Edmonton – ਕੈਨੇਡਾ ‘ਚ ਦੋ ਮੁਸਲਮਾਨ ਔਰਤਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ। ਘਟਨਾ ਐਲਬਰਟਾ ਦੀ ਹੈ ਜਿੱਥੇ, ਹਿਜਾਬ ਪਾ ਕੇ ਜਾ ਰਹੀਆਂ ਦੋ ਮੁਸਲਮਾਨ ਔਰਤਾਂ ‘ਤੇ ਹਮਲਾ ਕੀਤਾ ਗਿਆ। ਆਦਮੀ ਵੱਲੋਂ ਇੱਕ ਔਰਤ ਨੂੰ ਉਸਦੇ ਹਿਜਾਬ ਤੋਂ ਫੜ ਉਸਨੂੰ ਧੱਕਾ ਦੇਕੇ ਜ਼ਮੀਨ ਤੇ ਸੁੱਟ ਦਿੱਤਾ ਗਿਆ। ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਹ ਦੋ ਮੁਸਲਿਮ ਔਰਤਾਂ ਉੱਤੇ ਹਮਲੇ ਤੋਂ ਬਾਅਦ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ ਪੁਲਿਸ ਨੇ ਇਸ ਘਟਨਾ ਨੂੰ ‘ਹੇਟ ਕਰਾਈਮ’ਦੱਸਿਆ ਹੈ।
ਸੇਂਟ ਅਲਬਰਟ ਆਰਸੀਐਮਪੀ ਨੇ ਇਕ ਨਿਉਜ਼ ਰੀਲੀਜ਼ ਵਿਚ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੋ ਔਰਤਾਂ ਐਡਮਿੰਟਨ ਦੀ ਸਰਹੱਦ ਨਾਲ ਲੱਗਦੇ ਰਸਤੇ ‘ਤੇ ਚੱਲ ਕੇ ਜਾ ਰਹੀਆਂ ਸਨ, ਜਦੋਂ ਇਕ ਨਕਾਬ ਪਹਿਨੇ ਵਿਅਕਤੀ ਨੇ ਉਨ੍ਹਾਂ’ ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਮੀ ਨੇ ਇਕ ਔਰਤ ਨੂੰ ਉਸ ਦੇ ਹਿਜਾਬ ਤੋਂ ਫੜ ਲਿਆ ਅਤੇ ਉਸ ਨੂੰ ਜ਼ਮੀਨ ‘ਤੇ ਧੱਕ ਮਾਰ ਦਿੱਤਾ ਅਤੇ ਉਹ ਬੇਹੋਸ਼ ਹੋ ਗਈ ।ਇਨ੍ਹਾਂ ਹੀ ਨਹੀਂ ਇਸ ਵਿਅਕਤੀ ਵੱਲੋਂ ਦੂਸਰੀ ਔਰਤ ਦੀ ਧੋਣ ‘ਤੇ ਚਾਕੂ ਰੱਖ ਉਸ ਨੂੰ ਧਮਕਾਇਆ। ਇਸ ਘਟਨਾ ਦੇ ਸੰਬੰਧ ‘ਚ ਇਕ ਔਰਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਜਾਇਆ ਗਿਆ ਤੇ ਦੂਸਰੀ ਔਰਤ ਨੂੰ ਮਾਮੂਲੀ ਸੱਟਾਂ ਆਈਆਂ ਹਨ। ਹੁਣ RCMP ਵੱਲੋਂ ਐਡਮਿੰਟਨ ਪੁਲਿਸ ਸਰਵਿਸ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।