Site icon TV Punjab | English News Channel

Coquihalla ਹਾਈਵੇਅ ‘ਤੇ ਵਾਪਰਿਆ ਹਾਦਸਾ

FacebookTwitterWhatsAppCopy Link

Vancouver – Coquihalla ਹਾਈਵੇਅ ‘ਤੇ ਇੱਕ ਹਾਦਸਾ ਵਾਪਰਿਆ। ਇਸ ਰੋਲ ਓਵਰ ਕਰੈਸ਼ ਤੋਂ ਬਾਅਦ ਦੋ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਿਕ ਇੱਕ ਵਿਅਕਤੀ ਨੂੰ ਰੋਇਲ ਕੋਲੰਬੀਅਨ ਹਸਪਤਾਲ ਤੇ ਦੂਸਰੇ ਨੂੰ ਬੀ ਸੀ ਚਿਲਡਰਨ ਹਸਪਤਾਲ ਲਿਜਾਇਆ ਗਿਆ ਹੈ। ਐਮਰਜੈਂਸੀ ਸਕੈਨਰਾਂ ਅਨੁਸਾਰ ਇੱਕ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਵੈਨਕੂਵਰ ਲਿਜਾਇਆ ਜਾ ਰਿਹਾ ਹੈ। ਡ੍ਰਾਈਵ ਬੀਸੀ ਦੇ ਮੁਤਾਬਿਕ ਇਹ ਹਾਦਸਾ Exit 217, ਜੋ ਕਿ ਹੋਪ ਦੇ ਨੋਰਥ ਤੋਂ ਲਗਭਗ ਇਕ ਕਿਲੋਮੀਟਰ ’ਤੇ ਹੈ ਓਥੇ ਵਾਪਰਿਆ।

ਹਾਈਵੇ ਨੂੰ ਦੋਵਾਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਡ੍ਰਾਇਵ ਬੀਸੀ ਦੇ ਅਨੁਸਾਰ ਸਾਊਥਬਾਂਡ ਲੇਨ ਨੂੰ ਹੀ ਬੰਦ ਰੱਖਿਆ ਗਿਆ ਹੈ ।
ਫੇਸਬੁੱਕ ‘ਤੇ ਪੋਸਟ ਕੀਤੀਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਵਾਲੀ ਥਾਂ ‘ਤੇ ਕਈ ਹੈਲੀਕਾਪਟਰਾਂ ਨੂੰ ਬੁਲਾਇਆ ਗਿਆ।
ਇਸ ਸਮੇਂ ਐਮਰਜੰਸੀ ਕਰਿਊ ਘਟਨਾ ਵਾਲੀ ਥਾਂ ’ਤੇ ਹਨ ’ਤੇ ਉਨ੍ਹਾਂ ਵੱਲੋਂ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

Exit mobile version