Ottawa – ਇਲੈਕਸ਼ਨ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚੋਣਾਂ ਲਈ ਤਿਆਰ ਹਨ | ਕੈਨੇਡਾ ਦੇ ਇਲੈਕਸ਼ਨ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕੀ ਉਹ ਮਹਾਂਮਾਰੀ ਚ ਚੋਣਾਂ ਕਰਾਉਣ ਲਈ ਤਿਆਰ ਹਨ | ਇਹ ਚੋਣਾਂ ਕਿਸੇ ਵੀ ਵਖਤ ਕਰਵਾਈਆਂ ਜਾ ਸਕਦੀਆਂ ਨੇ , ਨਾਲ ਹੀ ਉਨ੍ਹਾਂ ਨੇ ਦੱਸਿਆ ਕੀ ਚੋਣਾਂ ਕਰਾਉਣ ਲਈ ਫੈਡਰਲ ਸਰਕਾਰ ਵੱਲੋਂ ਕਿਸੇ ਵੀ ਬਿੱਲ ਦੇ ਵਿੱਚ ਸੋਧ ਕਰਨ ਦੀ ਜਰੂਰਤ ਨਹੀਂ ਹੋਵੇਗੀ | ਉਨ੍ਹਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕੀ ਪੋਲਿੰਗ ਬੂਥ ਤੇ ਲੋਕਾਂ ਦੀ ਗਿਣਤੀ ਨੂੰ ਵੀ ਨਿਰਧਾਰਿਤ ਕੀਤਾ ਜਾਵੇਗਾ|
ਇਸ ਤੋਂ ਇਲਾਵਾ ਪੋਲਿੰਗ ਬੂਥ ਤੇ ਕੋਵਿਡ ਦੇ ਰੇਪਿਡ ਟੈਸਟ ਦੀ ਸੁਵਿਧਾ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ |ਇਸ ਦੇ ਚਲਦੇ ਵੱਖ ਵੱਖ ਪਾਰਟੀਆਂ ਵੱਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਨੇ | ਮਾਹਰਾਂ ਦਾ ਇਹ ਵੀ ਮੰਨਣਾ ਹੈ ਕੀ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਚਹੁੰਦਾ ਹੈ ਕਿ ਜਲਦ ਹੀ ਚੋਣਾਂ ਕਰਾਈਆਂ ਜਾਣ ਤਾਂ ਜੋ ਉਨ੍ਹਾਂ ਦੀ ਸਰਕਾਰ ਬਹੁਮਤ ਹਾਸਲ ਕਰ ਸਕੇ |