Vancouver – ਕੈਨੇਡਾ ‘ਚ ਅੱਜ ਤੋਂ ਯਾਤਰਾ ਕਰਨ ਦਾ ਤਰੀਕਾ ਬਦਲ ਰਿਹਾ ਹੈ। ਅੱਜ ਤੋਂ ਜਿਹੜੇ ਵੈਕਸੀਨ ਲਗਵਾ ਚੁੱਕੇ ਯਾਤਰੀ ਕੈਨੇਡਾ ’ਚ ਦਾਖ਼ਲ ਹੋਣਗੇ ਉਨ੍ਹਾਂ ਨੂੰ ਨਾ ਤਾਂ ਹੋਟਲ ਤੇ ਨਾ ਹੀ ਘਰ ‘ਚ ਕੁਆਰੰਨਟੀਨ ਕਰਨਾ ਪਵੇਗਾ। ਮੌਜੂਦਾ ਸਮੇਂ ਕੈਨੇਡਾ ‘ਚ ਕੈਨੇਡੀਅਨ ਸਿਟੀਜਨ, ਪੀਆਰ, ਅੰਤਰਰਾਸ਼ਟਰੀ ਵਿਦਿਆਰਥੀ, ਫਾਰਨ ਨੈਸ਼ਨਲ ਤੇ ਇੰਡੀਅਨ ਐਕਟ ਅਧੀਨ ਰਜਿਸਟਡ ਦਾਖ਼ਲ ਹੋ ਸਕਦੇ ਹਨ।
ਜਿਸ ਦਾ ਮਤਲਬ ਹੈ ਕਿ ਕੈਨੇਡਾ ‘ਚ ਜੁਲਾਈ 5 ਜਾਣੀ ਅੱਜ ਤੋਂ ਜਿਹੜੇ 2 ਸ਼ੋਟ ਲਗਵਾ ਚੁੱਕੇ ਯਾਤਰੀ ਦਾਖ਼ਲ ਹੋਣਗੇ ਉਨ੍ਹਾਂ ਨੂੰ ਹੁਣ ਕੁਆਰੰਨਟੀਨ ਨਹੀਂ ਕਰਨਾ ਪਵੇਗਾ। ਕੋਰੋਨਾ ਪਾਬੰਦੀਆਂ ‘ਚ ਰਾਹਤ ਦੇਣ ਸੰਬੰਧੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ।
ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :-
– ਯਾਤਰੀ ਕੈਨੇਡਾ ਆਉਣ ਯੋਗ ਹੋਣਾ ਚਾਹੀਦਾ ਹੈ।
– ਯਾਤਰਾ ਦੇ 14 ਦਿਨ ਪਹਿਲਾਂ ਦੂਜਾ ਡੋਜ਼ ਲੱਗਾ ਹੋਣਾ ਜ਼ਰੂਰੀ ਹੈ।
– ਯਾਤਰੀ ਵੱਲੋਂ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਲਗਵਾਈ ਹੋਵੇ।
– ਯਾਤਰੀ ਨੂੰ Arrive Can ‘ਤੇ ਵੈਕਸੀਨ ਬਾਰੇ ਜਾਣਕਾਰੀ ਅਪਲੋਡ ਕਰਨੀ ਜ਼ਰੂਰੀ ਹੈ।
ਧਿਆਨ ਰਹੇ ਯਾਤਰੀ ਵੱਲੋਂ ਫ਼ਾਇਜ਼ਰ, ਮੌਡਰਨਾ, ਜੌਨਸਨ, ਐਸਟ੍ਰਾਜ਼ੇਨਕਾ (ਕੋਵੀਸ਼ੀਲਡ ) ਵੈਕਸੀਨ ਲਗਵਾਈ ਹੋਵੇ। ਕੈਨੇਡਾ ਵੱਲੋਂ ਭਾਰਤ ਬਾਇਓਟੈਕ, ਕੈਨਸੀਨੋ, ਗਮਲਾਇਆ ,ਸਿਨੋਫਾਰਮ, ਸਿਨੋਵਾਕ ਆਦਿ ਟੀਕੇ ਮੰਨਜੂਰ ਨਹੀਂ ਕੀਤੇ ਗਏ।
ਦੱਸਦਈਏ ਕਿ ਵਿਦਿਆਰਥੀਆਂ ਨੂੰ ਵੀ ਕੁਆਰੰਟੀਨ ਤੋਂ ਰਾਹਤ ਦਿੱਤੀ ਜਾ ਚੁੱਕੀ ਹੈ। IRCC ਵੱਲੋਂ ਟਵੀਟ ਕੀਤਾ ਗਿਆ ਸੀ ਜਿਸ ‘ਚ ਉਨ੍ਹਾਂ ਦੱਸਿਆ ਸੀ ਕਿ ਜੁਲਾਈ 5 ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀ ਜੇ ਕੈਨੇਡਾ ਦੇ ਪੂਰੀ ਤਰ੍ਹਾਂ ਟੀਕਾ ਲਗਾਉਣ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਤੁਹਾਡੇ ਕੋਲ ਇੱਕ ਪ੍ਰਵਾਨਿਤ ਡੀ.ਐਲ.ਆਈ. ਵਿੱਚ ਸ਼ਾਮਲ ਹੋਣ ਲਈ ਯੋਗ ਸਟੱਡੀ ਪਰਮਿਟ ਹੈ, ਤਾਂ ਤੁਹਾਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਜਾ ਸਕਦੀ ਹੈ।