Justin Trudeau ਨੇ ਬਾਰਡਰ ਖੋਲ੍ਹਣ ਤੇ ਸਾਂਝੀ ਕੀਤੀ ਜਾਣਕਾਰੀ

FacebookTwitterWhatsAppCopy Link

Vancouver – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਮਰੀਕਾ ਬਾਰਡਰ ਖੋਲ੍ਹਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਨੈਡਾ ਵੱਲੋਂ ਅਗਸਤ ਮਹੀਨੇ ਤੋਂ ਟੀਕੇ ਦੀ ਦੋ ਡੋਜ਼ ਲਗਵਾ ਚੁੱਕੇ ਅਮਰੀਕੀਆਂ ਗੈਰ-ਜ਼ਰੂਰੀ ਯਾਤਰਾ ਲਈ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਉੱਪਰ ਹੁਣ ਮਾਹਿਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੇ ਟੀਕਾ ਲਗਵਾ ਚੁੱਕੇ ਅਮਰੀਕੀ ਬਾਰਡਰ ਰਾਹੀਂ ਕੈਨੇਡਾ ਆਉਣਗੇ ਉਨ੍ਹਾਂ ਨਾਲ ਵਾਇਰਸ ਨਹੀਂ ਫੈਲੇਗਾ।
ਮਾਹਿਰਾਂ ਵੱਲੋਂ ਬਾਰਡਰ ਮੁੜ ਖੋਲ੍ਹਣ ਬਾਰੇ ਸਹਿਮਤੀ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾ ਚੁੱਕੇ ਵੀ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹਨ। ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਇਸ ਬਾਰੇ ਯੂਕੇ ’ਚ ਵੀ ਇਕ ਸਟੱਡੀ ਕਰਵਾਈ ਗਈ ਜਿਸ ’ਚ ਪਤਾ ਲਗਿਆ ਕਿ ਵੈਕਸੀਨ ਲਗਾਉਣ ਨਾਲ ਵਾਇਰਸ ਦੇ ਫੈਲਣ ਦਾ ਖ਼ਤਰਾ ਘੱਟ ਜਾਂਦਾ ਹੈ।
ਅਮਰੀਕਾ ਤੇ ਕੈਨੇਡਾ ‘ਚ ਕਾਫੀ ਅਬਾਦੀ ਨੂੰ ਕੋਵਿਡ ਵੈਕਸੀਨ ਲੱਗ ਚੁੱਕੀ ਹੈ। ਦੱਸਦਈਏ ਕਿ ਕੈਨੇਡਾ ਅਮਰੀਕਾ ਬਾਰਡਰ ਖੋਲ੍ਹਣ ਬਾਰੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਹੈ। ਵੱਖ ਵੱਖ ਕਾਰੋਬਾਰੀ ਸਰਕਾਰ ਨੂੰ ਕਹਿ ਰਹੇ ਹਨ ਕਿ ਹੁਣ ਇਸ ਬਾਰਡਰ ਨੂੰ ਖੋਲ੍ਹ ਦੇਣਾ ਚਾਹੀਦਾ ਹੈ। ਇਹ ਬਾਰਡਰ ਮਾਰਚ ਮਹੀਨੇ ਤੋਂ ਹੀ ਗੈਰ ਜਰੂਰੀ ਆਵਾਜਾਈ ਵਾਸਤੇ ਬੰਦ ਪਿਆ ਹੈ। ਇਸ ਬਾਰੇ ਬਹੁਤੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਕਨੇਡਾ-ਅਮਰੀਕਾ ਸਰਹੱਦ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਘੱਟੋ ਘੱਟ 75% ਅਬਾਦੀ ਨੂੰ ਟੀਕਾ ਲੱਗਾ ਹੋਣਾ ਜ਼ਰੂਰੀ ਹੈ।