Vancouver – ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਬਾਇਓਮੈਟ੍ਰਿਕ ਅਪੋਇੰਟਮੈਂਟ ਦੇ ਨਾਮ ’ਤੇ ਹੋ ਰਹੀ ਠੱਗੀ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਇਸ ਬਾਰੇ ਹਾਈ ਕਮੀਸ਼ਨ ਦਾ ਟਵੀਟ ਸਾਹਮਣੇ ਆਇਆ ਹੈ। ਹਾਈ ਕਮੀਸ਼ਨ ਨੇ ਕਿਹਾ ਕਿ ਧੋਖਾਧੜੀ ਤੋਂ ਸਾਵਧਾਨ ਰਹੋ! ਬਾਇਓਮੈਟ੍ਰਿਕ ਅਪਪੋਇੰਟਮੈਂਟ ਮੁਫਤ ਹਨ। ਕਿਰਪਾ ਕਰਕੇ ਅਣਅਧਿਕਾਰਤ ਨੁਮਾਇੰਦਿਆਂ ਨੂੰ ਭੁਗਤਾਨ ਕਰਨ ਤੋਂ ਪਰਹੇਜ਼ ਕਰੋ। ਇਕ ਹੋਰ ਟਵੀਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਕੋਈ ਏਜੰਟ ਜਾਂ ਪ੍ਰਤੀਨਿਧੀ ਦਾਅਵਾ ਕਰਦਾ ਹੈ ਕਿ ਉਹ ਤੁਹਾਡੀ ਅਪੌਇੰਟਮੈਂਟ ਫੀਸ ਲੈ ਕੇ ਛੇਤੀ ਬੁੱਕ ਕਰਵਾ ਦੇਵੇਗਾ, ਤਾਂ ਇਹ ਸੱਚ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਪੌਇੰਟਮੈਂਟ ਬੁੱਕ ਕਰਨ ਦਾ ਇੱਕੋ ਇੱਕ ਤਰੀਕਾ ਹੈ ਤੇ ਉਹ ਹੈ VFS ਅਪੌਇੰਟਮੈਂਟ ਮੈਨੇਜਮੈਂਟ ਸਿਸਟਮ। ਦੱਸਦਈਏ ਕਿ 19 ਜੁਲਾਈ 2021 ਤੋਂ VFS ਵੱਲੋਂ via 2-way courier ਪਾਸਪੋਰਟ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਪੜ੍ਹਾਅਵਾਰ ਪਾਸਪੋਰਟ ਜਮਾਂ ਕਰਾਉਣ ਦੀਆਂ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਗਈਆਂ। ਅਜੇ ਕੋਰੋਨਾ ਕਾਰਨ ਜੋ ਪਾਬੰਦੀਆਂ ਲੱਗੀਆਂ ਹੋਈਆਂ ਹਨ ਉਸ ਕਾਰਨ VFS ਵੱਲੋਂ ਭਾਰਤ ‘ਚ ਕੁੱਝ ਸੇਵਾਵਾਂ ਹੀ ਦਿੱਤੀਆਂ ਜਾ ਰਹੀਆਂ ਹਨ।