Vancouver – ਫੈਡਰਲ ਸਰਕਾਰ ਵੱਲੋਂ ਕਾਰੋਬਾਰਾਂ ਤੇ ਵਰਕਰਾਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਇਹ ਐਲਾਨ ਕੈਨੇਡਾ ‘ਚ ਡੈਲਟਾ ਵੇਰੀਐਂਟ ਦਾ ਫੈਲਾਅ ਦੇਖਦਿਆਂ ਕੀਤਾ ਗਿਆ ਹੈ। ਕੈਨੇਡਾ ਦੀ ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਜਾ ਕਿ ਸਰਕਾਰ ਵੱਲੋਂ ਚਲਾਏ ਗਏ ਬੈਨਿਫਿਟ ਪ੍ਰੋਗਰਾਮਾਂ ਨੂੰ 23 ਅਕਤੂਬਰ ਤੱਕ ਵਧਾਇਆ ਜਾ ਰਿਹਾ ਹੈ। ਦੱਸਦਈਏ ਕਿ ਇਹ ਬੇਨੇਫਿਟ ਪ੍ਰੋਗਰਾਮ ਸਤੰਬਰ ਮਹੀਨੇ ਵਿਚ ਸਮਾਪਤ ਹੋਣ ਵਾਲੇ ਸਨ।ਫਾਇਨੈਂਸ ਡਿਪਾਰਟਮੈਂਟ ਵੱਲੋਂ ਰਿਲੀਜ਼ ਜਾਰੀ ਕੀਤੀ ਗਈ ਕਿ ਕੈਨੇਡਾ ਰਿਕਵਰੀ ਬੈਨਿਫਿਟ , ਕੈਨੇਡਾ ਐਮਰਜੈਂਸੀ ਵੇਜ ਸਬਸਿਡੀ, ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ , ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨਿਫਿਟ ਅਤੇ ਕੈਨੇਡਾ ਰਿਕਵਰੀ ਸਿਕਨੈਸ ਬੈਨਿਫਿਟ ਹੁਣ 23 ਅਕਤੂਬਰ ਤੱਕ ਐਕਸਟੈਂਡ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 29 ਅਗਸਤ ਤੋਂ 25 ਸਤੰਬਰ ਤੱਕ ਕਾਰੋਬਾਰੀਆਂ ਲਈ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ ਪ੍ਰੋਗਰਾਮ ਅਧੀਨ ਮਿਲਣ ਵਾਲੀ ਰਾਸ਼ੀ ਨੂੰ ਵੀ ਵਧਾ ਕੇ ਦਿੱਤਾ ਜਾਵੇਗਾ ।
ਦੱਸਦਈਏ ਕਿ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਅਧੀਨ ਸਰਕਾਰ ਉਨ੍ਹਾਂ ਕਾਰੋਬਾਰਾਂ ਵਿਚ ਵਰਕਰਾਂ ਦੀਆਂ ਤਨਖਾਹਾਂ ਦੇਣ ਵਿਚ ਮਦਦ ਕਰਦੀ ਹੈ ਜਿਨ੍ਹਾਂ ਕਾਰੋਬਾਰਾਂ ਦੀ ਆਮਦਨ ਕੋਵਿਡ ਕਰਕੇ ਪ੍ਰਭਾਵਿਤ ਹੋਈ ਹੈ।
ਫ਼ੈਡਰਲ ਸਰਕਾਰ ਦੇ ਇਸ ਫੈਸਲੇ ਦਾ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਔਫ ਕੈਨੇਡਾ ਨੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਵਧੀਆ ਕਦਮ ਚੁੱਕਿਆ ਗਿਆ ਹੈ।