Canada ਵੱਲੋਂ ਭਾਰਤ ਨਾਲ ਉਡਾਣਾਂ ਬਾਰੇ ਐਲਾਨ

FacebookTwitterWhatsAppCopy Link

Vancouver –  ਕੈਨੇਡਾ ਵੱਲੋਂ ਭਾਰਤ ਨਾਲ ਉਡਾਣਾਂ ਬਾਰੇ ਐਲਾਨ ਕੀਤਾ ਗਿਆ। ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੇ ਲੱਗੀ ਪਾਬੰਦੀ ਨੂੰ ਅਗਲੇ ਇਕ ਹੋਰ ਮਹੀਨੇ ਵਾਸਤੇ ਵਧਾ ਦਿੱਤਾ ਹੈ I ਜਿਸਦਾ ਮਤਲੱਬ ਹੈ ਕਿ ਉਡਾਣਾਂ ‘ਤੇ ਲੱਗੀ ਰੋਕ ਅਗਸਤ 21 ਤੱਕ ਜਾਰੀ ਰਹੇਗੀ।ਇਹ ਐਲਾਨ ਫੈਡਰਲ ਟਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਵੱਲੋਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤ ਵਿੱਚ ਕੋਵਿਡ -19 ਦੇ ਮਾਮਲਿਆਂ ਨੂੰ ਦੇਖਦਿਆਂ ਲਿਆ ਗਿਆ। ਜਿਸ ਕਾਰਨ ਇਹ ਪਾਬੰਦੀ ਹੁਣ 21 ਅਗਸਤ ਤੱਕ ਵਧਾਈ ਗਈ ਹੈ I ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਅਪ੍ਰੈਲ ਦੇ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਉੱਪਰ ਇਕ ਮਹੀਨੇ ਲਈ ਰੋਕ ਲਗਾਈ ਗਈ ਸੀ ਅਤੇ ਬਾਅਦ ਵਿੱਚ ਇਸ ਪਾਬੰਦੀ ਨੂੰ ਵਧਾਇਆ ਵਧਾਇਆ ਵੀ ਗਿਆ I ਹਾਲਾਂਕਿ ਭਾਰਤ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਭਾਰਤ ਨਾਲ ਸਿਧੀਆਂ ਉਡਾਣਾਂ ਫ਼ਿਰ ਤੋਂ ਸ਼ੁਰੂ ਕੀਤੀਆਂ ਜਾਣ। ਭਾਰਤੀ ਹਾਈ ਕਮੀਸ਼ਨ ਵੱਲੋਂ ਕੈਨੇਡਾ ਸਰਕਾਰ ਨੂੰ ਇਹ ਰੋਕ ਅੱਗੇ ਨਾ ਵਧਾਉਣ ਵਾਸਤੇ ਕਿਹਾ ਗਿਆ ਸੀ । ਹਾਈ ਕਮੀਸ਼ਨ ਨੇ ਕਿਹਾ ਸੀ ਕਿ ਭਾਰਤ ‘ਚ ਹੁਣ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਹਨ। ਕੈਨੇਡਾ ਵੱਲੋਂ ਜੋ ਉਡਾਣਾਂ ‘ਤੇ ਰੋਕ ਲਗਾਈ ਗਈ ਇਸ ਕਾਰਨ ਭਾਰਤੀ ਯਾਤਰੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋ ਰਹੇ ਹਨ। ਖਾਸ ਤੌਰ ‘ਤੇ ਇਸ ਦਾ ਅਸਰ ਸਭ ਤੋਂ ਵਿਦਿਆਰਥੀਆਂ ’ਤੇ ਪੈ ਰਿਹਾ ਹੈ।