Vancouver – ਕੈਨੇਡਾ ਦੇ ਹਾਈ ਕਮੀਸ਼ਨ ਵੱਲੋਂ COPR ਧਾਰਕਾਂ ਲਈ ਜਾਣਕਾਰੀ ਸਾਂਝੀ ਕੀਤੀ ਹੈ। ਹਾਈ ਕਮੀਸ਼ਨ ਸੀ ਜਾਣਕਾਰੀ ਮੁਤਾਬਿਕ COPR ਧਾਰਕ ਹੁਣ ਕੈਨੇਡਾ ‘ਚ ਯਾਤਰਾ ਕਰਕੇ ਆ ਸਕਦੇ ਹਨ। ਹਾਈ ਕਮੀਸ਼ਨ ਨੇ ਟਵੀਟ ਕਰ ਦੱਸਿਆ ਕਿ ਜੇ ਤੁਹਾਡੇ ਕੋਲ ਜਾਇਜ਼ COPR ਹੈ ਤਾਂ ਤੁਸੀਂ ਹੁਣ ਕਨੇਡਾ ਦੀ ਯਾਤਰਾ ਕਰ ਸਕਦੇ ਹੋ। ਨਾਲ ਹੀ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ 18 ਮਾਰਚ, 2020 ਤੋਂ ਬਾਅਦ ਜਾਰੀ ਹੋਏ ਸੀਓਪੀਆਰ ਦੀ ਮਿਆਦ ਖਤਮ ਹੋ ਗਈ ਹੈ ਉਨ੍ਹਾਂ ਬਿਨੈਕਾਰਾਂ ਨੂੰ ਜਲਦ ਹੀ ਦੱਸਿਆ ਜਾਵੇਗਾ ਕਿ ਨਵਾਂ ਸੀਓਪੀਆਰ ਕਦੋਂ ਅਤੇ ਕਿਵੇਂ ਪ੍ਰਾਪਤ ਕਰਨਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਜਲਦੀ ਹੀ ਆਈਆਰਸੀਸੀ ਦੀ ਵੈਬਸਾਈਟ ‘ਤੇ ਸਾਂਝੀ ਕੀਤੀ ਜਾਵੇਗੀ। ਇਕ ਹੋਰ ਟਵੀਟ ਕਰ ਹਾਈ ਕਮੀਸ਼ਨ ਨੇ ਦੱਸਿਆ ਕਿ ਜਿਨ੍ਹਾਂ ਦੇ ਸੀਓਪੀਆਰ ਰੀਨਿਊ ਨਹੀਂ ਹੋਏ ਉਹ ਅਜੇ ਆਪਣੀ ਟਿਕਟ ਬੁੱਕ ਨਾ ਕਰਵਾਉਣ।
ਹੁਣ COPR ਧਾਰਕ ਆ ਸਕਦੇ ਨੇ ਕੈਨੇਡਾ
