Vancouver – ਕੈਨੇਡਾ-ਅਮਰੀਕਾ ਬਾਰਡਰ ਖੋਲ੍ਹਣ ਬਾਰੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਹੈ। ਵੱਖ ਵੱਖ ਕਾਰੋਬਾਰੀ ਸਰਕਾਰ ਨੂੰ ਕਹਿ ਰਹੇ ਹਨ ਕਿ ਹੁਣ ਇਸ ਬਾਰਡਰ ਨੂੰ ਖੋਲ੍ਹ ਦੇਣਾ ਚਾਹੀਦਾ ਹੈ। ਇਹ ਬਾਰਡਰ ਮਾਰਚ ਮਹੀਨੇ ਤੋਂ ਹੀ ਗੈਰ ਜਰੂਰੀ ਆਵਾਜਾਈ ਵਾਸਤੇ ਬੰਦ ਪਿਆ ਹੈ। ਇਸ ਬਾਰੇ ਬਹੁਤੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਕਨੇਡਾ-ਅਮਰੀਕਾ ਸਰਹੱਦ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਘੱਟੋ ਘੱਟ 75% ਅਬਾਦੀ ਨੂੰ ਟੀਕਾ ਲੱਗਾ ਹੋਣਾ ਜ਼ਰੂਰੀ ਹੈ। ਐਂਗਸ ਰੀਡ ਵਲੋਂ ਇਸ ਬਾਰੇ ਇਕ ਨਵਾ ਅਧਿਐਨ ਕਰਵਾਇਆ ਗਿਆ ਜਿਸ ਵਿਚ ਇਹ ਪਾਇਆ ਗਿਆ ਹੈ ਕਿ ਕੈਨੇਡਾ ‘ਚ ਘੱਟੋ-ਘੱਟ ਤਿੰਨ-ਚੌਥਾਈ ਹਿੱਸੇ ਦੇ ਅਮੀਰੀਕੀ ਲੋਕਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਟੀਕਾ ਲੱਗਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜਿਸ ਦਾ ਮਤਲੱਬ ਹੈ ਕਿ 75% ਅਬਾਦੀ ਨੂੰ ਟੀਕਾ ਲੱਗਾ ਹੋਣ ਬਾਅਦ ਹੀ ਬਾਰਡਰ ਮੁੜ ਤੋਂ ਖੋਲਿਆ ਜਾਵੇ।
ਸਪੱਸ਼ਟ ਤੌਰ ‘ਤੇ, 38% ਲੋਕਾਂ ਦਾ ਕਹਿਣਾ ਹੈ ਕਿ ਉਹ 75% ਤੋਂ ਵੱਧ ਕੈਨੇਡੀਅਨਾਂ ਦੇ ਬਾਰਡਰ ਖੋਲ੍ਹਣ ਤੋਂ ਪਹਿਲਾਂ ਪੂਰੀ ਤਰ੍ਹਾਂ ਟੀਕਾ ਲੱਗਾ ਹੋਣਾ ਚਾਹੀਦਾ ਹੈ।
ਇਸ ਦੇ ਉਲਟ,22% ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਬਾਰਡਰ ਖੋਲ੍ਹਣ ਵਾਸਤੇ ਬਹੁਤ ਜ਼ਿਆਦਾ ਸਮਾਂ ਲੈ ਰਹੀ ਹੈ ਅਤੇ ਸਰਕਾਰ ਨੂੰ ਤੁਰੰਤ ਸਰਹੱਦ ਖੋਲ੍ਹਣੀ ਚਾਹੀਦੀ ਹੈ। ਇਸ ਗਰੁੱਪ ਦੀ ਅਗਵਾਈ ਉਹਨਾਂ ਲੋਕਾਂ ਦੁਆਰਾ ਕੀਤੀ ਗਈ ਹੈ ਜੋ ਮਹਾਂਮਾਰੀ ਤੋਂ ਪਹਿਲਾਂ ਅਕਸਰ ਯਾਤਰਾ ਕਰਦੇ ਸਨ।
ਟਰੂਡੋ ਸਰਕਾਰ ਦੇ ਜੁਲਾਈ ਮਹੀਨੇ ਦੌਰਾਨ ਆਉਣ ਵਾਲੇ ਯਾਤਰੀਆਂ ਨੂੰ ਰਾਹਤ ਦਿੱਤੀ ਗਈ। ਇਹ ਰਾਹਤ ਕੁਆਰੰਟੀਨ ਨਾਲ ਜੁੜੀ ਹੋਈ ਸੀ। ਇਸ ਪੋਲ ‘ਚ ਅੱਧੇ ਤੋਂ ਥੋੜ੍ਹਾ ਵੱਧ 54% ਲੋਕਾਂ ਨੇ ਇਹ ਰਾਹਤ ਸਮੇਂ ਸਿਰ ਦਿੱਤੀ ਗਈ ਹੈ। ਇਸ ਫੈਸਲੇ ਨੂੰ 25% ਲੋਕਾਂ ਜਲਦਬਾਜ਼ੀ ਦੱਸਿਆ ਹੈ।