Avish Dhawan, Author at TV Punjab | English News Channel https://en.tvpunjab.com/author/avish/ Canada News, English Tv,English News, Tv Punjab English, Canada Politics Mon, 30 Aug 2021 10:44:17 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Avish Dhawan, Author at TV Punjab | English News Channel https://en.tvpunjab.com/author/avish/ 32 32 ਆਸਟ੍ਰੇਲੀਆ ‘ਚ ਕਹਿਰ ,ਕੋਰੋਨਾ ਕਾਰਨ ਮ੍ਰਿਤਕਾਂ ਦਾ ਅੰਕੜਾ 1000 ਦੇ ਪਾਰ https://en.tvpunjab.com/deaths-due-to-corona-cases-exceed-1000-mark/ https://en.tvpunjab.com/deaths-due-to-corona-cases-exceed-1000-mark/#respond Mon, 30 Aug 2021 10:44:17 +0000 https://en.tvpunjab.com/?p=8936 ਮਹਾਮਾਰੀ ਦੀ ਤੀਜੀ ਲਹਿਰ ਦੇ ਵਿਚਕਾਰ, ਆਸਟ੍ਰੇਲੀਆ ਵਿੱਚ ਕੋਵਿਡ-19 ਮੌਤਾਂ ਦਾ ਅੰਕੜਾ 1,000 ਤੋਂ ਵੱਧ ਹੋ ਗਿਆ ਹੈ। ਦੇਸ਼ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ, ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਅਤੇ ਮਹਾਮਾਰੀ ਦੇ ਮੌਜੂਦਾ ਕੇਂਦਰ, ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਨੇ […]

The post ਆਸਟ੍ਰੇਲੀਆ ‘ਚ ਕਹਿਰ ,ਕੋਰੋਨਾ ਕਾਰਨ ਮ੍ਰਿਤਕਾਂ ਦਾ ਅੰਕੜਾ 1000 ਦੇ ਪਾਰ appeared first on TV Punjab | English News Channel.

]]>
FacebookTwitterWhatsAppCopy Link


ਮਹਾਮਾਰੀ ਦੀ ਤੀਜੀ ਲਹਿਰ ਦੇ ਵਿਚਕਾਰ, ਆਸਟ੍ਰੇਲੀਆ ਵਿੱਚ ਕੋਵਿਡ-19 ਮੌਤਾਂ ਦਾ ਅੰਕੜਾ 1,000 ਤੋਂ ਵੱਧ ਹੋ ਗਿਆ ਹੈ। ਦੇਸ਼ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ, ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਅਤੇ ਮਹਾਮਾਰੀ ਦੇ ਮੌਜੂਦਾ ਕੇਂਦਰ, ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਨੇ ਚਾਰ ਹੋਰ ਨਵੀਆਂ ਮੌਤਾਂ ਦੀ ਸੂਚਨਾ ਦਿੱਤੀ, ਜਿਸ ਨਾਲ ਆਸਟ੍ਰੇਲੀਆ ਭਰ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1,003 ਹੋ ਗਈ।

ਐਨ.ਐਸ.ਡਬਲਊ. ਵਿੱਚ 16 ਜੂਨ ਤੋਂ ਹੁਣ ਤੱਕ 93 ਕੋਵਿਡ-19 ਮੌਤਾਂ ਹੋਈਆਂ ਹਨ। ਦੇਸ਼ ਨੇ ਸੋਮਵਾਰ ਨੂੰ 1,375 ਨਵੇਂ ਸਥਾਨਕ ਤੌਰ ‘ਤੇ ਹਾਸਲ ਕੀਤੇ ਕੇਸ ਵੀ ਦਰਜ ਕੀਤੇ, ਜਿਨ੍ਹਾਂ ਵਿੱਚ ਐਨ.ਐਸ.ਡਬਲਊ. ਤੋਂ 1,290 ਸਨ।

The post ਆਸਟ੍ਰੇਲੀਆ ‘ਚ ਕਹਿਰ ,ਕੋਰੋਨਾ ਕਾਰਨ ਮ੍ਰਿਤਕਾਂ ਦਾ ਅੰਕੜਾ 1000 ਦੇ ਪਾਰ appeared first on TV Punjab | English News Channel.

]]>
https://en.tvpunjab.com/deaths-due-to-corona-cases-exceed-1000-mark/feed/ 0
ਹਰੀਸ਼ ਰਾਵਤ ਕੈਪਟਨ ਦੀ ਅਗਵਾਈ ’ਚ ਚੋਣ ਲੜਨ ਵਾਲੇ ਬਿਆਨ ਤੋਂ ਮੁਕਰੇ https://en.tvpunjab.com/harish-rawat-took-a-u-turn-on-his-statement-which-stated-the-elections-will-be-contested-under-captain-amarinder-singhs-leadership/ https://en.tvpunjab.com/harish-rawat-took-a-u-turn-on-his-statement-which-stated-the-elections-will-be-contested-under-captain-amarinder-singhs-leadership/#respond Mon, 30 Aug 2021 10:29:41 +0000 https://en.tvpunjab.com/?p=8933 ਚੰਡੀਗੜ੍ਹ ਆਉਣ ਤੋਂ ਪਹਿਲਾਂ ਹੀ ਸੂਬਾ ਇੰਚਾਰਜ ਹਰੀਸ਼ ਰਾਵਤ ਦੇ ਸੁਰ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਰਾਵਤ ਨੇ ਆਪਣੇ ਉਸ ਬਿਆਨ ਤੋਂ ਯੂ ਟਰਨ ਲੈ ਲਿਆ ਹੈ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਪੰਜਾਬ ਵਿਚ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਰਾਵਤ ਨੇ ਆਖਿਆ ਹੈ ਕਿ ਇਹ ਚੋਣਾਂ ਮੁੱਖ […]

The post ਹਰੀਸ਼ ਰਾਵਤ ਕੈਪਟਨ ਦੀ ਅਗਵਾਈ ’ਚ ਚੋਣ ਲੜਨ ਵਾਲੇ ਬਿਆਨ ਤੋਂ ਮੁਕਰੇ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ ਆਉਣ ਤੋਂ ਪਹਿਲਾਂ ਹੀ ਸੂਬਾ ਇੰਚਾਰਜ ਹਰੀਸ਼ ਰਾਵਤ ਦੇ ਸੁਰ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਰਾਵਤ ਨੇ ਆਪਣੇ ਉਸ ਬਿਆਨ ਤੋਂ ਯੂ ਟਰਨ ਲੈ ਲਿਆ ਹੈ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਪੰਜਾਬ ਵਿਚ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਰਾਵਤ ਨੇ ਆਖਿਆ ਹੈ ਕਿ ਇਹ ਚੋਣਾਂ ਮੁੱਖ ਤੌਰ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਮ ’ਤੇ ਲੜੀਆਂ ਜਾਣਗੀਆਂ ਪਰ ਇਸ ਤੋਂ ਇਲਾਵਾ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਦੇ ਨਾਮ ’ਤੇ ਵੀ ਚੋਣਾਂ ਵਿਚ ਉਤਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਥੋਂ ਤਕ ਪਰਗਟ ਸਿੰਘ ਦੇ ਨਾਮ ’ਤੇ ਚੋਣ ਲੜੀ ਜਾਵੇਗੀ। ਹਰੀਸ਼ ਰਾਵਤ ਨੇ ਕਿਹਾ ਕਿ ਪਰਗਟ ਸਿੰਘ ਹਾਕੀ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਰ ਵੀ ਕਈ ਉੱਘੇ ਚਿਹਰੇ ਹਨ ਜਿਨ੍ਹਾਂ ਦੇ ਨਾਂ ਨੂੰ ਚੋਣਾਂ ਵਿਚ ਵਰਤਿਆ ਜਾਵੇਗਾ ।

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਸਿੱਧੂ ਧੜੇ ਦੇ ਬਾਗੀ ਮੰਤਰੀਆਂ ਵਲੋਂ ਮੁੱਖ ਮੰਤਰੀ ਨੂੰ ਬਦਲੇ ਜਾਣ ਦੀ ਮੰਗ ਤੋਂ ਬਾਅਦ ਰਾਵਤ ਨੇ ਆਖਿਆ ਸੀ ਕਿ ਮੁੱਖ ਮੰਤਰੀ ਬਦਲੇ ਜਾਣ ਦੀ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ 2022 ਦੀਆਂ ਚੋਣਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਰਾਵਤ ਦੇ ਇਸ ਬਿਆਨ ਤੋਂ ਬਾਅਦ ਪਰਗਟ ਸਿੰਘ ਨੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਹਾਈਕਮਾਨ ਵਲੋਂ ਬਣਾਈ ਗਈ ਖੜਗੇ ਕਮੇਟੀ ਸਾਹਮਣੇ ਇਹ ਤੈਅ ਹੋਇਆ ਸੀ ਕਿ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਫਿਰ ਰਾਵਤ ਦੱਸਣ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲਾ ਬਿਆਨ ਕਿਸ ਹਿਸਾਬ ਨਾਲ ਦਿੱਤਾ ਅਤੇ ਕਦੋਂ ਇਹ ਤੈਅ ਹੋਇਆ ਹੈ।

The post ਹਰੀਸ਼ ਰਾਵਤ ਕੈਪਟਨ ਦੀ ਅਗਵਾਈ ’ਚ ਚੋਣ ਲੜਨ ਵਾਲੇ ਬਿਆਨ ਤੋਂ ਮੁਕਰੇ appeared first on TV Punjab | English News Channel.

]]>
https://en.tvpunjab.com/harish-rawat-took-a-u-turn-on-his-statement-which-stated-the-elections-will-be-contested-under-captain-amarinder-singhs-leadership/feed/ 0
ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ https://en.tvpunjab.com/man-admitted-to-pgi-comitted-suicide/ https://en.tvpunjab.com/man-admitted-to-pgi-comitted-suicide/#respond Mon, 30 Aug 2021 10:17:18 +0000 https://en.tvpunjab.com/?p=8929 ਲੁਧਿਆਣਾ ਤੋਂ ਭੈਣ ਦੇ ਘਰ ਆਏ ਨੌਜਵਾਨ ਨੇ ਪੀ. ਜੀ. ਆਈ. ਕੈਂਪਸ ਵਿਚ ਐਤਵਾਰ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਲੁਧਿਆਣਾ ਵਾਸੀ ਬੂਟਾ ਸਿੰਘ ਵਜੋਂ ਹੋਈ। ਪੁਲਸ ਨੂੰ […]

The post ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ appeared first on TV Punjab | English News Channel.

]]>
FacebookTwitterWhatsAppCopy Link

ਲੁਧਿਆਣਾ ਤੋਂ ਭੈਣ ਦੇ ਘਰ ਆਏ ਨੌਜਵਾਨ ਨੇ ਪੀ. ਜੀ. ਆਈ. ਕੈਂਪਸ ਵਿਚ ਐਤਵਾਰ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਲੁਧਿਆਣਾ ਵਾਸੀ ਬੂਟਾ ਸਿੰਘ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।

ਪੁਲਸ ਨੇ ਦੱਸਿਆ ਕਿ ਬੂਟਾ ਸਿੰਘ ਦਾ ਇਲਾਜ ਪੀ. ਜੀ. ਆਈ. ’ਚ ਚੱਲ ਰਿਹਾ ਸੀ। ਉਹ ਆਪਣੀ ਭੈਣ ਕੋਲ 15 ਦਿਨ ਪਹਿਲਾਂ ਆਇਆ ਸੀ। ਉਸ ਦੀ ਭੈਣ ਪੀ. ਜੀ. ਆਈ. ਵਿਚ ਨਰਸ ਹੈ। ਪਰਿਵਾਰ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ।

The post ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ appeared first on TV Punjab | English News Channel.

