Canada ‘ਚ Flights ਸ਼ੁਰੂ ਕਰਨ ਦੀ ਮੰਗ

FacebookTwitterWhatsAppCopy Link

ਕੈਨੇਡਾ ਦੇ ਵਪਾਰੀ ਸੰਗਠਨਾਂ ਵੱਲੋਂ ਉਡਾਣਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰਡਰ 21 ਜੂਨ ਨੂੰ ਹੀ ਖੋਲ ਦਿੱਤੇ ਜਾਣ |

 

ਇਹ ਸੰਗਠਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਯਾਤਰੀਆਂ ਵਾਸਤੇ ਕੈਨੇਡਾ ਦੇ ਬਾਰਡਰ ਖੋਲ੍ਹੇ ਜਾਣ | ਇਸ ਸੰਬੰਧੀ ਕਈ ਸੰਗਠਨਾਂ ਵੱਲੋਂ ਇਕ ਮੰਗ ਪੱਤਰ ਭੇਜਿਆ ਗਿਆ ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗ ਕੀਤੀ ਕਿ ਗੁਆਂਢੀ ਦੇਸ਼ਾਂ ਦੇ ਵਾਸਤੇ ਆਵਾਜਾਈ ਖੋਲੀ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਨੂੰ ਮਦਦ ਮਿਲੇਗੀ | ਇਹ ਬਾਰਡਰ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਹੀ ਬੰਦ ਹਨ | ਯਾਤਰੀਆਂ ਨੂੰ ਸਫ਼ਰ ਕਰਨ ਦੇ ਲਈ ਆਪਣੀ ਕੋਵਿਡ ਦੇ ਰਿਪੋਰਟ ਦੇਣੀ ਪੈਂਦੀ ਹੈ ਅਤੇ ਨਾਲ ਹੀ ਏਕਾਂਤ ਵਾਸ ਵੀ ਕਰਨਾ ਪੈਂਦਾ ਹੈ | ਇਨ੍ਹਾਂ ਮੰਗਾਂ ਵਿੱਚ ਗੈਰ ਜਰੂਰੀ ਕੰਮ ਦੇ ਲਈ ਸਫ਼ਰ ਕਰਨ ਦੀ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ |