Vancouver – ਕੈਨੇਡਾ ‘ਚ ਪਹਿਲਾਂ ਦੇ ਮੁਕਾਬਲੇ ਵੈਕਸੀਨ ਦਰ ਹੇਠਾਂ ਆਈ ਹੈ। ਮਾਹਿਰਾਂ ਵੱਲੋਂ ਇਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੇ ਇੰਤਜ਼ਾਰ ਕਰ ਰਹੇ ਹਨ ਕਿ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋਵੇ ਤੇ ਉਹ ਵੈਕਸੀਨ ਹਾਸਿਲ ਕਰਨ ਉਹ ਗਲਤ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਕਿ immunity ਬਣਨ ‘ਚ ਸਮਾਂ ਲੱਗਦਾ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਿਕ ਕੈਨੇਡਾ ‘ਚ ਰੋਜ਼ਾਨਾ 0.98 ਕੈਨੇਡੀਅਨ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਜਦਕਿ ਇਕ ਮਹੀਨਾ ਪਹਿਲਾਂ 1.44 ਕੈਨੇਡੀਅਨ ਨੂੰ ਟੀਕਾ ਲਗਾਇਆ ਜਾਂਦਾ ਸੀ। ਸਸਕੈਚਵਨ ਯੂਨੀਵਰਸਿਟੀ ਦੇ ਵਿਦਿਆਰਥੀ ਦੁਆਰਾ ਤਿਆਰ ਕੀਤਾ ਇਕ ਟੀਕਾ ਟਰੈਕਰ ਦਰਸਾਉਂਦਾ ਹੈ ਕਿ ਇਕ ਮਹੀਨੇ ਪਹਿਲਾਂ ਰੋਜ਼ਾਨਾ 96,000 ਨੂੰ ਵੈਕਸੀਨ ਲਗਦੀ ਸੀ ਜੋ ਕਿ ਘੱਟ ਕੇ 40,000 ਜੋ ਗਈ ਹੈ।
ਕੈਨੇਡਾ ‘ਚ ਮੌਜੂਦਾ ਸਮੇਂ 80 ਪ੍ਰਤੀਸ਼ਤ ਅਬਾਦੀ ਨੂੰ ਘੱਟੋ ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਅਤੇ ਲਗਭਗ 60 ਪ੍ਰਤੀਸ਼ਤ ਕੈਨੇਡਾ ਵਾਸੀ ਪੂਰੀ ਤਰ੍ਹਾਂ ਟੀਕਾ ਲਗਵਾ ਚੁੱਕੇ ਹਨ। ਕਨੇਡਾ ਦੀ ਟੀਕਾਕਰਨ ਦੀ ਦਰ ਅਜੇ ਵੀ ਵਿਸ਼ਵ ਵਿੱਚ ਸਭ ਤੋਂ ਵੱਧ ਹੈ – ਫਰਾਂਸ ‘ਚ ਪ੍ਰਤੀ ਦਿਨ 0.92 ਪ੍ਰਤੀਸ਼ਤ ਨੂੰ ਟੀਕਾ ਲੱਗ ਰਿਹਾ ਹੈ ਜਦੋਂ ਕਿ ਯੂਨਾਈਟਿਡ ਕਿੰਗਡਮ ‘ਚ ਇਹ ਗਿਣਤੀ 0.34 ਹੈ।