.com/pubg-will-return-to-india-soon-according-to-a-new-teaser/#respond Sun, 02 May 2021 22:37:37 +0000 http://beta.tvpunjab.com/?p=160 PUBG Mobile ਗੇਮ ਦੇ ਦੀਵਾਨਿਆਂ ਨੂੰ ਹਰ ਦਿਨ ਇੰਝ ਲੱਗਦਾ ਹੈ ਕਿ ਅੱਜ ਗੇਮ ਦੀ ਭਾਰਤ ਵਾਪਸੀ ਦੀ ਕੋਈ ਖ਼ਬਰ ਆਵੇਗੀ। ਕਿਉਂ? ਇਸ ਗੇਮ ਦਾ ਲੋਕਾਂ ਉੱਤੇ ਨਸ਼ਾ ਹੀ ਇੰਨਾ ਜ਼ਿਆਦਾ ਜ਼ਬਰਦਸਤ ਹੈ ਕਿ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉੱਧਰ ਇੱਕ ਵਾਰ ਫਿਰ ਪਬਜੀ ਗੇਮ ਦੇ ਪ੍ਰਸ਼ੰਸਕਾਂ ਲਈ ਇੱਕ ਖ਼ੁਸ਼ਖ਼ਬਰੀ ਹੈ […]

The post ਭਾਰਤ ’ਚ ਛੇਤੀ ਵਾਪਸੀ ਕਰੇਗੀ PUBG, ਨਵੇਂ ਟੀਜ਼ਰ ਤੋਂ ਮਿਲੀ ਇਹ ਜਾਣਕਾਰੀ appeared first on TV Punjab | English News Channel.

]]>
FacebookTwitterWhatsAppCopy Link


PUBG Mobile ਗੇਮ ਦੇ ਦੀਵਾਨਿਆਂ ਨੂੰ ਹਰ ਦਿਨ ਇੰਝ ਲੱਗਦਾ ਹੈ ਕਿ ਅੱਜ ਗੇਮ ਦੀ ਭਾਰਤ ਵਾਪਸੀ ਦੀ ਕੋਈ ਖ਼ਬਰ ਆਵੇਗੀ। ਕਿਉਂ? ਇਸ ਗੇਮ ਦਾ ਲੋਕਾਂ ਉੱਤੇ ਨਸ਼ਾ ਹੀ ਇੰਨਾ ਜ਼ਿਆਦਾ ਜ਼ਬਰਦਸਤ ਹੈ ਕਿ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉੱਧਰ ਇੱਕ ਵਾਰ ਫਿਰ ਪਬਜੀ ਗੇਮ ਦੇ ਪ੍ਰਸ਼ੰਸਕਾਂ ਲਈ ਇੱਕ ਖ਼ੁਸ਼ਖ਼ਬਰੀ ਹੈ ਕਿ ਕੰਪਨੀ ਨੇ ਆਪਣੇ ਅਧਿਕਾਰਤ ਯੂ–ਟਿਊਬ ਚੈਨਲ ਉੱਤੇ ਇੱਕ ਟੀਜ਼ ਵਿਡੀਓ ਰਿਲੀਜ਼ ਕੀਤਾ। ਭਾਵੇਂ ਇਸ ਨੂੰ ਤੁਰੰਤ ਹਟਾ ਵੀ ਲਿਆ ਗਿਆ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਨਵੰਬਰ ’ਚ ਵੀ ਕੰਪਨੀ ਨੇ ਗੇਮ ਦਾ ਟੀਜ਼ ਜਾਰੀ ਕੀਤਾ ਸੀ।

ਟੀਜ਼ਰ ’ਚ ਕਿਹਾ ‘ਛੇਤੀ ਹੀ ਆ ਰਹੀ ਹੈ’

ਯੂਟਿਊਬ ਉੱਤੇ ਜਾਰੀ ਕੀਤੇ ਗਏ ਟੀਜ਼ਰ ’ਚ PUBG ਮੋਬਾਇਲ ਇੰਡੀਆ ਦੀ ਲਾਂਚ ਹੋਣ ਦੀ ਤਰੀਕ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਕੰਪਨੀ ਨੇ ਇਸ ਵਿੱਚ ਇੱਕ ਵਾਰ ਫਿਰ ਤੋਂ ਸਪੱਸ਼ਟ ਕੀਤਾ ਹੈ ਕਿ ‘ਛੇਤੀ ਆ ਰਹੀ ਹੈ।’ ਇਸ ਟੀਜ਼ਰ ਵਿਡੀਓ ਤੋਂ ਬਾਅਦ ਪਬਜੀ ਦੇ ਸ਼ੌਕੀਨ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇਗੀ। ਨਾਲ ਹੀ ਇਸ ਨਾਲ ਉਨ੍ਹਾਂ ਨੂੰ ਪਬਜੀ ਦੀ ਭਾਰਤ ਵਿੱਚ ਵਾਪਸੀ ਦੀ ਆਸ ਵੀ ਜਾਗ ਪਈ ਹੈ।

