ਕੈਨੇਡਾ ਦੇ ਹਾਈ ਕਮੀਸ਼ਨ ਵੱਲੋਂ ਭਾਰਤ ‘ਚ ਬਾਇਓਮੈਟ੍ਰਿਕ ਅਪੁਆਇੰਟਮੈਂਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਸੰਬੰਧੀ ਟਵਿੱਟਰ ‘ਤੇ ਟਵੀਟ ਕੀਤਾ ਗਿਆ। ਕੈਨੇਡਾ ਦੇ ਹਾਈ ਕਮੀਸ਼ਨ ਦਾ ਕਹਿਣਾ ਹੈ ਕਿ ਬਾਇਓਮੈਟ੍ਰਿਕ ਅਪੁਆਇੰਟਮੈਂਟ ਜੂਨ 17 ਤੋਂ ਲਈ ਜਾ ਸਕੇਗੀ।
ਇਸ ਵਾਸਤੇ VAC ਰਾਹੀਂ ਅਪੁਆਇੰਟਮੈਂਟ ਲਈ ਜਾ ਸਕਦੀ ਹੈ। ਸਾਂਝੇ ਕੀਤੇ ਲਿੰਕ ‘ਤੇ ਵੈੱਬ ਫਾਰਮ ਜਮਾ ਕਰਵਾਇਆ ਜਾ ਸਕਦਾ ਹੈ। ਨਾਲ ਹੀ ਹਾਈ ਕਮੀਸ਼ਨ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਵੀ ਕੈਨੇਡਾ ਆਉਣਗੇ ਉਨ੍ਹਾਂ ‘ਤਰ ਯਾਤਰਾ ਪਾਬੰਦੀਆਂ ਲਾਗੂ ਰਹਿਣਗੀਆਂ। ਇਸ ਸਮੇਂ ਕੈਨੇਡਾ ‘ਚ ਉਹ ਵੀ ਯਾਤਰਾ ਨਹੀਂ ਕਰ ਸਕਦੇ ਜਿਨ੍ਹਾਂ ਕੋਲ ਵੀਜ਼ਾ ਹੈ ਕਿਉਂਕਿ ਕੈਨੇਡਾ ਵੱਲੋਂ ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਰੋਕ ਲਗਾਈ ਗਈ ਹੈ।
ਕੈਨੇਡਾ ਦੇ ਹਾਈ ਕਮੀਸ਼ਨ ਨੇ ਇਹ ਵੀ ਦੱਸਿਆ ਹੈ ਕਿ ਕਾਰਵਾਈ ‘ਚ ਦੇਰੀ ਹੋ ਸਕਦੀ ਹੈ। ਜੇਕਰ ਅਪੁਆਇੰਟਮੈਂਟ ਨਹੀਂ ਮਿਲ ਰਹੀ,ਇਸ ਲਈ ਕਲਾਇੰਟ ਮਲਟੀਪਲ ਵੈੱਬਫੌਰਮ ਬੇਨਤੀ ਨਾ ਭੇਜਣ। ਕਲਾਇੰਟ ਸਬਰ ਕਰਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ।