ਕੈਨੇਡਾ ਤੋਂ ਭਾਰਤ ਨਾਲ ਉਡਾਣਾਂ 29 ਜੁਲਾਈ ਤੋਂ ਸ਼ੁਰੂ

FacebookTwitterWhatsAppCopy Link

Vancouver – ਏਅਰ ਕੈਨੇਡਾ ਨੂੰ ਭਾਰਤ ਤੋਂ ਉਡਾਣਾਂ ਬਾਰੇ ਟਵਿੱਟਰ ‘ਤੇ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ। ਏਅਰ ਕੈਨੇਡਾ ਵੱਲੋਂ ਇਸ ਦਾ ਜਵਾਬ ਦਿੰਦਿਆਂ ਦੱਸਿਆ ਗਿਆ ਹੈ ਕਿ ਜਲਦ ਹੀ ਭਾਰਤ ਤੋਂ ਸਿਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ 29 ਨੂੰ ਕੈਨੇਡਾ ਤੇ ਦਿੱਲੀ ਵਿਚਕਾਰ ਫਲਾਈਟ ਚਲੇਗੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡਾ ਤੇ ਭਾਰਤ ਵਿਚਕਾਰ ਹਫ਼ਤੇ ‘ਚ ਇਕ ਫਲਾਈਟ ਚਲੇਗੀ। ਇਹ ਸਾਰੀ ਜਾਣਕਾਰੀ ਏਅਰ ਕੈਨੇਡਾ ਨੇ ਆਪਣੀ ਵੈੱਬਸਾਈਟ ‘ਤੇ ਸਾਂਝੀ ਕੀਤੀ ਹੈ। ਜਿਥੇ ਟਿਕਟ ਬੁੱਕ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ। ਏਅਰ ਕੈਨੇਡਾ ਵੱਲੋਂ ਟਵਿੱਟਰ ‘ਤੇ ਹੀ ਵੈੱਬਸਾਈਟ ਦਾ ਲਿੰਕ ਸਾਂਝਾ ਕੀਤਾ ਗਿਆ ਹੈ। ਇਸ ਲਿੰਕ ‘ਤੇ ਕਲਿੱਕ ਕਰਕੇ ਤੁਸੀ ਉਡਾਣਾਂ ਸੰਬੰਧੀ ਸਾਰੀ ਜਾਣਕਾਰੀ ਦੇਖ ਸਕਦੇ ਹੋ।

 

ਜਿਕਰਯੋਗ ਹੈ ਕਿ ਪਹਿਲਾ ਵੀ ਏਅਰ ਲਾਈਨ ਨੇ ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਦੋਂ ਉਡਾਣਾਂ ਦੀ ਸ਼ੁਰੂਆਤ ਹੋਵੇਗੀ ਪਰ,ਉਸ ਵਕਤ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਰੋਕ ਨੂੰ ਅੱਗੇ ਵਧਾ ਦਿੱਤਾ ਸੀ। ਸਰਕਾਰ ਵੱਲੋਂ ਅਜੇ ਉਡਾਣਾਂ ਖੋਲ੍ਹਣ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ। ਦੱਸਦਈਏ ਕਿ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ’ਤੇ ਜੁਲਾਈ 21 ਤੱਕ ਰੋਕ ਲਗਾਈ ਗਈ ਹੈ।
ਚਰਚਾ ਇਹ ਵੀ ਹੈ ਕਿ ਕੈਨੇਡਾ ਵੱਲੋਂ ਭਾਰਤ ਨਾਲ ਸਿੱਧੀਆਂ ਉਡਾਣਾਂ ‘ਤੇ ਲੱਗੀ ਰੋਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ’ਚ ਕਿਹਾ ਜਾ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਕੈਨੇਡਾ ਵੱਲੋਂ ਡੈਲਟਾ ਵੇਰੀਐਂਟ ਦੇ ਫੈਲਾਏ ਨੂੰ ਦੇਖਦਿਆਂ ਭਾਰਤ ਨਾਲ ਸਿਧੀਆਂ ਉਡਾਣਾਂ ’ਤੇ ਬੈਨ ਲਗਾਇਆ ਗਿਆ ਹੈ। ਇਸ ਪਾਬੰਦੀ ਦੀ ਮਿਆਦ ਜੁਲਾਈ 21 ਨੂੰ ਖ਼ਤਮ ਹੋਵੇਗੀ। ਹੁਣ ਇਹ ਕਿਹਾ ਜਾ ਰਿਹਾ ਕੇ ਭਾਰਤ ਤੋਂ ਸਿੱਧੀਆਂ ਉਡਾਣਾਂ ਅਗਲੇ ਹੋਰ ਕੁੱਝ ਸਮੇਂ ਲਈ ਬੰਦ ਰੱਖੀਆਂ ਜਾਣਗੀਆਂ।