]]>
https://en.tvpunjab.com/man-admitted-to-pgi-comitted-suicide/feed/ 0
DGP ਦੀ ਜਨਤਾ ਨੂੰ ਤਿਓਹਾਰਾਂ ਦੇ ਸੀਜ਼ਨ ਦੌਰਾਨ ਕੀਤੀ ਖ਼ਾਸ ਅਪੀਲ https://en.tvpunjab.com/dgp-appeals-to-people-in-festival-season/ https://en.tvpunjab.com/dgp-appeals-to-people-in-festival-season/#respond Sun, 29 Aug 2021 06:54:08 +0000 https://en.tvpunjab.com/?p=8860 ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਾਰੇ ਸੀ.ਪੀਜ਼/ਐੱਸ. ਐੱਸ. ਪੀਜ਼ ਨੂੰ ਸੂਬੇ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਰੋਕਥਾਮ, ਅਹਿਤਿਆਤ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਸਾਰੇ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਪੰਜਾਬ ਆਰਮਡ ਪੁਲਸ (ਪੀ. ਏ. ਪੀ.) ਕੈਂਪਸ ਵਿਚ ਸੂਬਾ ਪੱਧਰੀ ਅਪਰਾਧ ਸਮੀਖਿਆ […]

The post DGP ਦੀ ਜਨਤਾ ਨੂੰ ਤਿਓਹਾਰਾਂ ਦੇ ਸੀਜ਼ਨ ਦੌਰਾਨ ਕੀਤੀ ਖ਼ਾਸ ਅਪੀਲ appeared first on TV Punjab | English News Channel.

]]>
FacebookTwitterWhatsAppCopy Link


ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਾਰੇ ਸੀ.ਪੀਜ਼/ਐੱਸ. ਐੱਸ. ਪੀਜ਼ ਨੂੰ ਸੂਬੇ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਰੋਕਥਾਮ, ਅਹਿਤਿਆਤ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਸਾਰੇ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਪੰਜਾਬ ਆਰਮਡ ਪੁਲਸ (ਪੀ. ਏ. ਪੀ.) ਕੈਂਪਸ ਵਿਚ ਸੂਬਾ ਪੱਧਰੀ ਅਪਰਾਧ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਪੁਲਸ ਮੁਖੀਆਂ ਵੱਲੋਂ ਆਪਣੇ ਸਬੰਧਿਤ ਜ਼ਿਲ੍ਹਿਆਂ ਵਿਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ, ਪਰ ਇੰਟੈਲੀਜੈਂਟ ਅਤੇ ਸਮਾਰਟ ਪੁਲਸਿੰਗ ਜਿਸ ਵਿਚ ਤਕਨਾਲੋਜੀ ਅਤੇ ਟਰੇਡ ਕ੍ਰਾਫ਼ਟ ਦੀ ਵਰਤੋਂ ਸ਼ਾਮਲ ਹੈ, ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਲੋੜ ਹੈ। ਇਹ ਮੀਟਿੰਗ ਹਾਲ ਹੀ ਵਿਚ ਰਾਜ ਵਿਚ ਗ੍ਰੇਨੇਡ ਅਤੇ ਆਰ. ਡੀ. ਐਕਸ. ਨਾਲ ਲੈਸ ਟਿਫ਼ਨ ਬਾਕਸ ਮਿਲਣ ਤੋਂ ਇਲਾਵਾ ਹੋਰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਬਰਾਮਦਗੀ, ਜਿਸ ਤੋਂ ਸਰਹੱਦੀ ਸੂਬੇ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਦੇਸ਼ ਵਿਰੋਧੀ ਅਨਸਰਾਂ ਵਲੋਂ ਕੀਤੀਆਂ ਜਾ ਰਹੀਆਂ ਵੱਡੀਆਂ ਕੋਸ਼ਿਸ਼ਾਂ ਦਾ ਸੰਕੇਤ ਮਿਲਦਾ ਹੈ, ਦੇ ਮੱਦੇਨਜ਼ਰ C ਗਈ।

ਮੀਟਿੰਗ ਵਿਚ ਰੇਲਵੇ ਦੇ ਵਿਸ਼ੇਸ਼ ਡੀ. ਜੀ. ਪੀ. ਸੰਜੀਵ ਕਾਲੜਾ, ਏ. ਡੀ. ਜੀ. ਪੀ. ਅੰਦਰੂਨੀ ਸੁਰੱਖਿਆ ਆਰ. ਐੱਨ. ਢੋਕੇ ਅਤੇ ਏ. ਡੀ. ਜੀ. ਪੀ. ਇੰਟੈਲੀਜੈਂਸ ਵਰਿੰਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਡੀ. ਜੀ. ਪੀ. ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਤੁਰੰਤ ਫ਼ੌਜਦਾਰੀ ਕੇਸ ਦਰਜ ਕੀਤੇ ਜਾਣ। ਉਨ੍ਹਾਂ ਨੇ ਰਾਜ ਵਿਚ ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਹ ਕਿਸੇ ਅਪਰਾਧਿਕ ਜਾਂ ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਂਦੇ ਹਨ ਤਾਂ ਪੁਲਸ ਕਲੀਅਰੈਂਸ ਸਰਟੀਫਿਕੇਟ ਜਾਂ ਪਾਸਪੋਰਟ ਤਸਦੀਕ ਅਤੇ ਹੋਰ ਵਿਅਕਤੀਗਤ ਜਾਂਚ ਕਾਰਵਾਈਆਂ ਸਮੇਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

The post DGP ਦੀ ਜਨਤਾ ਨੂੰ ਤਿਓਹਾਰਾਂ ਦੇ ਸੀਜ਼ਨ ਦੌਰਾਨ ਕੀਤੀ ਖ਼ਾਸ ਅਪੀਲ appeared first on TV Punjab | English News Channel.