ਕੰਪਨੀ ਨੇ ਬੰਦ ਨਹੀਂ ਕੀਤਾ ਆਪਰੇਸ਼ਨ

ਇਸ ਤੋਂ ਪਹਿਲਾਂ PUBG Corporation ਨੇ ਆਪਣੇ ਬੈਂਗਲੁਰੂ (ਕਰਨਾਟਕ) ਸਥਿਤ ਦਫ਼ਤਰ ਲਈ ਇੱਕ ਇਨਵੈਸਟਮੈਂਟ ਤੇ ਸਟ੍ਰੈਟਿਜੀ ਐਨਾਲਿਸਟ ਲਈ LinkedIn ਉੱਤੇ ਨੌਕਰੀ ਲਈ ਅਰਜ਼ੀਆਂ ਮੰਗੀਆਂ ਸਨ। ਕੰਪਨੀ ਇੱਕ ਅਜਿਹਾ ਮੁਲਾਜ਼ਮ ਚਾਹ ਰਹੀ ਸੀ, ਜੋ ਮਰਜਰ ਐਂਡ ਐਕੁਈਜ਼ੀਸ਼ਨ, ਇਨਵੈਸਟਮੈਂਟ ਨਾਲ ਸਬੰਧਤ ਟੀਮਾਂ ਦੇ ਕੰਮ ਆਵੇ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਨੇ ਭਾਰਤ ’ਚ ਆਪਣਾ ਆਪਰੇਸ਼ਨ ਬੰਦ ਨਹੀਂ ਕੀਤਾ ਹੈ ਤੇ ਹਾਲੇ ਵੀ ਉਸ ਨੂੰ ਪਬਜੀ ਦੇ ਭਾਰਤ ਵਿੱਚ ਵਾਪਸੀ ਦੀ ਆਸ ਹੈ।

ਪਹਿਲਾਂ ਵੀ ਆ ਚੁੱਕੀਆਂ ਹਨ ਰੀ-ਲਾਂਚਿੰਗ ਦੀਆਂ ਖ਼ਬਰਾਂ

ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਗੇਮ ਦੀ ਰੀ-ਲਾਂਚਿੰਗ ਨੂੰ ਲੈ ਕੇ ਚਰਚਾ ਤੇਜ਼ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ‘ਹਰਮਨਪਿਆਰੀ’ ਗੇਮ ਦੇ ਰੀ-ਲਾਂਚ ਦੀਆਂ ਖ਼ਬਰਾਂ ਆਈਆਂ ਹਨ। ਇਸ ਵਾਰ ਦੇ ਟੀਜ਼ਰ ਲਾਂਲ ਗੇਮ ਦੀ ਵਾਪਸੀ ਦੀ ਆਸ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਪਿੱਛੇ ਜਿਹੇ ਗੇਮ ਨੂੰ ਸਰਕਾਰ ਤੋਂ ਪ੍ਰਵਾਨਗੀ ਮਿਲਣ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਇਸ ਦੀ ਰੀ-ਲਾਂਚਿੰਗ ਦੀ ਆਸ ਨੂੰ ਬਲ ਮਿਲਿਆ ਸੀ।

The post ਭਾਰਤ ’ਚ ਛੇਤੀ ਵਾਪਸੀ ਕਰੇਗੀ PUBG, ਨਵੇਂ ਟੀਜ਼ਰ ਤੋਂ ਮਿਲੀ ਇਹ ਜਾਣਕਾਰੀ appeared first on TV Punjab | English News Channel.

