Vancouver – ਸਰੀ RCMP ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫਤਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਤਹਿਤ ਉਨ੍ਹਾਂ ਦੱਸਿਆ ਕਿ ਸਰੀ ਵਿੱਚ ਸੋਮਵਾਰ ਸਵੇਰੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।
ਆਈਆਈਓ ਦੇ ਅਨੁਸਾਰ, ਸਰੀ ਆਰਸੀਐਮਪੀ ਨੂੰ 28 ਜੂਨ ਨੂੰ ਸਵੇਰੇ 12:30 ਵਜੇ ਦੇ ਕਰੀਬ ਕਈ ਵਿਅਕਤੀਆਂ ਨੇ ਕਾਲ ਕਰ ਦੱਸਿਆ ਕਿ ਇੱਕ ਵਿਅਕਤੀ “ਵਾਹਨਾਂ ਦੇ ਦਰਵਾਜ਼ਿਆਂ ‘ਤੇ ਜ਼ੋਰ ਨਾਲ ਹੱਥ ਮਾਰ ਰਿਹਾ ਹੈ , ਇਹ ਵਿਅਕਤੀ ਝਾੜੀਆਂ ਵਿੱਚ ਛੁਪਿਆ ਹੋਇਆ ਸੀ ਅਤੇ ਕਹਿ ਰਿਹਾ ਸੀ ਕਿ ਉਹ ਪੁਲਿਸ ਤੋਂ ਲੁਕਿਆ ਹੋਇਆ ਹੈ।” ਇਸ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਘਰ ਅੰਦਰ ਲੈ ਜਾਣ। 4 ਅਫਸਰ 134 ਏ ਸਟ੍ਰੀਟ ਦੇ 6000 ਬਲਾਕ ‘ਚ ਪਹੁੰਚੇ, ਜਿਥੇ ਐਮਰਜੰਸੀ ਹੈਲਥ ਸਰਵਿਸ ਨੂੰ ਵੀ ਆਉਣ ਲਈ ਕਿਹਾ ਗਿਆ। RCMP ਨੇ ਇਸ ਵਿਅਕਤੀ ਨੂੰ ਮੈਂਟਲ ਹੈਲਥ ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ। ਐਂਬੂਲੈਂਸ ਆਉਣ ਤੱਕ ਫਾਇਰ ਡਿਪਾਰਟਮੈਂਟ ਵੱਲੋਂ ਵਿਅਕਤੀ ਨੂੰ ਮੈਡੀਕਲ ਅਸੀਸਟੈਂਸ ਦਿੱਤੀ ਗਈ।Cnadaਪੈਰਾਮੇਡੀਕਸ ਵੱਲੋਂ ਇਸ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਆਈਆਈਓ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕੋਈ ਪੁਲਿਸ ਕਾਰਨ ਹੈ ਜਾਂ ਨਹੀਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਰੀ ‘ਚ ਰਾਤ ਸਮੇਂ ਤਾਪਮਾਨ 28ਡਿਗਰੀ ਸੀ।