]]>
https://en.tvpunjab.com/dgp-appeals-to-people-in-festival-season/feed/ 0
ਸਿਡਨੀ ‘ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ 1218 ਕੇਸ ਆਏ ਸਾਹਮਣੇ https://en.tvpunjab.com/corona-rage-continues-in-sydney-1218-new-cases-come-to-light/ https://en.tvpunjab.com/corona-rage-continues-in-sydney-1218-new-cases-come-to-light/#respond Sun, 29 Aug 2021 06:43:07 +0000 https://en.tvpunjab.com/?p=8857 ਸਿਡਨੀ ਵਿੱਚ ਕੋਰੋਨਾ ਦੇ ਕੇਸ ਦਿਨ ਭਰ ਦਿਨ ਵੱਧਦੇ ਜਾ ਰਹੇ ਹਨ। ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਵਾਇਰਸ ਦੇ ਹੋਰ 1218 ਮਾਮਲੇ ਦਰਜ ਕੀਤੇ ਗਏ ਹਨ।ਜੋ ਰਾਜ ਵਿੱਚ ਆਏ ਹੁਣ ਤੱਕ ਦੇ ਸੱਭ ਤੋ ਵੱਧ ਕੇਸ ਹਨ। ਕੋਵਿਡ ਨਾਲ ਸੰਬੰਧਤ ਹੋਣ ਵਾਲ਼ੀਆਂ 6 ਹੋਰ ਮੌਤਾਂ ਵੀ ਦੀ ਪੁਸ਼ਟੀ ਕੀਤੀ ਗਈ ਹੈ।ਜਿਸ ਨਾਲ ਕੋਰੋਨਾ ਨਾਲ ਹੋਣ […]

The post ਸਿਡਨੀ ‘ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ 1218 ਕੇਸ ਆਏ ਸਾਹਮਣੇ appeared first on TV Punjab | English News Channel.

]]>
FacebookTwitterWhatsAppCopy Link


ਸਿਡਨੀ ਵਿੱਚ ਕੋਰੋਨਾ ਦੇ ਕੇਸ ਦਿਨ ਭਰ ਦਿਨ ਵੱਧਦੇ ਜਾ ਰਹੇ ਹਨ। ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਵਾਇਰਸ ਦੇ ਹੋਰ 1218 ਮਾਮਲੇ ਦਰਜ ਕੀਤੇ ਗਏ ਹਨ।ਜੋ ਰਾਜ ਵਿੱਚ ਆਏ ਹੁਣ ਤੱਕ ਦੇ ਸੱਭ ਤੋ ਵੱਧ ਕੇਸ ਹਨ। ਕੋਵਿਡ ਨਾਲ ਸੰਬੰਧਤ ਹੋਣ ਵਾਲ਼ੀਆਂ 6 ਹੋਰ ਮੌਤਾਂ ਵੀ ਦੀ ਪੁਸ਼ਟੀ ਕੀਤੀ ਗਈ ਹੈ।ਜਿਸ ਨਾਲ ਕੋਰੋਨਾ ਨਾਲ ਹੋਣ ਵਾਲ਼ੀਆਂ ਮੌਤਾਂ ਦੀ ਕੁੱਲ ਗਿਣਤੀ 89 ਹੋ ਗਈ ਹੈ। ਮੌਤ ਹੋਣ ਵਾਲ਼ਿਆਂ ਵਿੱਚ ਦੋ ਵਿਅਕਤੀਆਂ ਦੀ ਉਮਰ 80 ਸਾਲ ਸੀ। 3 ਦੀ ਉਮਰ 70 ਸਾਲ ਸੀ ਅਤੇ ਇੱਕ ਬੀਬੀ ਦੀ ਉਮਰ 80 ਸਾਲ ਦੱਸੀ ਜਾ ਰਹੀ ਹੈ।

6 ਲੋਕ ਜਿਨਾਂ ਦੀ ਮੌਤ ਹੋਈ ਹੈ ਵਿੱਚ 4 ਨੂੰ ਕੋਵਿਡ ਵੈਕਸੀਨ ਦੀ ਡੋਜ਼ ਨਹੀਂ ਲੱਗੀ ਸੀ ਅਤੇ 2 ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੋਈ ਸੀ। ਐਤਵਾਰ ਨੂੰ ਘੋਸ਼ਿਤ ਕੀਤੇ ਗਏ ਨਵੇਂ ਮਾਮਲਿਆਂ ਵਿੱਚੋਂ, 887 ਪੱਛਮ ਅਤੇ ਦੱਖਣ-ਪੱਛਮੀ ਸਿਡਨੀ ਦੇ ਹਨ, ਹੋਰ 27 ਰਾਜ ਦੇ ਪੱਛਮ ਅਤੇ ਦੂਰ ਪੱਛਮ ਦੇ ਹਨ। ਪ੍ਰੀਮੀਅਰ ਗਲੇਡਿਸ ਬੇਰੇਜਿਕਿਅਨ ਨੇ ਕਿਹਾ ਕਿ ਉਹ ਖੇਤਰ ਰਾਜ ਵਿੱਚ “ਚਿੰਤਾ ਦੇ ਸਭ ਤੋਂ ਵੱਡੇ ਖੇਤਰ” ਬਣੇ ਹੋਏ ਹਨ। ਇਸ ਵੇਲੇ ਹਸਪਤਾਲ ਵਿੱਚ 813 ਕੋਵਿਡ ਕੇਸ ਦਾਖਲ ਹਨ, ਜਿਨ੍ਹਾਂ ਵਿੱਚ 126 ਲੋਕ ਸਖ਼ਤ ਦੇਖਭਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 54 ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ।

ਆਈ ਸੀ ਯੂ ਵਿੱਚ ਰਹਿਣ ਵਾਲਿਆਂ ਵਿੱਚੋਂ, 113 ਬਿਨਾਂ ਟੀਕਾਕਰਣ ਦੇ ਹਨ, 12 ਨੂੰ ਆਪਣੀ ਪਹਿਲੀ ਖੁਰਾਕ ਮਿਲੀ ਹੈ ਅਤੇ ਇੱਕ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਜਦੋਂ ਤੋਂ ਜੂਨ ਵਿੱਚ ਪ੍ਰਕੋਪ ਸ਼ੁਰੂ ਹੋਇਆ ਸੀ, ਐਨ ਐਸ ਡਬਲਊ ਵਿੱਚ 18,972 ਸਥਾਨਕ ਤੌਰ ‘ਤੇ ਐਕੁਆਇਰ ਕੀਤੇ ਗਏ ਕੋਵਿਡ ਕੇਸ ਹੋਏ ਹਨ। ਐਤਵਾਰ ਦੇ ਮਾਮਲੇ 106,000 ਲੋਕਾਂ ਦੇ ਟੈਸਟਾਂ ਲਈ ਅੱਗੇ ਆਉਣ ਤੋਂ ਬਾਅਦ ਆਏ ਹਨ।

The post ਸਿਡਨੀ ‘ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ 1218 ਕੇਸ ਆਏ ਸਾਹਮਣੇ appeared first on TV Punjab | English News Channel.

