Site icon TV Punjab | English News Channel

Surrey ‘ਚ ਵੱਡੀ ਵਾਰਦਾਤ, ਇਕ ਔਰਤ ਤੇ ਬੱਚੇ ਦੀ ਮੌਤ

Vancouver – ਮਾਮਲਾ ਸਰੀ ਤੋਂ ਸਾਹਮਣੇ ਆਇਆ ਜਿੱਥੇ ਘਰ ‘ਚ ਅੱਗ ਲੱਗੀ। ਇਸ ਦੌਰਾਨ ਦੋ ਜਾਣਿਆ ਦੀ ਮੌਤ ਹੋ ਗਈ। ਇਸ ’ਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਿਲ ਹੈ ਜਿਸ ਦੀ ਇਸ ਦੌਰਾਨ ਮੌਤ ਹੋ ਗਈ। ਇੰਟੀਗਰੇਟਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਸਰੀ ਬੀ.ਸੀ. ਵਿਚ ਘਰ ਨੂੰ ਅੱਗ ਲੱਗਣ ਦੇ ਸਥਾਨ ‘ਤੇ ਬੁਲਾਇਆ ਗਿਆ। ਸਰੀ ਆਰਸੀਐਮਪੀ ਨੇ ਕਿਹਾ ਕਿ ਇਸ ਘਟਨਾ ‘ਚ ਇੱਕ ਪੰਜ ਸਾਲਾ ਬੱਚੇ ਸਮੇਤ ਦੋ ਲੋਕ ਮਰੇ ਹਨ।

ਪਹਿਲਾਂ ਪੁਲਿਸ ਨੂੰ ਸਵੇਰੇ 9:30 ਵਜੇ ਦੇ ਕਰੀਬ 94 ਐਵੀਨਿ. ਦੇ 15400- ਬਲਾਕ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੂੰ ਇੱਕ 42 ਸਾਲਾ ਔਰਤ ਦੇ ਘਰ ਵਿੱਚ ਚਾਕੂ ਮਾਰਨ ਦੀ ਇੱਕ ਰਿਪੋਰਟ ਮਿਲੀ ਸੀ। ਇਸ ਦੌਰਾਨ ਔਰਤ ਗੰਭੀਰ ਜ਼ਖਮੀ ਹੋਈ। ਪੁਲਿਸ ਨੇ ਦੱਸਿਆ ਕਿ ਔਰਤ ਘਰ ਤੋਂ ਭੱਜ ਕੇ 911 ‘ਤੇ ਫ਼ੋਨ ਕਰਨ ‘ਚ ਸਫਲ ਰਹੀ। ਪਰ ਇਸ ਦੌਰਾਨ ਪੰਜ ਸਾਲਾ ਬੱਚਾ ਘਰ ਦੇ ਅੰਦਰ ਹੀ ਸੀ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਛੁਰਾ ਮਾਰਨ ਵਾਲਾ ਸ਼ੱਕੀ ਵਿਅਕਤੀ ਪੀੜਤਾ ਨੂੰ ਜਾਣਦਾ ਸੀ। ਇਹ ਵੀ ਦੱਸਿਆ ਗਿਆ ਕਿ ਫਾਇਰ ਫਾਈਟਰਜ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸੌਰਾਂ ਉਨ੍ਹਾਂ ਦੇਖਿਆ ਕਿ ਇਕ ਪੰਜ ਸਾਲ ਦਾ ਬੱਚਾ ਅੰਦਰ ਮਾਰਿਆ ਹੈ।
ਥੋੜੀ ਦੇਰ ਬਾਅਦ ਕੋਕਿਟਲਮ ਆਰ.ਸੀ.ਐਮ.ਪੀ.ਨੇ ਦੱਸਿਆ ਕਿ ਦੋਸ਼ੀ ਨੇ ਬ੍ਰਿਜ ਤੋਂ ਛਾਲ ਮਾਰ ਦਿੱਤੀ ਹੈ। ਪੁਲਿਸ ਨੂੰ ਉਸ ਦਾ ਵਾਹਨ ਵੀ ਮਿਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਤਫ਼ਤੀਸ਼ ਨਾਲ ਸਬੰਧਤ ਕੋਈ ਵੀ ਜਾਣਕਾਰੀ IHIT ਇਨਫਰਮੇਸ਼ਨ ਲਾਈਨ ਨੂੰ 1-877-551-IHIT (4448) ‘ਤੇ ਜਾਂ ihitinfo@rcmp-grc.gc.ca’ ਤੇ ਈਮੇਲ ਰਾਹੀਂ ਦਿੱਤੀ ਜਾ ਸਕਦੀ ਹੈ।

Exit mobile version