Site icon TV Punjab | English News Channel

ਸ੍ਰੀ ਅਨੰਦਪੁਰ ਸਾਹਿਬ ‘ਚ ਬੰਬ ਮਿਲਣ ਨਾਲ ਇਲਾਕੇ ਵਿੱਚ ਫੈਲੀ ਦਹਿਸ਼ਤ, ਸੁਰੱਖਿਆ ਅਮਲੇ ਨੇ ਕੀਤਾ ਡਫਿਊਜ਼

FacebookTwitterWhatsAppCopy Link

ਸ੍ਰੀ ਆਨੰਦਪੁਰ ਸਾਹਿਬ – ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਲਮਲੈਹੜੀ ਪੁਲ ਕੋਲ ਪੁਲਸ ਨੂੰ ਬੰਬ ਮਿਲਣ ਨਾਲ ਸਮੁੱਚੇ ਇਲਾਕੇ ਵਿਚ ਸਨਸਨੀ ਫੈਲ ਗਈ। ਸੁਰੱਖਿਆ ਅਮਲੇ ਵੱਲੋਂ ਬੰਬ ਨੂੰ ਮੌਕੇ ‘ਤੇ ਪਹੁੰਚ ਕੇ ਡਿਫਿਊਜ਼ ਕਰ ਦਿੱਤਾ ਗਿਆ ਜਿਸ ਦੇ ਸਦਕਾ ਇੱਕ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਖੰਨਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਹਿਸ਼ਤਗਰਦਾਂ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਸੀ ਕਿ ਉਨ੍ਹਾਂ ਵਲੋਂ ਸੰਗਰੂਰ ਵਿਖੇ ਬੰਬ ਵਰਤਿਆ ਗਿਆ ਸੀ ਪਰ ਉਹ ਚੱਲ ਨਹੀਂ ਸਕਿਆ। ਦੂਜੇ ਪਾਸੇ ਉਨ੍ਹਾਂ ਦੇ ਹੀ ਸਾਥੀ ਜੋ ਲਮਲੈਹੜੀ ਵਾਲੇ ਪਾਸੇ ਘੁੰਮ ਰਹੇ ਸਨ, ਉਨ੍ਹਾਂ ਕੋਲ ਉਸੇ ਤਰ੍ਹਾਂ ਦਾ ਇੱਕ ਹੋਰ ਬੰਬ ਸੀ। ਉਨ੍ਹਾਂ ਨੇ ਵੀ ਉਹ ਬੰਬ ਚਲਾ ਕੇ ਚੈੱਕ ਕੀਤਾ ਪਰ ਉਹ ਵੀ ਨਾ ਚੱਲਿਆ। ਪੁੱਛਗਿੱਛ ਦੌਰਾਨ ਇਹ ਸਾਰੀ ਘਟਨਾ ਨਸ਼ਰ ਹੋਣ ਉਪਰੰਤ ਅੱਜ ਖੰਨਾ ਪੁਲਸ ਨੇ ਪੀ.ਏ.ਪੀ. ਦੇ ਬੰਬ ਨਿਰੋਧਕ ਦਸਤੇ ਨੂੰ ਬੁਲਾਅ ਕੇ ਨਸ਼ਟ ਕਰ ਦਿੱਤਾ। ਇਹ ਇੱਕ ਹੈਂਡ ਗ੍ਰਨੇਡ ਦੀ ਤਰ੍ਹਾਂ ਦਾ ਬੰਬ ਸੀ।

ਟੀਵੀ ਪੰਜਾਬ ਬਿਊਰੋ

Exit mobile version