ਬੀਤੇ ਕਈ ਦਿਨਾਂ ਤੋਂ ਆਵਾਜਾਈ ਨੂੰ ਲੈ ਕੇ ਏਅਰ ਕੈਨੇਡਾ ਕੋਲੋਂ ਯਾਤਰੀਆਂ ਵੱਲੋਂ ਕਈ ਸਵਾਲ ਪੁੱਛੇ ਜਾ ਰਹੇ ਸਨ |ਇਹ ਸਵਾਲ ਭਾਰਤ ਵਿੱਚ ਬੈਠੇ ਯਾਤਰੀ ਜੋ ਕਿ ਕੈਨੇਡਾ ਵੱਲੋਂ ਭਾਰਤ ਨਾਲ ਆਵਾਜਾਈ ਬੰਦ ਹੋਣ ਕਾਰਨ ਨਹੀਂ ਆ ਸਕੇ ਉਨ੍ਹਾਂ ਵੱਲੋਂ ਪੁੱਛੇ ਜਾ ਰਹੇ ਸਨ ਕਿ ਉਹ ਕਦੋਂ ਸਫ਼ਰ ਕਰ ਸਕਣਗੇ |
ਇਸ ਦੇ ਚਲਦੇ ਅੱਜ ਏਅਰ ਕੈਨੇਡਾ ਨੇ ਟਵਿਟਰ ਤੇ ਸੰਦੇਸ਼ ਜਾਰੀ ਕਰਦੇ ਹੋਏ ਲਿਖਿਆ ਕਿ ਏਅਰ ਕੈਨੇਡਾ ਭਾਰਤ ਨਾਲ ਆਵਾਜਾਈ ਮੁੜ ਸ਼ੁਰੂ ਕਰ ਰਹੀ ਹੈ | ਇਹ ਆਵਾਜਾਈ ਕੈਨੇਡਾ ਸਰਕਾਰ ਵੱਲੋਂ ਦੋਵੇਂ ਦੇਸ਼ਾਂ ਦੇ ਵੱਧਦੇ ਕੋਰੋਨਾ ਦੇ ਕੇਸ ਕਾਰਨ ਪਾਕਿਸਤਾਨ ਅਤੇ ਭਾਰਤ ਨਾਲ ਬੰਦ ਕਰ ਦਿੱਤੀ ਗਈ ਸੀ| ਭਾਰਤ ਦੇ ਨਾਲ ਜੂਨ 22 ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ|
Hello there, at the moment, flights from India are scheduled to resume on June 22nd. For information relating to entry requirements, please visit our COVID-19 Hub here: https://t.co/XhNXtWeNxc /Frank
— Air Canada (@AirCanada) June 8, 2021
ਇਸ ਦੇ ਨਾਲ ਹੀ ਏਅਰ ਕੈਨੇਡਾ ਨੇ ਇਕ ਲਿੰਕ ਨਾਲ ਜੋੜਦੇ ਹੋਏ ਕਿਹਾ ਕਿ ਯਾਤਰੀਆਂ ਨੂੰ ਸਫ਼ਰ ਕਰਨ ਲਈ ਕਿਹੜੀਆਂ ਚੀਜਾਂ ਦਾ ਧਿਆਨ ਰੱਖਣਾ ਪਵੇਗਾ ਉਹ ਇਸ ਲਿੰਕ ਵਿੱਚ ਲਿਖੀਆਂ ਹਨ | ਹਾਲਾਂਕਿ ਕੈਨੇਡਾ ਸਰਕਾਰ ਵੱਲੋਂ ਇਸ ਉੱਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ|