Canada ਤੋਂ International Students ਲਈ ਵੱਡੀ ਖੁਸ਼ਖਬਰੀ

FacebookTwitterWhatsAppCopy Link

Ottawa – ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਹੁਣ ਕੈਨੇਡਾ ਦਾਖ਼ਲ ਹੋਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ। IRCC ਵੱਲੋਂ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਟੀਕੇ ਦੇ ਦੋ ਸ਼ੌਟ ਲਗਵਾਏ ਹੋਂਣਗੇ ਉਨ੍ਹਾਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ।

ਇਸ ਨਿਯਮ ਦੀ ਸ਼ੁਰੂਆਤ 5 ਜੁਲਾਈ ਤੋਂ ਹੋਣ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਵੀ ਇਸ ਨਿਯਮ ਤਹਿਤ ਰਾਹਤ ਪ੍ਰਦਾਨ ਕੀਤੀ ਜਾਵੇ।IRCC ਵੱਲੋਂ ਟਵੀਟ ਕੀਤਾ ਗਿਆ ਜਿਸ ‘ਚ ਉਨ੍ਹਾਂ ਦੱਸਿਆ ਕੇ ਜੁਲਾਈ 5 ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀ ਜੇ ਕੈਨੇਡਾ ਦੇ ਪੂਰੀ ਤਰ੍ਹਾਂ ਟੀਕਾ ਲਗਾਉਣ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਤੁਹਾਡੇ ਕੋਲ ਇਕ ਪ੍ਰਵਾਨਿਤ ਡੀ.ਐਲ.ਆਈ. ਵਿਚ ਸ਼ਾਮਲ ਹੋਣ ਲਈ ਯੋਗ ਸਟੱਡੀ ਪਰਮਿਟ ਹੈ, ਤਾਂ ਤੁਹਾਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਜਾ ਸਕਦੀ ਹੈ।

ਨਾਲ ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਦੇ ਅਧਿਕਾਰੀ ਆਖਰੀ ਫੈਸਲਾ ਉਸ ਜਾਣਕਾਰੀ ਦੇ ਅਧਾਰ ਤੇ ਕਰਨਗੇ ਜੋ ਤੁਸੀਂ ਕਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰਦਾਨ ਕਰਦੇ ਹੋ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਤੋਂ ਕੈਨੇਡਾ ਲਈ ਵਪਾਰਕ ਅਤੇ ਨਿੱਜੀ ਯਾਤਰੀਆਂ ਦੀਆਂ ਉਡਾਣਾਂ ਲਈ ਪਾਬੰਦੀਆਂ 21 ਜੁਲਾਈ, 2021 ਤੱਕ ਲਾਗੂ ਰਹਿਣਗੀਆਂ।

ਟੀਵੀ ਪੰਜਾਬ ਬਿਊਰੋ