]]>
https://en.tvpunjab.com/pubg-will-return-to-india-soon-according-to-a-new-teaser/feed/ 0
ਇਸ ਕਰਕੇ ਘੱਟ ਮਾਈਲੇਜ਼ ਦਿੰਦੀ ਕਾਰ, ਇਸ ਫਾਰਮੂਲੇ ਨਾਲ ਗੱਡੀ ਦੇਵੇਗੀ ਫੁੱਲ ਐਵਰੇਜ਼ https://en.tvpunjab.com/because-of-the-low-mileage-car-this-formula-will-drive-the-flower-average/ https://en.tvpunjab.com/because-of-the-low-mileage-car-this-formula-will-drive-the-flower-average/#respond Sun, 02 May 2021 22:35:29 +0000 http://beta.tvpunjab.com/?p=157 ਨਵੀਂ ਦਿੱਲੀ: ਕੀ ਤੁਹਾਡੀ ਨਵੀਂ ਕਾਰ ’ਚ ਥੋੜ੍ਹੇ ਦਿਨਾਂ ਪਿੱਛੋਂ ਹੀ ਸ਼ਿਕਾਇਤ ਆਉਣ ਲੱਗੀ ਹੈ? ਕੀ ਗੱਡੀ ਬਿਹਤਰ ਕਾਰਗੁਜ਼ਾਰੀ ਨਹੀਂ ਦੇ ਰਹੀ ਜਾਂ ਫਿਰ ਘੱਟ ਮਾਈਲੇਜ ਦੇ ਰਹੀ ਹੈ। ਇਸ ਪਿੱਛੇ ਕਈ ਕਾਰਣ ਹੁੰਦੇ ਹਨ: ਵਾਰ-ਵਾਰ ਕਲੱਚ ਵਰਤਣਾ ਗੱਡੀ ਚਲਾਉਂਦੇ ਸਮੇਂ ਵਾਰ-ਵਾਰ ਕਲੱਚ ਵਰਤਣ ਨਾਲ ਤੇਲ ਦੀ ਖਪਤ ਵਧ ਜਾਂਦੀ ਹੈ ਤੇ ਨਾਲ ਹੀ ਕਲੱਚ […]

The post ਇਸ ਕਰਕੇ ਘੱਟ ਮਾਈਲੇਜ਼ ਦਿੰਦੀ ਕਾਰ, ਇਸ ਫਾਰਮੂਲੇ ਨਾਲ ਗੱਡੀ ਦੇਵੇਗੀ ਫੁੱਲ ਐਵਰੇਜ਼ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ: ਕੀ ਤੁਹਾਡੀ ਨਵੀਂ ਕਾਰ ’ਚ ਥੋੜ੍ਹੇ ਦਿਨਾਂ ਪਿੱਛੋਂ ਹੀ ਸ਼ਿਕਾਇਤ ਆਉਣ ਲੱਗੀ ਹੈ? ਕੀ ਗੱਡੀ ਬਿਹਤਰ ਕਾਰਗੁਜ਼ਾਰੀ ਨਹੀਂ ਦੇ ਰਹੀ ਜਾਂ ਫਿਰ ਘੱਟ ਮਾਈਲੇਜ ਦੇ ਰਹੀ ਹੈ। ਇਸ ਪਿੱਛੇ ਕਈ ਕਾਰਣ ਹੁੰਦੇ ਹਨ:

ਵਾਰ-ਵਾਰ ਕਲੱਚ ਵਰਤਣਾ

ਗੱਡੀ ਚਲਾਉਂਦੇ ਸਮੇਂ ਵਾਰ-ਵਾਰ ਕਲੱਚ ਵਰਤਣ ਨਾਲ ਤੇਲ ਦੀ ਖਪਤ ਵਧ ਜਾਂਦੀ ਹੈ ਤੇ ਨਾਲ ਹੀ ਕਲੱਚ ਪਲੇਟਾਂ ਨੂੰ ਵੀ ਭਾਰੀ ਨੁਕਸਾਨ ਪੁੱਜਦਾ ਹੈ। ਇਸੇ ਲਈ ਲੋੜ ਪੈਣ ’ਤੇ ਹੀ ਕਲੱਚ ਦੀ ਵਰਤੋਂ ਕਰੋ। ਡ੍ਰਾਈਵ ਕਰਦੇ ਸਮੇਂ ਐਕਸੈਲਰੇਟਰ ਪੈਡਲ ਨੂੰ ਆਰਾਮ ਨਾਲ ਦਬਾਓ, ਇੰਝ ਕਰਨ ਨਾਲ ਤੁਹਾਡੀ ਗੱਡੀ ਵਿੱਚ ਤੇਲ ਦੀ ਖਪਤ ਵੀ ਘੱਟ ਹੋਵੇਗੀ।

