Site icon TV Punjab | English News Channel

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਭਿਆਨਕ ਧਮਾਕਾ, 7 ਲੋਕਾਂ ਦੀ ਮੌਤ, 50 ਜ਼ਖ਼ਮੀ

ਢਾਕਾ -ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਐਤਵਾਰ ਸ਼ਾਮ ਨੂੰ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕ ਮਾਰੇ ਗਏ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ, ਫ਼ੈਸਲੂਰ ਰਹਿਮਾਨ ਨੇ ਦੇ ਮੁਤਾਬਿਕ ਇਹ ਧਮਾਕਾ ਢਾਕਾ ਦੇ ਮੋਘਬਾਜ਼ਾਰ ਖੇਤਰ ਦੀ ਇਕ ਇਮਾਰਤ ਵਿਚ ਹੋਇਆ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੀਆਂ ਸੱਤ ਇਮਾਰਤਾਂ ਨੂੰ ਨੁਕਸਾਨੀਆਂ ਗਈਆਂ। ਜਿਸ ਇਮਾਰਤ ਵਿਚ ਧਮਾਕਾ ਹੋਇਆ ਸੀ ਉਸ ਵਿਚ ਫਾਸਟ ਫੂਡ ਦੀ ਇਕ ਦੁਕਾਨ ਸੀ।

ਢਾਕਾ ਪੁਲਿਸ ਦੇ ਡਿਪਟੀ ਕਮਿਸ਼ਨਰ ਸੱਜਾਦ ਹੁਸੈਨ ਮੁਤਾਬਕ ਮਾਹਰ ਇਸ ਗੱਲ ਦੀ ਖੋਖ ਕਰ ਰਹੇ ਹਨ ਤੇ ਧਮਾਕੇ ਕਿਵੇਂ ਹੋਇਆ । ਰਿਪੋਰਟਾਂ ਦੇ ਮੁਤਾਬਿਕ ਦੁਕਾਨ ਵਿਚ ਪਈ ਗੈਸ ਪਾਈਪ ਲਾਈਨ ਜਾਂ ਗੈਸ ਸਿਲੰਡਰ ਵਿਚ ਕੋਈ ਨੁਕਸ ਧਮਾਕੇ ਦਾ ਕਾਰਨ ਹੋ ਸਕਦਾ ਸੀ। ਢਾਕਾ ਦੇ ਇਕ ਟੀਵੀ ਚੈਨਲ ਦੇ ਮੁਤਾਬਕ 50 ਦੇ ਕਰੀਬ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ।

ਟੀਵੀ ਪੰਜਾਬ ਬਿਊਰੋ

Exit mobile version