Vancouver – ਭਾਰਤ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਭਾਰਤ ਨਾਲ ਸਿਧੀਆਂ ਉਡਾਣਾਂ ਫ਼ਿਰ ਤੋਂ ਸ਼ੁਰੂ ਕੀਤੀਆਂ ਜਾਣ। ਕੈਨੇਡਾ ਵੱਲੋਂ ਅਪ੍ਰੈਲ ਮਹੀਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾਈ ਗਈ। ਭਾਰਤ ’ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਕੈਨੇਡਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ। ਉਡਾਣਾਂ ‘ਤੇ ਲੱਗੀ ਰੋਕ ਨੂੰ ਦੋ ਵਾਰ ਅੱਗੇ ਵੀ ਵਧਾਇਆ ਗਿਆ। ਦੱਸਦਈਏ ਕਿ ਭਾਰਤ ਨਾਲ ਉਡਾਣਾਂ ’ਤੇ ਰੋਕ ਦੀ ਮਿਆਦ ਜੁਲਾਈ 21 ਨੂੰ ਖ਼ਤਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਉਡਾਣਾਂ ਬਾਰੇ ਫੈਸਲਾ ਲਿਆ ਜਾਣਾ ਹੈ।ਭਾਰਤੀ ਹਾਈ ਕਮੀਸ਼ਨ ਵੱਲੋਂ ਕੈਨੇਡਾ ਸਰਕਾਰ ਨੂੰ ਇਹ ਰੋਕ ਅੱਗੇ ਨਾ ਵਧਾਉਣ ਵਾਸਤੇ ਕਿਹਾ ਹੈ। ਹਾਈ ਕਮੀਸ਼ਨ ਦਾ ਕਹਿਣਾ ਹੈ ਕਿ ਭਾਰਤ ‘ਚ ਹੁਣ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਹਨ। ਕੈਨੇਡਾ ਵੱਲੋਂ ਜੋ ਉਡਾਣਾਂ ‘ਤੇ ਰੋਕ ਲਗਾਈ ਗਈ ਇਸ ਕਾਰਨ ਭਾਰਤੀ ਯਾਤਰੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋ ਰਹੇ ਹਨ। ਖਾਸ ਤੌਰ ‘ਤੇ ਇਸ ਦਾ ਅਸਰ ਸਭ ਤੋਂ ਵਿਦਿਆਰਥੀਆਂ ’ਤੇ ਪੈ ਰਿਹਾ ਹੈ।