Vancouver – ਕੈਨੇਡਾ ਅੰਦਰ ਫ਼ੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਈ ਤਰਾਂ ਦੇ ਪੋਲ ਸਾਹਮਣੇ ਆ ਰਹੇ ਹਨ। ਇਨ੍ਹਾਂ ਪੋਲ ‘ਚ ਸਿਆਸੀ ਪਾਰਟੀਆਂ ਦੀ ਸਥਿਤੀ ਬਾਰੇ ਸਮੇਂ ਸਮੇਂ ’ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਕ ਤਾਜ਼ਾ ਪੋਲ ਸਾਹਮਣੇ ਆਇਆ ਜਿਸ ‘ਚ ਲਿਬਰਲ ਪਾਰਟੀ ਤੋਂ ਅੱਗੇ ਕੰਜ਼ਰਵੇਟਿਵ ਪਾਰਟੀ ਨਜ਼ਰ ਆ ਰਹੀ ਹੈ। ਨੈਨੋਸ ਵੱਲੋਂ CTV ਨਿਊਜ਼ ਤੇ ਗਲੋਬਲ ਮੇਲ ਲਈ ਤਾਜ਼ਾ ਸਰਵੇ ਕਰਵਾਇਆ ਗਿਆ। ਇਸ ਪੋਲ ‘ਚ ਕੰਜ਼ਰਵੇਟਿਵ ਪਾਰਟੀ ਨੂੰ 33.3% ਤੇ ਲਿਬਰਲ ਪਾਰਟੀ ਨੂੰ 30.8% ਦੀ ਸਪੋਰਟ ਮਿਲਦੀ ਦਿਖਾਈ ਦੇ ਰਹੀ ਹੈ। ਇਸ ਪੋਲ ਦੇ ਮੁਤਾਬਿਕ ਲਿਬਰਲ ਪਾਰਟੀ ਦੀ ਸਪੋਰਟ ਪਹਿਲਾਂ ਦੇ ਮੁਕਾਬਲੇ ਘੱਟਦੀ ਨਜ਼ਰ ਆ ਰਹੀ ਹੈ।
ਦੱਸਦਈਏ ਕਿ ਪਿਛਲੇ ਹਫ਼ਤੇ ਲਿਬਰਲ ਪਾਰਟੀ ਨੂੰ 32.5 % ਦੀ ਸਪੋਰਟ ਤੇ
ਕੰਜ਼ਰਵੇਟਿਵ ਪਾਰਟੀ ਨੂੰ 31.4%ਸਪੋਰਟ ਮਿਲ ਰਹੀ ਸੀ।
ਇਸ ਦੇ ਨਾਲ ਹੀ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਪਹਿਲਾਂ 19.4%ਦੀ ਸਪੋਰਟ ਤੇ ਹੁਣ 20.1% ਦੀ ਸਪੋਰਟ ਮਿਲਦੀ ਦਿਖਾਈ ਦਿੱਤੀ ਹੈ।