Site icon TV Punjab | English News Channel

ਮੰਦਭਾਗੀ ਖ਼ਬਰ : ਤੁਰਕੀ ਦੇ ਏਜੀਅਨ ਸਾਗਰ ਰਾਹੀਂ 45 ਪਰਵਾਸੀਆਂ ਨੂੰ ਯੂਰਪ ਲਿਜਾਣ ਵਿਚ ਮਦਦ ਕਰ ਰਹੀ ਕਿਸ਼ਤੀ ਸਮੁੰਦਰ ਵਿਚ ਡੁੱਬੀ

ਇਸਤਾਂਬੁਲ – ਦੱਖਣ-ਪੂਰਬੀ ਏਜੀਅਨ ਸਾਗਰ ਵਿਚ 45 ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਦੇ ਡੁੱਬਣ ਦੀ ਖ਼ਬਰ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦਿੱਤੀ।ਮੰਤਰਾਲੇ ਨੇ ਟਵੀਟ ਕੀਤਾ ਕਿ ਕਿਸ਼ਤੀ ਕਾਰਪਾਥੋਸ ਗ੍ਰੀਕ ਪ੍ਰਾਇਦੀਪ ਦੇ ਦੱਖਣ ਵਿਚ ਕਰੀਬ 100 ਕਿਲੋਮੀਟਰ ਦੂਰ ਜਾ ਕੇ ਡੁੱਬੀ। 
ਮੰਤਰਾਲੇ ਨੇ ਦੱਸਿਆ ਕਿ ਬਚਾਅ ਕੋਸ਼ਿਸ਼ ਵਿਚ ਦੋ ਜਹਾਜ਼ ਅਤੇ ਇਕ ਕਿਸ਼ਤੀ ਲੱਗੇ ਹੋਏ ਹਨ। ਇਹ ਪ੍ਰਵਾਸੀ ਤੁਰਕੀ ਤੋਂ ਯੂਨਾਨ ਵਿਚ ਏਜੀਅਨ ਸਾਗਰ ਦੇ ਰਸਤੇ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਥੋਂ ਅੱਗੇ ਉਹ ਯੂਰਪ ਵਿਚ ਪਹੁੰਚ ਸਕਦੇ ਸਨ। ਇਹ ਯਾਤਰਾ ਕਾਫੀ ਖਤਰਨਾਕ ਸੀ। ਤੁਰਕੀ ਅਤੇ ਯੂਰਪੀ ਸੰਘ ਵਿਚਕਾਰ 2016 ਵਿਚ ਹੋਏ ਪ੍ਰਵਾਸੀ ਸਮਝੌਤੇ ਕਾਰਨ ਪ੍ਰਵਾਸੀਆਂ ਦੀ ਆਵਾਜਾਈ ‘ਤੇ ਰੋਕ ਤੋੰ ਬਾਅਦ ਕਈ ਲੋਕ ਇਸ ਖਤਰਨਾਕ ਸਮੁੰਦਰੀ ਰਸਤੇ ਤੋਂ ਗ੍ਰੀਕ ਪ੍ਰਾਇਦੀਪ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਈ ਵਾਰ ਜਾਨਲੇਵਾ ਸਾਬਤ ਹੁੰਦਾ ਹੈ।