ਲੋਅਰ ਗੀਅਰ ’ਚ ਇੰਝ ਕਰਨਾ ਨੁਕਸਾਨਦੇਹ

ਜੇ ਗੱਡੀ ਚਲਾਉਂਦੇ ਸਮੇਂ ਲੋਅਰ ਗੀਅਰ ’ਚ ਆਉਣਾ ਪਵੇ, ਤਾਂ ਐਕਸੈਲਰੇਟਰ ਬਿਲਕੁਲ ਨਾ ਦਬਾਓ ਕਿਉਂਕਿ ਇੰਝ ਕਰਨ ਨਾਲ ਤੇਲ ਦੀ ਖਪਤ ਵਧ ਜਾਂਦੀ ਹੈ ਤੇ ਮਾਈਲੇਜ ਘਟਦੀ ਹੈ।

ਟਾਇਰਾਂ ’ਚ ਹਵਾ ਦਾ ਪ੍ਰੈਸ਼ਰ ਸਹੀ ਨਾ ਹੋਣਾ

ਜੇ ਤੁਸੀਂ ਆਪਣੀ ਗੱਡੀ ਦੇ ਟਾਇਰਾਂ ’ਚ ਹਵਾ ਦਾ ਦਬਾਅ ਨਿਯਮਤ ਤੌਰ ’ਤੇ ਸਹੀ ਨਹੀਂ ਰੱਖਦੇ, ਤਾਂ ਇਹ ਘੱਟ ਮਾਈਲੇਜ ਦਾ ਵੱਡਾ ਕਾਰਣ ਹੋ ਸਕਦਾ ਹੈ। ਇਸ ਲਈ ਹਫ਼ਤੇ ’ਚ ਦੋ ਵਾਰ ਟਾਇਰ ਪ੍ਰੈਸ਼ਰ ਜ਼ਰੂਰ ਚੈੱਕ ਕਰਵਾਓ।

ਸਮੇਂ ’ਤੇ ਸਰਵਿਸ ਨਾ ਕਰਵਾਉਣਾ

ਜੋ ਲੋਕ ਆਪਣੀ ਗੱਡੀ ਦੀ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਕਈ ਵਾਰ ਸਰਵਿਸ ਲੈਪਸ ਹੋ ਜਾਂਦੀ ਹੈ ਤੇ ਇੰਜਣ ਬਿਨਾ ਸਰਵਿਸ ਦੇ ਹੀ ਚੱਲਦਾ ਰਹਿੰਦਾ ਹੈ। ਇਸੇ ਲਈ ਅਚਾਨਕ ਹੀ ਗੱਡੀ ਇੱਕ ਦਿਨ ਬ੍ਰੇਕਡਾਊਨ ਦੀ ਸ਼ਿਕਾਰ ਹੋ ਸਕਦੀ ਹੈ। ਸਮੇਂ ’ਤੇ ਸਰਵਿਸ ਕਰਵਾਉਣ ਨਾਲ ਵਾਹਨ ਦੀ ਲਾਈਫ਼ ਵਧਦੀ ਹੈ ਤੇ ਰਾਹ ਵਿੱਚ ਕਿਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ।

ਫ਼ਾਲਤੂ ਸਾਮਾਨ ਰੱਖਣ ਤੋਂ ਬਚੋ

ਕਈ ਵਾਰ ਲੋਕ ਆਪਣੀ ਗੱਡੀ ’ਚ ਫ਼ਾਲਤੂ ਸਾਮਾਨ ਰੱਖਦੇ ਹਨ, ਜਿਸ ਕਾਰਣ ਗੱਡੀ ਦਾ ਵਜ਼ਨ ਵਧ ਜਾਂਦਾ ਹੈ ਤੇ ਇੰਜਣ ਨੂੰ ਵੱਧ ਤਾਕਤ ਲਾਉਣੀ ਪੈਂਦੀ ਹੈ। ਇਸੇ ਲਈ ਤੇਲ ਦੀ ਖਪਤ ਵੀ ਵਧ ਜਾਂਦੀ ਹੈ।

The post ਇਸ ਕਰਕੇ ਘੱਟ ਮਾਈਲੇਜ਼ ਦਿੰਦੀ ਕਾਰ, ਇਸ ਫਾਰਮੂਲੇ ਨਾਲ ਗੱਡੀ ਦੇਵੇਗੀ ਫੁੱਲ ਐਵਰੇਜ਼ appeared first on TV Punjab | English News Channel.

