ਕੈਨੇਡੀਅਨ ਕਾਰੋਬਾਰੀ ਸਮੂਹ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਲਈ ਇੱਕ ਸਪਸ਼ਟ ਯੋਜਨਾ ਪੇਸ਼ ਕੀਤੀ ਜਾਵੇ।
14 ਜੂਨ ਨੂੰ, ਕੈਨੇਡੀਅਨ ਟਰੈਵਲ ਐਂਡ ਟੂਰਿਜ਼ਮ ਰਾਉਂਡਟੇਬਲ ਨੇ ਫੈਡਰਲ ਸਰਕਾਰ ਨੂੰ ਜਲਦ ਯੋਜਨਾ ਜਾਰੀ ਕਰਨ ਦੀ ਮੰਗ ਕੀਤੀ। ਸਰਕਾਰ ਨੇ ਅਜੇ ਤੱਕ ਅੰਤਰਰਾਸ਼ਟਰੀ ਯਾਤਰਾ ਲਈ ਦੁਬਾਰਾ ਖੋਲ੍ਹਣ ਲਈ ਤਰੀਕ ਦਾ ਐਲਾਨ ਨਹੀਂ ਕੀਤਾ ਹੈ , ਖ਼ਾਸਕਰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਜਿਨ੍ਹਾਂ ਦੇ ਕੋਰੋਨਾ ਟੀਕੇ ਦੇ ਦੋ ਡੋਜ਼ ਲੱਗ ਚੁੱਕੇ ਹਨ ਤੇ ਉਹ ਕੈਨੇਡਾ ਆਉਣਾ ਚਾਹੁੰਦੇ ਹਨ। ਫ਼ੈਡਰਲ ਸਰਕਾਰ ਨੇ ਇਹ ਤਾਂ ਐਲਾਨ ਕਰ ਦਿੱਤਾ ਕਿ ਕੈਨੇਡਾ ਜਲਦ ਹੀ ਅੰਤਰਰਾਸ਼ਟਰੀ ਯਾਤਰੀਆਂ ਦਾ ਸਵਾਗਤ ਕਰੇਗਾ ਪਰ, ਇਸ ਸੰਬੰਧੀ ਯੋਜਨਾ ਪੇਸ਼ ਨਹੀਂ ਕੀਤੀ ਗਈ।
ਜਿਕਰਯੋਗ ਹੈ ਕੇ ਕੈਨੇਡਾ ਨੇ ਮਾਰਚ 2020 ਵਿੱਚ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਸਨ, ਅਤੇ ਬਾਅਦ ਵਿੱਚ ਹਰ ਮਹੀਨੇ ਇਹਨਾਂ ਪਾਬੰਦੀਆਂ ਨੂੰ ਅੱਗੇ ਵਧਾਇਆ ਗਿਆ। ਮੌਜੂਦਾ ਪਾਬੰਦੀਆਂ 21 ਜੂਨ ਤੱਕ ਲਾਗੂ ਹਨ।ਜੀ 7 ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਪ੍ਰਧਾਨ ਮੰਤਰੀ ਨਾਲ ਬਾਰਡਰ ਖੋਲ੍ਹਣ ਸੰਬੰਧੀ ਚਰਚਾ ਕੀਤੀ। ਅੱਜੇ ਬਾਰਡਰ ਖੋਲ੍ਹਣ ਬਾਰੇ ਕੁੱਝ ਵੀ ਤਹਿ ਨਹੀਂ ਹੋਇਆ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਨੇਡਾ – ਅਮਰੀਕਾ ਬਾਰਡਰ ਹੋਰ ਕੁੱਝ ਸਮਾਂ ਬੰਦ ਰਹਿ ਸਕਦਾ ਹੈ। ਇਸ ਸੰਬੰਧੀ ਦੋਨਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਜਲਦ ਹੀ ਫ਼ੈਸਲਾ ਲਿਆ ਜਾ ਸਕਦਾ ਹੈ ਕਿ ਇਹ ਬਾਰਡਰ ਕਦੋਂ ਖੋਲ੍ਹਣਾ ਹੈ।