Vancouver – ਕੈਨੇਡਾ ਸਰਕਾਰ ਵੱਲੋਂ ਇਹ ਐਲਨ ਕੀਤਾ ਗਿਆ ਕਿ ਹੁਣ ਯਾਤਰੀਆਂ ਨੂੰ ਸਫ਼ਰ ਕਰਨ ਉਪਰੰਤ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦੇ ਇਕਾਂਤਵਾਸ ਕਰਨ ਦੀ ਲੋੜ ਨਹੀਂ ਹੋਵੇਗੀ| ਇਸ ਦੇ ਚਲਦੇ ਸਰੀ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਜਾਣਕਾਰੀ ਸਾਂਝੀ ਕੀਤੀ|
ਉਨ੍ਹਾਂ ਨੇ ਕਿਹਾ ਕੀ ਕੈਨੇਡੀਅਨ ਸਿਟੀਜਨ ਅਤੇ ਪਰਮਾਨੈਂਟ ਰੈਸੀਡੈਂਟ ਸਫ਼ਰ ਕਰਨ ਉਪਰੰਤ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦੇ ਇਕਾਂਤਵਾਸ ਤੋਂ ਰਾਹਤ ਦਿੱਤੀ ਗਈ ਹੈ | ਇਨ੍ਹਾਂ ਯਾਤਰੀਆਂ ਨੂੰ ਕੋਵਿਡ ਦੀ ਵੈਕਸੀਨ ਦੇ 2 ਡੋਜ਼ ਲੱਗੇ ਹੋਣੇ ਚਾਹੀਦੇ ਹਨ | ਇਨ੍ਹਾਂ ਯਾਤਰੀਆਂ ਦਾ ਏਅਰਪੋਰਟ ਉੱਤੇ ਇਕ ਕੋਵਿਡ ਦਾ ਟੈਸਟ ਕੀਤਾ ਜਾਵੇਗਾ ਟੈਸਟ ਦੇ ਨੈਗੇਟਿਵ ਆਉਣ ਤੱਕ ਉਨ੍ਹਾਂ ਨੂੰ ਇਕਾਂਤਵਸ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਉਹ ਆਮ ਵਾਂਗ ਘੁੰਮ ਫਿਰ ਸਕਣਗੇ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਬੰਦੀਆਂ ਤੋਂ ਵੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ | ਨਾਲ ਹੀ ਅਮਰੀਕਾ-ਕੈਨੈਡਾ ਬਾਰਡਰ ਵੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਰਡਰ ਦੇ ਖੋਲਣ ਨੂੰ ਲੈ ਕੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਚਰਚਾ ਚੱਲ ਰਹੀ ਹੈ | ਉਨ੍ਹਾਂ ਵੱਲੋਂ ਹਾਲ ਹੀ ‘ਚ ਲੰਡਨ ਵਿੱਚ ਵਾਪਰੀ ਘਟਨਾ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਘਟਨਾ ਵਿੱਚ ਮੁਸਲਿਮ ਪਰਿਵਾਰ ਦੇ 4 ਮੈਂਬਰਾਂ ਨੂੰ ਸੜਕ ਹਾਦਸੇ ‘ਚ ਮਾਰੇ ਗਏ ਸਨ | ਇਸ ਤੋਂ ਇਲਾਵਾ ਕੈਮਲੂਪਸ ਦੇ ਸਕੂਲ ਚ ਜੋ 215 ਬੱਚਿਆਂ ਦੇ ਅਵਸ਼ੇਸ਼ ਅੰਗ ਮਿਲੇ ਸਨ ਉਸ ਤੇ ਵੀ ਗੱਲਬਾਤ ਕੀਤੀ ਗਈ |