]]>
https://en.tvpunjab.com/because-of-the-low-mileage-car-this-formula-will-drive-the-flower-average/feed/ 0
ਤੁਹਾਡਾ WhatsApp ਅਕਾਊਂਟ ਹੋ ਜਾਏਗਾ ਬੰਦ! ਨਵੀਂ ਪ੍ਰਾਈਵੇਸੀ ਪਾਲਿਸੀ ਦਾ ਪੰਗਾ https://en.tvpunjab.com/your-whatsapp-account-will-be-closed-the-mastery-of-the-new-privacy-policy/ https://en.tvpunjab.com/your-whatsapp-account-will-be-closed-the-mastery-of-the-new-privacy-policy/#respond Sun, 02 May 2021 22:34:00 +0000 http://beta.tvpunjab.com/?p=154 ਇੰਸਟੈਂਟ ਮੈਸੇਜਿੰਗ ਐਪ WhatrsApp ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਇੱਕ ਵਾਰ ਫਿਰ ਸੁਰਖ਼ੀਆਂ ’ਚ ਹੈ। ਹੁਣ ਵ੍ਹਟਸਐਪ ਨੇ ਨਵੀਂ ਪਾਲਿਸੀ ਤਿਆਰ ਕੀਤੀ ਹੈ, ਜਿਸ ਵਿੱਚ ਤੁਹਾਨੂੰ 15 ਮਈ ਤੱਕ ਵ੍ਹੱਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਕਰਨਾ ਪਵੇਗਾ। ਕੰਪਨੀ ਨੇ ਇਸ ਨਾਲ ਜੁੜੀਆਂ ਨਵੀਂਆਂ ਗਾਈਡਲਾਈਨਜ਼ ਤਿਆਰ ਕਰ ਲਈਆਂ ਹਨ। ਪਿਛਲੀ ਵਾਰ ਹੋਏ ਵਿਵਾਦ ਨੂੰ […]

The post ਤੁਹਾਡਾ WhatsApp ਅਕਾਊਂਟ ਹੋ ਜਾਏਗਾ ਬੰਦ! ਨਵੀਂ ਪ੍ਰਾਈਵੇਸੀ ਪਾਲਿਸੀ ਦਾ ਪੰਗਾ appeared first on TV Punjab | English News Channel.

]]>
FacebookTwitterWhatsAppCopy Link


ਇੰਸਟੈਂਟ ਮੈਸੇਜਿੰਗ ਐਪ WhatrsApp ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਇੱਕ ਵਾਰ ਫਿਰ ਸੁਰਖ਼ੀਆਂ ’ਚ ਹੈ। ਹੁਣ ਵ੍ਹਟਸਐਪ ਨੇ ਨਵੀਂ ਪਾਲਿਸੀ ਤਿਆਰ ਕੀਤੀ ਹੈ, ਜਿਸ ਵਿੱਚ ਤੁਹਾਨੂੰ 15 ਮਈ ਤੱਕ ਵ੍ਹੱਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਕਰਨਾ ਪਵੇਗਾ। ਕੰਪਨੀ ਨੇ ਇਸ ਨਾਲ ਜੁੜੀਆਂ ਨਵੀਂਆਂ ਗਾਈਡਲਾਈਨਜ਼ ਤਿਆਰ ਕਰ ਲਈਆਂ ਹਨ। ਪਿਛਲੀ ਵਾਰ ਹੋਏ ਵਿਵਾਦ ਨੂੰ ਵੇਖਦਿਆਂ ਕੰਪਨੀ ਇਸ ਵਾਰ ਪੂਰੀ ਸਾਵਧਾਨੀ ਵਰਤ ਰਹੀ ਹੈ।

WhatsApp ਵੱਲੋਂ ਨਵੀਂ ਪ੍ਰਾਈਵੇਸੀ ਪਾਲਿਸ ਦੀ ਪ੍ਰਵਾਨਗੀ ਨੂੰ ਲੈ ਕੇ ਡੈੱਡਲਾਈਨ ਵੀ ਤੈਅ ਕਰ ਦਿੱਤੀ ਗਈ ਹੈ। ਤੁਹਾਨੂੰ 15 ਮਈ ਤੱਕ ਨਵੀਂ ਪ੍ਰਾਈਵੇਸੀ ਪਾਲਿਸ ਨੂੰ ਪ੍ਰਵਾਨ ਕਰਨਾ ਹੋਵੇਗਾ, ਨਹੀਂ ਤਾਂ ਤੁਹਾਡਾ WhatsApp ਅਕਾਊਂਟ ਬੰਦ ਹੋ ਸਕਦਾ ਹੈ।

WhatsApp ਦੋਬਾਰਾ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਕਰਨ ਲੂੰ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਕਰਨ ਜਾ ਰਿਹਾ ਹੈ। ਕੁਝ ਲੋਕਾਂ ਨੇ ਪਹਿਲਾਂ ਹੀ WhatsApp ਪਾਲਿਸੀ ਨੂੰ ਅਕਸੈਪਟ ਕਰ ਲਿਆ ਹੈ। ਅਜਿਹੇ ਲੋਕਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਜ਼ਰਜ਼ 15 ਮਈ ਤੋਂ ਬਾਅਦ ਵੀ ਪ੍ਰਾਈਵੇਸੀ ਪਾਲਿਸ ਨੂੰ ਅਕਸੈਪਟ ਕਰ ਸਕਣਗੇ।

ਇਸ ਲਈ ਕੰਪਨੀ ਵੱਲੋਂ ਇਨਐਕਟਿਵ ਯੂਜ਼ਰਜ਼ ਪਾਲਿਸੀ ਲਾਗੂ ਹੋਵੇਗੀ। ਜੇ ਤੁਸੀਂ ਪਾਲਿਸੀ ਅਕਸੈਪਟ ਨਹੀਂ ਕੀਤੀ, ਤਾਂ ਕੰਪਨੀ ਤੁਹਾਡੀ ਪੂਰੀ ਮੈਸੇਜ ਹਿਸਟ੍ਰੀ ਪੱਕੇ ਤੌਰ ਉੱਤੇ ਡਿਲੀਟ ਕਰ ਦੇਵੇਗੀ। ਇਸ ਦਾ ਮਤਲਬ ਇਹ ਹੋਵੇਗਾ ਕਿ ਡਿਲੀਟ ਹੋਏ ਤੁਹਾਡੇ ਮੈਸੇਜ ਵਾਪਸ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਜੇ ਤੁਸੀਂ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਨਹੀਂ ਕੀਤਾ, ਤਾਂ ਤੁਹਾਨੂੰ ਇੱਕ ਤੈਅਸ਼ੁਦਾ ਸਮੇਂ ਤੋਂ ਬਾਅਦ ਸਾਰੇ WhatsApp ਗਰੁੱਪਸ ’ਚੋਂ ਹਟਾ ਦਿੱਤਾ ਜਾਵੇਗਾ।

WhartsApp ਦੀ ਨਵੀਂ ਪਾਲਿਸੀ ਨੂੰ ਲੈ ਕੇ ਲੋਕਾਂ ਦੇ ਮਨਾਂ ’ਚ ਡਰ ਹੈ। ਲੋਕਾਂ ਨੂੰ ਇਸ ਗੱਲ ਦਾ ਖ਼ਤਰਾ ਹੈ ਕਿ ਕਿਤੇ ਵ੍ਹਟਸਐਪ ਉੱਤੇ ਸ਼ੇਅਰ ਕੀਤਾ ਗਿਆ ਸਾਡਾ ਡਾਟਾ ਲੀਕ ਨਾ ਹੋ ਜਾਵੇ ਜਾਂ ਉਸ ਦਾ ਕੋਈ ਲਤ ਇਸਤੇਮਲ ਨਾ ਕਰ ਲਵੇ। ਭਾਵੇਂ ਕੰਪਨੀ ਨੇ ਯੂਜ਼ਰਜ਼ ਨੂੰ ਇਸ ਮਾਮਲੇ ’ਚ ਪੂਰੀ ਤਰ੍ਹਾਂ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।

The post ਤੁਹਾਡਾ WhatsApp ਅਕਾਊਂਟ ਹੋ ਜਾਏਗਾ ਬੰਦ! ਨਵੀਂ ਪ੍ਰਾਈਵੇਸੀ ਪਾਲਿਸੀ ਦਾ ਪੰਗਾ appeared first on TV Punjab | English News Channel.

]]>
https://en.tvpunjab.com/your-whatsapp-account-will-be-closed-the-mastery-of-the-new-privacy-policy/feed/ 0