]]>
https://en.tvpunjab.com/corona-rage-continues-in-sydney-1218-new-cases-come-to-light/feed/ 0
ਅਫਗਾਨ ਵਿਰੋਧੀਆਂ ਦੇ ਜਵਾਬੀ ਹਮਲੇ ਵਜੋਂ ਤਾਲਿਬਾਨ ਨੂੰ ਭਾਰੀ ਨੁਕਸਾਨ https://en.tvpunjab.com/heavy-damage-to-taliban-in-retaliation-by-afghan-opponents/ https://en.tvpunjab.com/heavy-damage-to-taliban-in-retaliation-by-afghan-opponents/#respond Sun, 29 Aug 2021 06:36:45 +0000 https://en.tvpunjab.com/?p=8853 ਅਫਗਾਨਸਿਤਾਨ ਦੇ ਕਪਿਸਾ ਸੂਬੇ ਵਿਚ ਤਾਲਿਬਾਨ ਅਤੇ ਵਿਰੋਧੀ ਸ਼ਕਤੀਆਂ ਵਿਚਾਲੇ ਭਿਆਨਕ ਲੜਾਈ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਮੁਤਾਬਕ ਇਸ ਲੜਾਈ ਵਿਚ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਉਸ ਦੇ ਕਈ ਅੱਤਵਾਦੀ ਮਾਰੇ ਗਏ ਹਨ। ਸਥਾਨਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਸ਼ੀਰ ਸੂਬੇ ਦੇ ਅਫਗਾਨੀਆਂ ਦੀ ਅਗਵਾਈ ਵਾਲੇ ਵਿਰੋਧੀ ਫਰੰਟ ਨਾਲ ਜੰਗਬੰਦੀ […]

The post ਅਫਗਾਨ ਵਿਰੋਧੀਆਂ ਦੇ ਜਵਾਬੀ ਹਮਲੇ ਵਜੋਂ ਤਾਲਿਬਾਨ ਨੂੰ ਭਾਰੀ ਨੁਕਸਾਨ appeared first on TV Punjab | English News Channel.

]]>
FacebookTwitterWhatsAppCopy Link


ਅਫਗਾਨਸਿਤਾਨ ਦੇ ਕਪਿਸਾ ਸੂਬੇ ਵਿਚ ਤਾਲਿਬਾਨ ਅਤੇ ਵਿਰੋਧੀ ਸ਼ਕਤੀਆਂ ਵਿਚਾਲੇ ਭਿਆਨਕ ਲੜਾਈ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਮੁਤਾਬਕ ਇਸ ਲੜਾਈ ਵਿਚ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਉਸ ਦੇ ਕਈ ਅੱਤਵਾਦੀ ਮਾਰੇ ਗਏ ਹਨ।

ਸਥਾਨਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਸ਼ੀਰ ਸੂਬੇ ਦੇ ਅਫਗਾਨੀਆਂ ਦੀ ਅਗਵਾਈ ਵਾਲੇ ਵਿਰੋਧੀ ਫਰੰਟ ਨਾਲ ਜੰਗਬੰਦੀ ਉਲੰਘਣਾ ਕਰਨ ‘ਤੇ ਤਾਲਿਬਾਨ ਨੂੰ ਭਾਰੀ ਖਮਿਆਜਾ ਭੁਗਤਣਾ ਪਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਪੰਜਸ਼ੀਰ ਸੂਬੇ ਦੀ ਸਰਹੱਦ ‘ਤੇ ਹਮਲਾ ਕੀਤਾ। ਇਸ ਦੇ ਜਵਾਬ ਵਿਚ ਨੈਸ਼ਨਲ ਰਸਿਸਟੈਂਸ ਫਰੰਟ (ਐੱਨ.ਆਰ.ਐੱਫ..) ਦੇ ਲੜਾਕਿਆਂ ਨੇ ਵੀ ਜ਼ਬਰਦਸਤ ਜਵਾਬੀ ਹਮਲਾ ਕੀਤਾ ਅਤੇ ਤਾਲਿਬਾਨ ਅੱਤਵਾਦੀਆਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਤਾਲਿਬਾਨ ਦਾ ਦੂਜੇ ਨੰਬਰ ਦਾ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਕਾਬੁਲ ਤੋਂ ਕੰਧਾਰ ਪਰਤ ਗਿਆ ਹੈ।

ਮੀਡੀਆ ਵਿਚ ਪੰਜਸ਼ੀਰ ਦੇ ਸ਼ੇਰ ਦੇ ਨਾਮ ਨਾਲ ਮਸ਼ਹੂਰ ਰਹੇ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਅਤੇ ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਦੀ ਅਗਵਾਈ ਵਿਚ ਵਿਰੋਧੀ ਫਰੰਟ ਨੇ ਤਾਲਿਬਾਨ ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ ਹੈ। ਅਹਿਮਦ ਸ਼ਾਹ ਮਸੂਦ ਨੂੰ ਤਾਲਿਬਾਨ ਨੇ ਅਲ ਕਾਇਦਾ ਨਾਲ ਮਿਲ ਕੇ ਮਾਰ ਦਿੱਤਾ ਸੀ। ਪੰਜਸ਼ੀਰ ਸੂਬਾ ਹਾਲੇ ਤਾਲਿਬਾਨ ਤੇ ਕਬਜ਼ੇ ਵਿਚ ਨਹੀਂ ਹੈ। ਉਹ ਇਸ ‘ਤੇ ਕਬਜ਼ਾ ਕਰਨ ਦੀ ਕੋਸਿਸ਼ ਕਰ ਰਿਹਾ ਹੈ। ਅਹਿਮਦ ਮਸੂਦ ਦੇ ਨਾਲ ਹੀ ਸਾਲੇਹ ਨੇ ਤਾਲਿਬਾਨ ਸਾਹਮਣੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਲੜਨ ਦੀ ਗੱਲ ਕਹੀ ਹੈ। ਭਾਵੇਂਕਿ ਤਾਲਿਬਾਨ ਅਤੇ ਪੰਜਸ਼ੀਰ ਵਿਚਕਾਰ ਗੱਲਬਾਤ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪੰਜਸ਼ੀਰ ਵਿਚ ਮਸੂਦ ਅਤੇ ਸਾਲੇਹ ਨਾਲ ਤਾਲਿਬਾਨ ਦੇ ਵਿਰੋਧੀ ਅਫਗਨੀਆਂ ਨੇ ਐੱਨ.ਆਰ.ਐੱਫ. ਨਾਮ ਨਾਲ ਨਵਾਂ ਸੰਗਠਨ ਬਣਾਇਆ ਹੈ। ਉਹਨਾਂ ਨੇ ਤਾਲਿਬਾਨ ਦੇ ਹਮਲੇ ਦਾ ਜਵਾਬ ਦੇਣ ਲਈ ਪੰਜਸ਼ੀਰ ਦੀਆਂ ਪਹਾੜੀਆਂ ‘ਤੇ ਆਪਣੇ ਲੜਾਕੇ ਤਾਇਨਾਤ ਕਰ ਦਿੱਤੇ ਹਨ।

The post ਅਫਗਾਨ ਵਿਰੋਧੀਆਂ ਦੇ ਜਵਾਬੀ ਹਮਲੇ ਵਜੋਂ ਤਾਲਿਬਾਨ ਨੂੰ ਭਾਰੀ ਨੁਕਸਾਨ appeared first on TV Punjab | English News Channel.

]]>
https://en.tvpunjab.com/heavy-damage-to-taliban-in-retaliation-by-afghan-opponents/feed/ 0
ਪੰਜਾਬ ਕਾਂਗਰਸ ਦੇ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਸ਼ੱਕ ਦੇ ਬੱਦਲ ਲੱਗੇ ਮੰਡਰਾਉਣ https://en.tvpunjab.com/doubts-hover-over-punjab-cabinet-reshuffle/ https://en.tvpunjab.com/doubts-hover-over-punjab-cabinet-reshuffle/#respond Sun, 29 Aug 2021 06:20:33 +0000 https://en.tvpunjab.com/?p=8849 ਪੰਜਾਬ ਸਰਕਾਰ ਅਤੇ ਕਾਂਗਰਸ ਦੇ ਪੱਧਰ ’ਤੇ ਬਦਲੇ ਸਮੀਕਰਨਾਂ ਨਾਲ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ। ਚੋਣਾਂ ਵਿਚ ਕੁਝ ਮਹੀਨਿਆਂ ਦਾ ਸਮਾਂ ਰਹਿਣ ਤੋਂ ਪਹਿਲਾਂ ਨੇਤਾਵਾਂ ਦੀ ਨਾਰਾਜ਼ਗੀ ਜ਼ੋਖ਼ਮ ਦਾ ਸਬੱਬ ਬਣ ਸਕਦੀ ਹੈ। ਇਸ ਲਈ ਹਾਈਕਮਾਨ ਵੀ ਫਿਲਹਾਲ ਕਿਸੇ ਵੀ ਬਦਲਾਅ ਦੇ ਪੱਖ ਵਿਚ ਨਹੀਂ ਹੈ। ਪੰਜਾਬ ਕਾਂਗਰਸ ਇੰਚਾਰਜ […]

The post ਪੰਜਾਬ ਕਾਂਗਰਸ ਦੇ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਸ਼ੱਕ ਦੇ ਬੱਦਲ ਲੱਗੇ ਮੰਡਰਾਉਣ appeared first on TV Punjab | English News Channel.

]]>
FacebookTwitterWhatsAppCopy Link


ਪੰਜਾਬ ਸਰਕਾਰ ਅਤੇ ਕਾਂਗਰਸ ਦੇ ਪੱਧਰ ’ਤੇ ਬਦਲੇ ਸਮੀਕਰਨਾਂ ਨਾਲ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ। ਚੋਣਾਂ ਵਿਚ ਕੁਝ ਮਹੀਨਿਆਂ ਦਾ ਸਮਾਂ ਰਹਿਣ ਤੋਂ ਪਹਿਲਾਂ ਨੇਤਾਵਾਂ ਦੀ ਨਾਰਾਜ਼ਗੀ ਜ਼ੋਖ਼ਮ ਦਾ ਸਬੱਬ ਬਣ ਸਕਦੀ ਹੈ। ਇਸ ਲਈ ਹਾਈਕਮਾਨ ਵੀ ਫਿਲਹਾਲ ਕਿਸੇ ਵੀ ਬਦਲਾਅ ਦੇ ਪੱਖ ਵਿਚ ਨਹੀਂ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਇਹ ਸਿਰਫ ਭਰਮ ਫੈਲਾਇਆ ਜਾ ਰਿਹਾ ਹੈ ਕਿ ਇਸ ਨੂੰ ਜਾਂ ਉਸ ਨੂੰ ਕੱਢਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਭਰੋਸਾ ਦਿਵਾਇਆ ਹੈ ਕਿ ਕਿਸੇ ਖ਼ਿਲਾਫ਼ ਬਦਲੇ ਦੀ ਕਾਰਵਾਈ ਨਹੀਂ ਹੋ ਰਹੀ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਤਾਂ ਉਹ ਸਿੱਧੇ ਮੁੱਖ ਮੰਤਰੀ ਨਾਲ ਸੰਪਰਕ ਕਰ ਸਕਦਾ ਹੈ।

ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਕਦੇ-ਕਦੇ ਮੁੱਖ ਮੰਤਰੀ ਦੇ ਪੱਧਰ ’ਤੇ ਨਹੀਂ ਪਰ ਅਧਿਕਾਰੀਆਂ ਦੇ ਪੱਧਰ ’ਤੇ ਕਿਸੇ ਖਾਸ ਦੇ ਖ਼ਿਲਾਫ਼ ਕਾਰਵਾਈ ਦੀ ਪਹਿਲ ਹੋ ਜਾਂਦੀ ਹੈ, ਉਸ ਬਾਰੇ ਵੀ ਨੇਤਾ ਸੂਚਿਤ ਕਰ ਸਕਦੇ ਹਨ। ਕਾਂਗਰਸ ਦਾ ਹਰ ਨੇਤਾ ਚਾਹੁੰਦਾ ਹੈ ਕਿ ਉਹ 2022 ਵਿਚ ਜਿੱਤ ਪ੍ਰਾਪਤ ਕਰੇ ਅਤੇ ਉਸ ਦਾ ਰਾਜਨੀਤਕ ਹਿੱਤ ਨਾ ਹੋਵੇ। ਹੁਣ ਜਦੋਂ ਮੌਜੂਦਾ ਘਟਨਾਕ੍ਰਮ ਦੇ ਚੱਲਦੇ ਕਾਂਗਰਸ ਦੇ ਸਿਆਸੀ ਸਮੀਕਰਣ ਬਦਲੇ ਨਜ਼ਰ ਆ ਰਹੇ ਹਨ ਤਾਂ ਇਹੀ ਆਖਿਆ ਜਾ ਸਕਦਾ ਹੈ ਕਿ ਫਿਲਹਾਲ ਹਾਈਕਮਾਨ ਕਿਸੇ ਤਰ੍ਹਾਂ ਦੇ ਬਦਲਾਅ ਜ਼ੋਖ਼ਮ ਨਹੀਂ ਚੁੱਕ ਸਕਦੀ ਹੈ।

The post ਪੰਜਾਬ ਕਾਂਗਰਸ ਦੇ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਸ਼ੱਕ ਦੇ ਬੱਦਲ ਲੱਗੇ ਮੰਡਰਾਉਣ appeared first on TV Punjab | English News Channel.

]]>
https://en.tvpunjab.com/doubts-hover-over-punjab-cabinet-reshuffle/feed/ 0
DSGMC ਚੋਣਾਂ ਐਤਵਾਰ ਨੂੰ ਹੋਈਆਂ, 312 ਉਮੀਦਵਾਰ ਮੈਦਾਨ ’ਚ ਉਤਰੇ https://en.tvpunjab.com/dsgmc-elections-were-contested-on-sunday-312-candidates-took-part-in-the-elections/ https://en.tvpunjab.com/dsgmc-elections-were-contested-on-sunday-312-candidates-took-part-in-the-elections/#respond Mon, 23 Aug 2021 07:34:27 +0000 https://en.tvpunjab.com/?p=8418 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਐਤਵਾਰ ਨੂੰ ਹੋਈਆਂ। ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਦੀ ਨਿਗਰਾਨੀ ਹੇਠ ਚੋਣ ਅਮਲ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਚੱਲਿਆ।ਦਿੱਲੀ ਦੇ ਸਾਰੇ 46 ਗੁਰਦੁਆਰਾ ਵਾਰਡ ਲਈ 23 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਸਰਕਾਰੀ ਸਕੂਲਾਂ […]

The post DSGMC ਚੋਣਾਂ ਐਤਵਾਰ ਨੂੰ ਹੋਈਆਂ, 312 ਉਮੀਦਵਾਰ ਮੈਦਾਨ ’ਚ ਉਤਰੇ appeared first on TV Punjab | English News Channel.

]]>
FacebookTwitterWhatsAppCopy Link


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਐਤਵਾਰ ਨੂੰ ਹੋਈਆਂ। ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਦੀ ਨਿਗਰਾਨੀ ਹੇਠ ਚੋਣ ਅਮਲ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਚੱਲਿਆ।ਦਿੱਲੀ ਦੇ ਸਾਰੇ 46 ਗੁਰਦੁਆਰਾ ਵਾਰਡ ਲਈ 23 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਸਨ।

ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਸਰਕਾਰੀ ਸਕੂਲਾਂ ‘ਚ ਬਣਾਏ ਗਏ 546 ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਗਈਆਂ। ਚੋਣ ਮੈਦਾਨ ‘ਚ 132 ਨਿਰਦਲ ਉਮੀਦਵਾਰਾਂ ਸਮੇਤ ਕੁੱਲ 312 ਉਮੀਦਵਾਰ ਸਨ। DSGMC ਚੋਣਾਂ ‘ਚ ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਰਨਾ ਭਰਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਦੀ ਪਾਰਟੀ ਦੇ ਵਿਚ ਹੈ। ਚੋਣ ਪ੍ਰਚਾਰ ਦੌਰਾਨ ਦੋਵੇਂ ਹੀ ਆਪਣੀ-ਆਪਣੀ ਜਿੱਤਾ ਦਾ ਦਾਅਵਾ ਕਰਦੇ ਰਹੇ ਹਨ।

ਸਵੇਰੇ 8 ਵਜੇ ਤੋਂ ਸਿੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਵੱਡੀ ਗਿਣਤੀ ਵਿਚ ਲੋਕ ਵੋਟਾਂ ਪਾਉਣ ਲਈ ਉੱਥੇ ਪਹੁੰਚੇ। ਵੋਟਾਂ ਨੂੰ ਲੈ ਕੇ ਬੀਬੀਆਂ ਵਿਚ ਵੀ ਉਤਸ਼ਾਹ ਨਜ਼ਰ ਆਇਆ । ਇੰਨਾ ਚੋਣਾਂ ਵਿਚ ਸਾਰੇ 576 ਬੂਥਾਂ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਸਾਰੇ ਬੂਥਾਂ ’ਤੇ ਉੱਚਿਤ ਪੈਰਾ-ਮਿਲਟਰੀ ਅਤੇ ਪੁਲਸ ਦੇ ਜਵਾਨ ਤਾਇਨਾਤ ਰਹੇ। ਪੁਲਸ ਦੇ ਆਲਾ ਅਧਿਕਾਰੀ ਆਪਣੇ-ਆਪਣੇ ਇਲਾਕੇ ਵਿਚ ਬੂਥਾਂ ’ਤੇ ਨਜ਼ਰ ਰੱਖ ਰਹੇ ਸਨ। ਸਾਰੇ ਬੂਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਸਨ।

