Vancouver – ਪਿਛਲੇ ਕੁਝ ਦਿਨਾਂ ਤੋਂ ਮੈਟਰੋ ਵੈਨਕੂਵਰ ‘ਚ ਗੈਂਗ ਵਾਰ ਕਾਰਨ ਕਤਲ ਹੋਣ ਦੇ ਮਾਮਲੇ ਵੱਧਦੇ ਜਾ ਰਹੇ ਹਨ | ਹਫ਼ਤੇ ਦੇ ਅਖੀਰਲੇ ਦਿਨਾਂ ‘ਚ ਲਗਾਤਾਰ 3 ਕਤਲ ਦੇ ਮਾਮਲੇ ਸਾਹਮਣੇ ਆਏ | ਇਹ ਕਤਲ ਵੈਨਕੂਵਰ ਆਈਲੈਂਡ, ਕੋਕਿਟੈਲਮ ਅਤੇ ਕੈਲਗਰੀ ਵਿੱਚ ਹੋਏ | ਇਹ ਗੈਂਗ ਵਾਰ ਮੈਟਰੋ ਵੈਨਕੋਵਰ ਤੋਂ ਵੈਨਕੂਵਰ ਆਈਲੈਂਡ ਤੇ ਕੈਲਗਰੀ ਤੱਕ ਜਾ ਪੁੱਜੀ |
ਜੋ ਨੌਜਵਾਨ ਕੈਲਗਰੀ ਵਿਚ ਮਾਰਿਆ ਗਿਆ ਉਸ ਦੇ ਭਰਾ ਦਾ ਕੁਝ ਕੁ ਦਿਨ ਪਹਿਲਾ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿੱਚ ਕਤਲ ਹੋਇਆ ਸੀ |ਕੈਲਗਰੀ ‘ਚ ਮਰਨ ਵਾਲੇ ਵਿਅਕਤੀ ਦਾ ਨਾਂ ਗੁਰਕੀਰਤ ਕਾਲਕਟ ਅਤੇ ਬਰਨਬੀ ਵਿੱਚ ਜੋ ਕਤਲ ਹੋਇਆ ਉਸ ਦਾ ਨਾਂ ਜਸਕੀਰਤ ਕਾਲਕਟ ਦੱਸਿਆ ਜਾ ਰਿਹਾ ਹੈ |10 ਦਿਨਾਂ ‘ਚ ਦੋਵੇਂ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ | ਪਿਛਲੇ ਇਕ ਮਹੀਨੇ ਤੋਂ ਇਹ ਗੈਂਗ ਵਾਰ ਦੇ ਮਾਮਲੇ ਵੱਧ ਦੇ ਜਾ ਰਹੇ ਹਨ| ਪੁਲਿਸ ਵੱਲੋਂ ਇਹਨਾਂ ਮਾਮਲਿਆਂ ਤੇ ਜਾਂਚ ਕੀਤੀ ਜਾ ਰਹੀ ਹੈ |ਗੁਰਕੀਰਤ ਕਾਲਕਟ ਦੇ ਭਰਾ ਜਸਕੀਰਤ ਕਾਲਕਟ ਜੋ ਕਿ ਬਰਨਬੀ ਵਿੱਚ ਮਾਰਿਆ ਗਿਆ , ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹ ਪਹਿਲਾਂ ਜੇਲ ਜਾ ਚੁੱਕਾ ਹੈ| ਜਸਕੀਰਤ ਕਾਲਕਟ ਨਸ਼ਾ ਤਸਕਰੀ ਅਤੇ ਹੱਥਿਆਰਾਂ ਦੇ ਕੇਸ ਵਿੱਚ ਜੇਲ ਜਾ ਚੁੱਕਾ ਹੈ |
ਵੈਨਕੂਵਰ ਆਈਲੈਂਡ ਤੋਂ ਜੋ ਖਬਰ ਸਾਹਮਣੇ ਆਈ ਉਸ ਦੇ ਵਿਚ ਮਰਨ ਵਾਲੇ ਦੀ ਪਹਿਚਾਣ ਰੈੱਡ ਸਕੋਰਪੀਅਨ ਕੰਗ ਗਰੁੱਪ ਦੇ ਯਾਸੀਨ ਖਾਨ ਵਜੋਂ ਹੋਈ ਹੈ | ਇਸ ਘਟਨਾ ਦੇ ਵਿਚ ਪੁਲਿਸ ਵੱਲੋਂ ਕਈ ਜਾਣਿਆ ਨੂੰ ਗਿਰਫ਼ਤਾਰ ਵੀ ਕੀਤਾ ਗਿਆ |ਕੋਕਿਟੈਲਮ ‘ਚ ਹੋਏ ਕਤਲ ਦੇ ਮਾਮਲੇ’ਚ ਪੁਲਿਸ ਵੱਲੋਂ ਇਹ ਅਪੀਲ ਕੀਤੀ ਗਈ ਕਿ ਜੇ ਕਿਸੇ ਨੂੰ ਇਸ ਕਤਲ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਇਸ ਨੰਬਰ 18775514448 ਤੇ ਕਾਲ ਕਰ ਕੇ ਦੱਸ ਸਕਦੇ ਹਨ |ਟਵੀਟਰ ਤੇ ਪੁਲਿਸ ਵੱਲੋ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ https://twitter.com/HomicideTeam/status/1396318805819723778 | ਇਹ ਗੈਂਗ ਵਾਰ ਦੇ ਮਾਮਲੇ ਵਧਣ ਕਾਰਨ ਪੁਲਿਸ ਵੱਲੋਂ ਇਸ ਨੂੰ ਰੋਕਣ ਲਈ ਕਈ ਅਲੱਗ -ਅਲੱਗ ਟੀਮਾਂ ਬਣਾਈਆਂ ਗਈਆਂ ਹਨ | ਇਹਨਾਂ ਵਿਚ Gang Enforcement ਅਤੇ ਕ੍ਰਾਈਮ ਸਟੋਪਰਸ ਸ਼ਾਮਲ ਹਨ |ਇਹਨਾਂ 3 ਕਤਲਾਂ ਤੋਂ ਇਲਾਵਾ ਇਕ ਮਹੀਨੇ ਵਿਚ ਦਰਜਨ ਕਤਲ ਹੋ ਚੁੱਕੇ ਹਨ | ਇਹਨਾਂ ਵਿੱਚ ਕੁਝ ਕੁ ਦਿਨ ਪਹਿਲਾ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੇ ਵੀ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ |
ਇਸ ਤੋਂ ਇਲਾਵਾ ਸਰੀ ‘ਚ ਵੀ ਇਕ ਵਿਅਕਤੀ ਦਾ ਕਤਲ ਕਰਕੇ ਲਾਸ਼ ਸਾੜ ਦਿੱਤੀ ਗਈ ਸੀ | Link –https://en.tvpunjab.com/canada-news-surrey-remains-found/