ਕੁੱਲ CA —
ਦਿੱਲੀ ਸਿੱਖ ਚੋਣਾਂ ਲਈ ਕੁੱਲ 312 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਸਨ। ਚੋਣਾਂ ’ਚ 7 ਧਾਰਮਿਕ ਪਾਰਟੀਆਂ ਮੈਦਾਨ ਵਿਚ ਸਨ। ਇਨ੍ਹਾਂ ’ਚੋਂ ਮੁੱਖ ਰੂਪ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਚੋਣਾਂ ਲੜ ਰਹੀ ਹੈ। ਚੋਣਾਂ ਲਈ 546 ਪੋਲਿੰਗ ਬੂਥ ਬਣਾਏ ਗਏ। ਇਸ ਵਾਰ ਕੁੱਲ 3.42 ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਿੱਤੀ । ਕੁੱਲ ਵੋਟਰਾਂ ਵਿਚ 1.71 ਲੱਖ ਪੁਰਸ਼ ਵੋਟਰ ਅਤੇ ਕਰੀਬ 1.71 ਲੱਖ ਮਹਿਲਾ ਵੋਟਰ ਸਨ। ਚੋਣਾਂ ਦੇ ਨਤੀਜੇ 25 ਅਗਸਤ ਨੂੰ ਐਲਾਨੇ ਜਾਣਗੇ।

The post DSGMC ਚੋਣਾਂ ਐਤਵਾਰ ਨੂੰ ਹੋਈਆਂ, 312 ਉਮੀਦਵਾਰ ਮੈਦਾਨ ’ਚ ਉਤਰੇ appeared first on TV Punjab | English News Channel.

]]>
https://en.tvpunjab.com/dsgmc-elections-were-contested-on-sunday-312-candidates-took-part-in-the-elections/feed/ 0
ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵੱਲੋਂ ਰਾਹਤ https://en.tvpunjab.com/ex-dgp-sumedh-saini-granted-bail-by-high-court/ https://en.tvpunjab.com/ex-dgp-sumedh-saini-granted-bail-by-high-court/#respond Thu, 12 Aug 2021 08:02:55 +0000 https://en.tvpunjab.com/?p=7666 ਚੰਡੀਗੜ੍ਹ :  ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਮਿਲ ਗਈ ਹੈ ।  ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਨੂੰ ਇਕ ਹਫਤੇ ਅੰਦਰ ਜਾਂਚ ਵਿਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ । ਪੰਜਾਬ ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਵਿਚ ਸੈਣੀ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ […]

The post ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵੱਲੋਂ ਰਾਹਤ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ :  ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਮਿਲ ਗਈ ਹੈ ।  ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਨੂੰ ਇਕ ਹਫਤੇ ਅੰਦਰ ਜਾਂਚ ਵਿਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ । ਪੰਜਾਬ ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਵਿਚ ਸੈਣੀ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ । ਇਸ ਤੋਂ ਪਹਿਲਾ ਸੈਣੀ ਨੇ ਮੋਹਾਲੀ ਦੀ ਜਿਲ੍ਹਾ ਅਦਾਲਤ ਤੋਂ ਅਗਾਊ ਜ਼ਮਾਨਤ ਮੰਗੀ ਸੀ।

ਇਹ ਅਰਜ਼ੀ ਜਿਲ੍ਹਾ ਅਦਾਲਤ ਨੇ ਸ਼ੁਕਰਵਾਰ ਨੂੰ ਰੱਦ ਕਰ ਦਿੱਤਾ ਸੀ । ਜਿਸ ਤੋਂ ਬਾਅਦ ਸੈਣੀ ਨੇ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਮੰਗੀ ਸੀ । ਹਾਈ ਕੋਰਟ ਨੇ ਅੱਜ ਸੈਣੀ ਨੂੰ ਅਗਾਊ ਜ਼ਮਾਨਤ ਦਿੰਦੇ ਹੋਏ ਇਕ ਹਫਤੇ ਦੇ ਅੰਦਰ ਜਾਂਚ ਵਿਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਹਨ ।

ਟੀਵੀ ਪੰਜਾਬ ਬਿਊਰੋ

The post ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵੱਲੋਂ ਰਾਹਤ appeared first on TV Punjab | English News Channel.

]]>
https://en.tvpunjab.com/ex-dgp-sumedh-saini-granted-bail-by-high-court/feed/ 0
ਲਾਈਵ : ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਕਾਫ਼ਲਾ ਪਹੁੰਚਿਆ ਜਲੰਧਰ https://en.tvpunjab.com/indian-hockey-team-players-reached-jalandhar/ https://en.tvpunjab.com/indian-hockey-team-players-reached-jalandhar/#respond Wed, 11 Aug 2021 07:53:15 +0000 https://en.tvpunjab.com/?p=7519 ਉਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਪਰਤੀ ਹਾਕੀ ਟੀਮ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਹੁਣ ਜਲੰਧਰ ਪਹੁੰਚ ਗਈ ਹੈ।  

The post ਲਾਈਵ : ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਕਾਫ਼ਲਾ ਪਹੁੰਚਿਆ ਜਲੰਧਰ appeared first on TV Punjab | English News Channel.

]]>
FacebookTwitterWhatsAppCopy Link


ਉਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਪਰਤੀ ਹਾਕੀ ਟੀਮ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਹੁਣ ਜਲੰਧਰ ਪਹੁੰਚ ਗਈ ਹੈ।

 

The post ਲਾਈਵ : ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਕਾਫ਼ਲਾ ਪਹੁੰਚਿਆ ਜਲੰਧਰ appeared first on TV Punjab | English News Channel.

]]>
https://en.tvpunjab.com/indian-hockey-team-players-reached-jalandhar/feed/ 0